ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਮੈਲਬਰਨ ‘ਚ ਚਾਰ ਦਿਨਾ ਵਰਲਡ ਸਿੱਖ ਕਾਨਫਰੰਸ 10 ਮਾਰਚ ਤੋਂ

March 7, 2016 | By

ਮੈਲਬਰਨ: ਸਿੱਖ ਭਾਈਚਾਰੇ ਦੇ ਧਾਰਮਿਕ ਰਾਜਨੀਤਿਕ ਅਤੇ ਸਿਆਸੀ ਭਵਿੱਖ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਸਥਾਨਕ ਸਿੱਖ ਜਥੇਬੰਦੀਆਂ ਅਤੇ ਸੰਗਤ ਦੇ ਸਾਂਝੇ ਸਹਿਯੋਗ ਨਾਲ ਮੈਲਬਰਨ  ਸ਼ਹਿਰ ਵਿੱਚ ਵਰਲਡ ਸਿੱਖ ਕਾਨਫਰੰਸ 10 ਤੋ 13 ਮਾਰਚ ਤੱਕ ਕੀਤੀ ਜਾ ਰਹੀ ਹੈ ਜਿਸ ਵਿੱਚ ਦੁਨੀਆਂ ਭਰ ਤੋਂ ਸਿੱਖ ਵਿਦਵਾਨ, ਚਿੰਤਕ ਅਤੇ ਵੱਖ ਵੱਖ ਧਾਰਮਿਕ, ਸਿਆਸੀ , ਵਿਦਿਅਕ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਆਗੂ ਅਤੇ ਬੁਲਾਰੇ ਹਿੱਸਾ ਲੈਣਗੇ।
Sikh Conferenceਕਾਨਫਰੰਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਆਗੁੂਆਂ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਮੁੱਖ ਮੁੱਦੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਕੌਮ ਦੀ ਪ੍ਰਭੂਸੱਤਾ, ਵਰਲਡ ਸਿੱਖ ਪਾਰਲੀਮੈਂਟ ਅਤੇ ਸਰਬੱਤ ਖਾਲਸੇ ਦਾ ਵਿਧਾਨ ਹੋਣਗੇ।
ਅੱਜ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਂਹੀਂ ਪ੍ਰਬੰਧਕਾਂ ਕਿਹਾ ਹੈ ਕਿ ਇਸ ਕਾਨਫਰੰਸ ਦਾ ਮੁੱਖ ਮਕਸਦ ਦੁਨੀਆਂ ਭਰ ਦੇ ਸਿੱਖ ਆਗੂਆਂ ‘ਚ ਆਪਸੀ ਤਾਲਮੇਲ ਰਾਹੀੰ ਭਾਈਚਾਰੇ ‘ਚ ਇੱਕਜੁੱਟਤਾ ਲਿਆਉਣਾ ਹੈ ਅਤੇ ਇਸ ਨੂੰ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਕੌਮ ਲਈ ਅਹਿਮ ਕਾਰਜ ਵਜੋਂ ਦੇਖਿਆ ਜਾ ਰਿਹਾ ਹੈ।
ਪ੍ਰਬੰਧਕਾਂ ਮੁਤਾਬਿਕ ਆਸਟਰੇਲੀਆ ਦੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਸਿੱਖ ਸੰਸਥਾਵਾਂ ਨੂੰ ਇਸ ਕਾਨਫਰੰਸ ‘ਚ ਸ਼ਮੂਲੀਅਤ ਲਈ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਹਨਾਂ ਪ੍ਰਮੁੱਖ ਮੁੱਦਿਆਂ ਤੇ ਵਿਚਾਰ ਕੀਤੀ ਜਾ ਸਕੇ। ਕਾਨਫਰੰਸ ਮੈਲਬਰਨ ਦੀ ਲਾਟਰੋਬ ਯੂਨੀਵਰਸਿਟੀ ਦੇ ਵਿਸ਼ੇਸ਼ ਹਾਲਾਂ ਅਤੇ ਕਰੇਗੀਬਰਨ ਅਤੇ ਟਾਰਨੇਟ ਗੁਰੂਦੁਆਰਾ ਸਾਹਿਬਾਨਾਂ ‘ਚ ਹੋਵੇਗੀ। ਲਾਟਰੋਬ ਯੂਨੀਵਰਸਿਟੀ ਵਿੱਚ ਬੁਲਾਰੇ ਅਤੇ ਚਿੰਤਕ ਵਿਚਾਰ ਰੱਖਣਗੇ ਅਤੇ ਵਰਕਸ਼ਾਪਾਂ ਹੋਣਗੀਆਂ ਅਤੇ ਗੁਰੂਦੁਆਰਾ ਸਾਹਿਬਾਨਾ ਵਿੱਚ ਸੰਗਤਾਂ ਨੂੰ ਸੰਬੋਧਨ ਤੋਂ ਇਲਾਵਾ ਪ੍ਰਸ਼ਨ ਉੱਤਰ ਹੋਣਗੇ।
ਇਸ ਮੌਕੇ ਪਹੁੰਚਣ ਵਾਲੀਆਂ ਸਖ਼ਸ਼ੀਅਤਾਂ ‘ਚ ਹਰਿੰਦਰ ਸਿੰਘ ਅਮਰੀਕਾ , ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਉੱਘੇ ਵਕੀਲ ਰਾਜਵਿੰਦਰ ਸਿੰਘ, ਇਤਿਹਾਸਕਾਰ ਡਾ ਗੁਰਦਰਸ਼ਨ ਸਿੰਘ ਢਿੱਲੋ , ਸ੍ਰ ਗੁਰਤੇਜ ਸਿੰਘ ਸਾਬਕਾ ਆਈ.ਏ.ਐਸ, ਪਰਮਜੀਤ ਸਿੰਘ ਸਰਨਾ, ਸਖਦੇਵ ਸਿੰਘ ਭੌਰ ,ਜਸਪਾਲ ਸਿੰਘ ਹੇਰਾਂ ਸੰਪਾਦਕ ਪਹਿਰੇਦਾਰ, ਕੈਨੇਡੀਅਨ ਸੰਸਦ ਤੋਂ ਮੈਂਬਰ ਜਗਮੀਤ ਸਿੰਘ ਸਮੇਤ ਸਿੱਖ ਮਸਲਿਆਂ ਨਾਲ ਜੁੜੀਆਂ ਕੌਮਾਂਤਰੀ ਸਖ਼ਸ਼ੀਅਤਾਂ ਸ਼ਾਮਲ ਹੋਣਗੀਆਂ। ਪ੍ਰਬੰਧਕਾਂ ਵੱਲੋਂ ਸਿੱਖਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,