ਸਿੱਖ ਖਬਰਾਂ

ਪੰਜਾਬ ਸਰਕਾਰ ਨੇ ਪੁਲਿਸ ਦੇ ਜੋਰ ਨਾਲ ਘੱਲੂਘਾਰਾ ਮਾਰਚ ਰੋਕਿਆ; ਕਈ ਗੁਰਦੁਆਰੇ ਪੁਲਿਸ ਛਾਉਣੀਆਂ ਬਣਾ ਦਿੱਤੇ

June 2, 2010 | By

ਚੰਡੀਗੜ੍ਹ (1 ਜੂਨ, 2010): ਪੰਜਾਬ ਸਰਕਾਰ ਨੇ ਭਾਵੇਂ ਸਾਰੇ ਸੂਬੇ ਵਿਚ ਵੱਖ ਵੱਖ ਥਾਂਵਾਂ ’ਤੇ ਭਾਰੀ ਪੁਲਿਸ ਫੋਰਸ ਦੀ ਵਰਤੋਂ ਕਰਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਵੱਲੋਂ ਘੱਲੂਘਾਰਾ ਦਿਵਸ ਦੇ ਸੰਬੰਧ ਵਿਚ ਕੱਢੇ ਜਾਣ ਵਾਲੇ ਤਜਵੀਜ਼ਸ਼ੁਦਾ ਮਾਰਚ ਨੂੰ ਆਰਜ਼ੀ ਤੌਰ ’ਤੇ ਪਹਿਲੇ ਪੜਾਅ ਵਿਚ ਅਸਫ਼ਲ ਬਣਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਪਾਰਟੀ ਕਾਰਕੁੰਨ ਮਾਰਚ ਕੱਢਣ ਲਈ ਅਜੇ ਵੀ ਦ੍ਰਿੜ੍ਹ ਜਾਪਦੇ ਹਨ ਜਦਕਿ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਦੇ ਕਈ ਪਿੰਡਾਂ ਅਤੇ ਕਸਬਿਆਂ ਦੇ ਲੋਕ ਮਾਰਚ ਵਿਚ ਸ਼ਾਮਿਲ ਹੋਣ ਲਈ ਵੱਖ ਵੱਖ ਥਾਂਵਾਂ ਤੇ ਰੁਕੇ ਹੋਏ ਸਨ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਚ ਪਰਧਾਨੀ ਵੱਲੋਂ ਮਾਰਚ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਕੱਲ੍ਹ ਪਾਈ ਗਈ ਪਟੀਸ਼ਨ ਉਤੇ ਅੱਜ ਵੀ ਸੁਣਵਾਈ ਜਾਰੀ ਰਹੀ। ਸੁਣਵਾਈ ਕਰ ਰਹੇ ਮਾਣਯੋਗ ਜੱਜ ਰਾਜਨ ਗੁਪਤਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਦੇ ਪਿੱਛੋਂ ਕੱਲ੍ਹ ਤੱਕ ਸੁਣਵਾਈ ਅੱਗੇ ਪਾ ਦਿੱਤੀ। ਸੂਤਰਾਂ ਮੁਤਾਬਕ ਕੱਲ੍ਹ ਹੀ ਅਦਾਲਤ ਵੱਲੋਂ ਇਸ ਸੰਬੰਧ ਵਿਚ ਅੰਤਿਮ ਫੈਸਲਾ ਆਉਣ ਦੀ ਉਡੀਕ ਹੈ।
ਉਧਰ ਚੰਡੀਗੜ੍ਹ ਦੇ ਨੇੜੇ ਇਤਿਹਾਸਕ ਨਗਰ ਚੱਪੜਚਿੜੀ ਜਿਥੇ 300 ਸਾਲ ਪਹਿਲਾਂ ਬੰਦਾ ਸਿੰਘ ਬਹਾਦਰ ਅਤੇ ਸਰਹੰਦ ਦੇ ਨਵਾਬ ਦੀਆਂ ਫੌਜਾਂ ਵਿਚਕਾਰ ਇਕ ਫੈਸਲਾਕੁੰਨ ਇਤਿਹਾਸਕ ਜੰਗ ਮਗਰੋਂ ਮੈਦਾਨ ਖ਼ਾਲਸਾ ਪੰਥ ਦੇ ਹੱਥ ਵਿਚ ਆਇਆ ਸੀ, ਉਹ ਚੱਪੜਚਿੜੀ ਦਾ ਮੈਦਾਨ, ਇਸ ਦਾ ਆਲਾ-ਦੁਆਲਾ ਇਕ ਤਰ੍ਹਾਂ ਨਾਲ ਕੱਲ੍ਹ ਤੋਂ ਹੀ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ ਸੀ ਜਿਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਸੀ ਕਿ ਪੁਲਿਸ ਕਿਸੇ ਵੀ ਹਾਲਤ ਵਿਚ ਚੱਪੜਚਿੜੀ ਵਿਚ ਪਾਰਟੀ ਵਰਕਰਾਂ ਨੂੰ ਇਕੱਠੇ ਹੋਣ ਦੀ ਅਤੇ ਇਥੋਂ ਮਾਰਚ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਚੱਪੜਚਿੜੀ ਗੁਰਦੁਆਰਾ ਸਾਹਿਬ ਵਿਚ ਜਦੋਂ ਆਮ ਸੰਗਤਾਂ ਮੱਥਾ ਟੇਕਣ ਲਈ ਜਾ ਰਹੀਆਂ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਇਹ ਕਹਿ ਵਾਪਿਸ ਕਰ ਦਿੱਤਾ ਕਿ ਤੁਸੀਂ ਅੱਜ ਰਹਿਣ ਦਿਓ ਤੇ ਕਲ੍ਹ ਨੂੰ ਹੀ ਮੱਥਾ ਟੇਕ ਲਿਓ।
ਦੂਜੇ ਪਾਸੇ ਪਾਰਟੀ ਨੇ ਮਾਰਚ ਕੱਢਣ ਲਈ ਆਪਣੀਆਂ ਸਰਗਰਮੀਆਂ ਦਾ ਕੇਂਦਰ ਚੱਪੜਚਿੜੀ ਤੋਂ ਅਚਾਨਕ ਬਦਲ ਕੇ ਰੋਪੜ ਤੋਂ ਕਰੀਬ 14 ਕਿਲੋਮੀਟਰ ਦੂਰ, ਰੋਪੜ-ਨਵਾਂਸ਼ਹਿਰ ਉਤੇ ਸਥਿਤ ਪਿੰਡ ਪਨਿਆਲੀ ਦੇ ਗੁਰਦੁਆਰੇ ਨੂੰ ਬਣਾ ਲਿਆ ਪਰ ਪੁਲਿਸ ਨੇ ਵੱਡੀ ਗਿਣਤੀ ਵਿਚ ਖ਼ਬਰ ਮਿਲਦੇ ਸਾਰ ਹੀ ਇਸ ਗੁਰਦੁਆਰੇ ਦੁਆਲੇ ਘੇਰਾ ਪਾ ਲਿਆ ਜਿਸ ਅੰਦਰ ਕਰੀਬ 15-20 ਤੱਕ ਪਾਰਟੀ ਵਰਕਰ ਤੇ ਲੀਡਰ ਇਕੱਠੇ ਹੋਣ ਵਿਚ ਕਾਮਯਾਬ ਹੋਏ। ਇਨ੍ਹਾਂ ਵਿਚ ਪੰਚ ਪਰਧਾਨੀ ਦੇ ਸਕੱਤਰ ਜਨਰਲ ਸ. ਹਰਪਾਲ ਸਿੰਘ ਚੀਮਾ ਅਤੇ ਇਕ ਹੋਰ ਜਥੇਬੰਦੀ ਦੇ ਪੰਥਕ ਆਗੂ ਸ. ਨਰਾਇਣ ਸਿੰਘ ਚੌਰਾ ਵੀ ਸ਼ਾਮਿਲ ਸਨ।
ਸ਼ਾਮ 4 ਵਜੇ ਦੇ ਕਰੀਬ ਮਨੁੱਖੀ ਅਧਿਕਾਰਾਂ ਦੇ ਇਕ ਆਗੂ ਅਤੇ ਐਡਵੋਕੇਟ ਸ. ਲਖਵਿੰਦਰ ਸਿੰਘ ਵੀ ਵਿਚੋਲਗਿਰੀ ਦੇ ਨਤੀਜੇ ਵਜੋਂ ਦੋਵੇਂ ਧਿਰਾਂ ਇਸ ਗੱਲ ਤੇ ਸਹਿਮਤ ਹੋਈਆਂ ਕਿ ਮਾਰਚ ਕੱਢਣ ਬਾਰੇ ਫੈਸਲਾ ਹਾਈ ਕੋਰਟ ਉਤੇ ਛੱਡ ਦਿੱਤਾ ਜਾਵੇ। ਇਸੇ ਲਈ ਇਹ ਪਾਰਟੀ ਕਾਰਕੁੰਨ ਇਸ ਸ਼ਰਤ ਉਤੇ ਬਾਹਰ ਨਿਕਲੇ ਕਿ ਜੇਕਰ ਕਲ੍ਹ ਨੂੰ ਹਾਈ ਕੋਰਟ ਮਾਰਚ ਕੱਢਣ ਦੀ ਇਜਾਜ਼ਤ ਦੇਵੇਗੀ ਤਾਂ ਉਹ ਮਾਰਚ ਹਰ ਹਾਲਤ ਵਿਚ ਕੱਢਿਆ ਜਾਵੇਗਾ ਅਤੇ ਜੇਕਰ ਅਦਾਲਤ ਨੇ ਮਨ੍ਹਾ ਕਰ ਦਿੱਤਾ ਤਾਂ ਇਹ ਮਾਰਚ ਨਹੀਂ ਕੱਖਿਆ ਜਾਵੇਗਾ। ਇਹ ਖ਼ਬਰਾਂ ਵੀ ਮਿਲੀਆਂ ਹਨ ਕਿ ਪਾਰਟੀ ਦੇ 100 ਕੁ ਦੇ ਕਰੀਬ ਵਰਕਰ ਪਾਰਟੀ ਦੇ ਇਕ ਸੀਨੀਅਰ ਆਗੂ ਸ. ਅਮਰੀਕ ਸਿੰਘ ਈਸੜੂ ਅਤੇ ਹੋਰਨਾਂ ਸਥਾਨਕ ਆਗੂਆਂ ਦੀ ਅਗਵਾਈ ਵਿਚ ਕਿਸੇ ਨਾ ਕਿਸੇ ਤਰ੍ਹਾਂ ਰੋਪੜ ਦੇ ਨਜ਼ਦੀਕ ਟਿੱਬੀ ਸਾਹਿਬ ਗੁਰਦੁਆਰੇ ਅਤੇ ਭੱਠਾ ਸਾਹਿਬ ਗੁਰਦੁਆਰੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪੁਲਿਸ ਨੇ ਉਹਨਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ।
ਕੁਝ ਖ਼ਬਰਾਂ ਮੁਤਾਬਕ ਮੋਰਿੰਡਾ-ਸਮਰਾਲਾ ਸੜਕ ਉਤੇ ਰਾਣਵਾਂ ਗੁਰਦੁਆਰਾ ਸਾਹਿਬ ਵਿਚ ਪਾਰਟੀ ਕਾਰਕੁੰਨ ਇਕੱਠੇ ਹੋਏ ਸਨ। ਇਸੇ ਦੌਰਾਨ ਹਾਈ ਕੋਰਟ ਵਿਚ ਪਟੀਸ਼ਨ ਉਤੇ ਸੁਣਵਾਈ ਦੌਰਾਨ ਸਰਕਾਰੀ ਧਿਰ ਦੇ ਵਕੀਲ ਨੇ ਮੰਨਿਆ ਕਿ ਸਰਕਾਰ ਨੇ ਅਮਨ ਕਾਨੂੰਨ ਦੀ ਰਾਖੀ ਲਈ ਮਾਰਚ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਕਿ ਇਸ ਸੰਬੰਧ ਵਿਚ ਗ੍ਰਿਫ਼ਤਾਰੀਆਂ ਵੀ ਕੀਤੀਆਂ।
ਦੂਜੇ ਪਾਸੇ ਪਾਰਟੀ ਦੇ ਵਕੀਲ ਅਤੇ ਉਘੇ ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ ਨੇ ਵੱਖ ਵੱਖ ਕੇਸਾਂ ਦਾ ਹਵਾਲਾ ਦਿੰਦਿਆਂ ਇਹ ਦਲੀਲ ਦਿੱਤੀ ਕਿ ਪੁਰ ਅਮਨ ਮਾਰਚ ਨੂੰ ਰੋਕਣਾ ਸੰਵਿਧਾਨ ਵਿਚ ਦਿੱਤੇ ਬੁਨਿਆਦੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ ਜਦਕਿ ਅਮਨ ਕਾਨੂੰਨ ਨੂੰ ਬਣਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੋਇਆ ਕਰਦੀ ਹੈ। ਉਹਨਾਂ ਨੇ ਇਸ ਸੰਬੰਧ ਵਿਚ ਅਨੰਦ ਮਾਰਗੀਆਂ ਦੇ ਇਕ ਚਰਚਿਤ ਕੇਸ ਦਾ ਹਵਾਲਾ ਦਿੱਤਾ ਜਿਸ ਵਿਚ ਉਹਨਾਂ ਵੱਲੋਂ ਤਾਂਡਵ ਮਾਰਚ ਕੱਢਣ ਉਤੇ ਸਰਕਾਰ ਵੱਲੋਂ ਲਾਈ ਗਈ ਰੋਕ ਨੂੰ ਮਾਣਯੋਗ ਅਦਾਲਤ ਨੇ ਗੈਰ-ਕਨੂੰਨੀ ਠਹਿਰਾਇਆ ਸੀ।
ਸ੍ਰੀ ਬੈਂਸ ਨੇ ਕਿਹਾ ਕਿ ਇਸ ਕੇਸ ਵਿਚ ਪੰਚ ਪਰਧਾਨੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਇਕ ਅਜਿਹਾ ਪੁਰ ਅਮਨ ਮਾਰਚ ਕੱਢਣ ਜਾ ਰਹੇ ਸਨ ਜਿਹੜਾ ਕਿਸੇ ਨਾ ਕਿਸੇ ਰੂਪ ਵਿਚ ਹਰ ਸਾਲ ਸਮੁੱਚੇ ਸਿੱਖ ਜਗਤ ਵੱਲੋਂ ਜੂਨ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ।
ਇਸੇ ਦੌਰਾਨ ਪਟਿਆਲਾ, ਖਰੜ, ਖੰਨਾ, ਗੋਬਿੰਦਗੜ੍ਹ, ਮੋਰਿੰਡਾ ਅਤੇ ਹੋਰਨਾਂ ਕਸਬਿਆਂ ਤੋਂ ਸੈਂਕੜੇ ਪਾਰਟੀ ਕਾਰਕੁੰਨ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਇਹ ਜਾਨਣ ਲਈ ਸੰਪਰਕ ਕਰਦੇ ਰਹੇ ਕਿ ਇਹ ਮਾਰਚ ਉਹਨਾਂ ਦੇ ਹਲਕਿਆਂ ਵਿਚ ਕਦੋਂ ਪਹੁੰਚੇਗਾ। ਕਈ ਥਾਂਵਾਂ ਉਤੇ ਪਿੰਡਾਂ ਵਿਚ ਛਬੀਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪਰ ਸਰਕਾਰ ਵੱਲੋਂ ਇਸ ਮਾਰਚ ਉਤੇ ਰੋਕ ਲਾਏ ਜਾਣ ਦੇ ਫੈਸਲੇ ਵਿਰੁੱਧ ਆਮ ਲੋਕਾਂ ਵਿਚ ਹੈਰਾਨੀ ਤੇ ਰੋਸ ਪਾਇਆ ਜਾ ਰਿਹਾ ਸੀ। ਉਹ ਇਹ ਦਲੀਲ ਦੇ ਰਹੇ ਸਨ ਕਿ ਇਹ ਕਿਹੋ ਜਿਹੀ ਪੰਥਕ ਸਰਕਾਰ ਹੈ ਜਿਹੜੀ ਆਪ ਖੁਦ ਘੱਲੂਘਾਰਾ ਸਪਤਾਹ ਦੌਰਾਨ ਇਸ ਦਿਨ ਨੂੰ ਮਨਾਉਂਦੀ ਹੈ ਪਰ ਹੋਰਨਾਂ ਨੂੰ ਇਹ ਦਿਨ ਮਨਾਉਣ ਉਤੇ ਪਾਬੰਦੀ ਲਾਉਂਦੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਖ਼ਬਰਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਘੱਲੂਘਾਰਾ ਮਾਰਚ ਦੇ ਸੰਬੰਧ ਵਿਚ ਸ਼ਾਮਲ ਹੋਣ ਲਈ ਜਾਂ ਰਸਤਿਆਂ ਵਿਚ ਉਸਦਾ ਸੁਆਗਤ ਕਰਨ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ, ਜੋਸ਼ ਅਤੇ ਸ਼ਰਧਾ ਨੂੰ ਵੇਖਦਿਆਂ ਸਰਕਾਰ ਦੇ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਨੇ ਪਾਰਟੀ ਵਰਕਰਾਂ ਦੇ ਰੌਂ ਨੂੰ ਜਾਨਣ ਬੁੱਝਣ ਲਈ ਉਹਨਾਂ ਨਾਲ ਕਈ ਥਾਂਵਾਂ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ।

ਚੰਡੀਗੜ੍ਹ (1 ਜੂਨ, 2010): ਪੰਜਾਬ ਸਰਕਾਰ ਨੇ ਭਾਵੇਂ ਸਾਰੇ ਸੂਬੇ ਵਿਚ ਵੱਖ ਵੱਖ ਥਾਂਵਾਂ ’ਤੇ ਭਾਰੀ ਪੁਲਿਸ ਫੋਰਸ ਦੀ ਵਰਤੋਂ ਕਰਕੇ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਵੱਲੋਂ ਘੱਲੂਘਾਰਾ ਦਿਵਸ ਦੇ ਸੰਬੰਧ ਵਿਚ ਕੱਢੇ ਜਾਣ ਵਾਲੇ ਤਜਵੀਜ਼ਸ਼ੁਦਾ ਮਾਰਚ ਨੂੰ ਆਰਜ਼ੀ ਤੌਰ ’ਤੇ ਪਹਿਲੇ ਪੜਾਅ ਵਿਚ ਅਸਫ਼ਲ ਬਣਾ ਦਿੱਤਾ ਹੈ ਪਰ ਇਸ ਦੇ ਬਾਵਜੂਦ ਪਾਰਟੀ ਕਾਰਕੁੰਨ ਮਾਰਚ ਕੱਢਣ ਲਈ ਅਜੇ ਵੀ ਦ੍ਰਿੜ੍ਹ ਜਾਪਦੇ ਹਨ ਜਦਕਿ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਦੇ ਕਈ ਪਿੰਡਾਂ ਅਤੇ ਕਸਬਿਆਂ ਦੇ ਲੋਕ ਮਾਰਚ ਵਿਚ ਸ਼ਾਮਿਲ ਹੋਣ ਲਈ ਵੱਖ ਵੱਖ ਥਾਂਵਾਂ ਤੇ ਰੁਕੇ ਹੋਏ ਸਨ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਚ ਪਰਧਾਨੀ ਵੱਲੋਂ ਮਾਰਚ ਕੱਢੇ ਜਾਣ ਦੀ ਮੰਗ ਨੂੰ ਲੈ ਕੇ ਕੱਲ੍ਹ ਪਾਈ ਗਈ ਪਟੀਸ਼ਨ ਉਤੇ ਅੱਜ ਵੀ ਸੁਣਵਾਈ ਜਾਰੀ ਰਹੀ। ਸੁਣਵਾਈ ਕਰ ਰਹੇ ਮਾਣਯੋਗ ਜੱਜ ਰਾਜਨ ਗੁਪਤਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਦੇ ਪਿੱਛੋਂ ਕੱਲ੍ਹ ਤੱਕ ਸੁਣਵਾਈ ਅੱਗੇ ਪਾ ਦਿੱਤੀ। ਸੂਤਰਾਂ ਮੁਤਾਬਕ ਕੱਲ੍ਹ ਹੀ ਅਦਾਲਤ ਵੱਲੋਂ ਇਸ ਸੰਬੰਧ ਵਿਚ ਅੰਤਿਮ ਫੈਸਲਾ ਆਉਣ ਦੀ ਉਡੀਕ ਹੈ।

chapparchiri policeਉਧਰ ਚੰਡੀਗੜ੍ਹ ਦੇ ਨੇੜੇ ਇਤਿਹਾਸਕ ਨਗਰ ਚੱਪੜਚਿੜੀ ਜਿਥੇ 300 ਸਾਲ ਪਹਿਲਾਂ ਬੰਦਾ ਸਿੰਘ ਬਹਾਦਰ ਅਤੇ ਸਰਹੰਦ ਦੇ ਨਵਾਬ ਦੀਆਂ ਫੌਜਾਂ ਵਿਚਕਾਰ ਇਕ ਫੈਸਲਾਕੁੰਨ ਇਤਿਹਾਸਕ ਜੰਗ ਮਗਰੋਂ ਮੈਦਾਨ ਖ਼ਾਲਸਾ ਪੰਥ ਦੇ ਹੱਥ ਵਿਚ ਆਇਆ ਸੀ, ਉਹ ਚੱਪੜਚਿੜੀ ਦਾ ਮੈਦਾਨ, ਇਸ ਦਾ ਆਲਾ-ਦੁਆਲਾ ਇਕ ਤਰ੍ਹਾਂ ਨਾਲ ਕੱਲ੍ਹ ਤੋਂ ਹੀ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ ਸੀ ਜਿਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਸੀ ਕਿ ਪੁਲਿਸ ਕਿਸੇ ਵੀ ਹਾਲਤ ਵਿਚ ਚੱਪੜਚਿੜੀ ਵਿਚ ਪਾਰਟੀ ਵਰਕਰਾਂ ਨੂੰ ਇਕੱਠੇ ਹੋਣ ਦੀ ਅਤੇ ਇਥੋਂ ਮਾਰਚ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਚੱਪੜਚਿੜੀ ਗੁਰਦੁਆਰਾ ਸਾਹਿਬ ਵਿਚ ਜਦੋਂ ਆਮ ਸੰਗਤਾਂ ਮੱਥਾ ਟੇਕਣ ਲਈ ਜਾ ਰਹੀਆਂ ਸਨ ਤਾਂ ਪੁਲਿਸ ਨੇ ਉਹਨਾਂ ਨੂੰ ਇਹ ਕਹਿ ਵਾਪਿਸ ਕਰ ਦਿੱਤਾ ਕਿ ਤੁਸੀਂ ਅੱਜ ਰਹਿਣ ਦਿਓ ਤੇ ਕਲ੍ਹ ਨੂੰ ਹੀ ਮੱਥਾ ਟੇਕ ਲਿਓ।

ਦੂਜੇ ਪਾਸੇ ਪਾਰਟੀ ਨੇ ਮਾਰਚ ਕੱਢਣ ਲਈ ਆਪਣੀਆਂ ਸਰਗਰਮੀਆਂ ਦਾ ਕੇਂਦਰ ਚੱਪੜਚਿੜੀ ਤੋਂ ਅਚਾਨਕ ਬਦਲ ਕੇ ਰੋਪੜ ਤੋਂ ਕਰੀਬ 14 ਕਿਲੋਮੀਟਰ ਦੂਰ, ਰੋਪੜ-ਨਵਾਂਸ਼ਹਿਰ ਉਤੇ ਸਥਿਤ ਪਿੰਡ ਪਨਿਆਲੀ ਦੇ ਗੁਰਦੁਆਰੇ ਨੂੰ ਬਣਾ ਲਿਆ ਪਰ ਪੁਲਿਸ ਨੇ ਵੱਡੀ ਗਿਣਤੀ ਵਿਚ ਖ਼ਬਰ ਮਿਲਦੇ ਸਾਰ ਹੀ ਇਸ ਗੁਰਦੁਆਰੇ ਦੁਆਲੇ ਘੇਰਾ ਪਾ ਲਿਆ ਜਿਸ ਅੰਦਰ ਕਰੀਬ 15-20 ਤੱਕ ਪਾਰਟੀ ਵਰਕਰ ਤੇ ਲੀਡਰ ਇਕੱਠੇ ਹੋਣ ਵਿਚ ਕਾਮਯਾਬ ਹੋਏ। ਇਨ੍ਹਾਂ ਵਿਚ ਪੰਚ ਪਰਧਾਨੀ ਦੇ ਸਕੱਤਰ ਜਨਰਲ ਸ. ਹਰਪਾਲ ਸਿੰਘ ਚੀਮਾ ਅਤੇ ਇਕ ਹੋਰ ਜਥੇਬੰਦੀ ਦੇ ਪੰਥਕ ਆਗੂ ਸ. ਨਰਾਇਣ ਸਿੰਘ ਚੌਰਾ ਵੀ ਸ਼ਾਮਿਲ ਸਨ।

ਸ਼ਾਮ 4 ਵਜੇ ਦੇ ਕਰੀਬ ਮਨੁੱਖੀ ਅਧਿਕਾਰਾਂ ਦੇ ਇਕ ਆਗੂ ਅਤੇ ਐਡਵੋਕੇਟ ਸ. ਲਖਵਿੰਦਰ ਸਿੰਘ ਵੀ ਵਿਚੋਲਗਿਰੀ ਦੇ ਨਤੀਜੇ ਵਜੋਂ ਦੋਵੇਂ ਧਿਰਾਂ ਇਸ ਗੱਲ ਤੇ ਸਹਿਮਤ ਹੋਈਆਂ ਕਿ ਮਾਰਚ ਕੱਢਣ ਬਾਰੇ ਫੈਸਲਾ ਹਾਈ ਕੋਰਟ ਉਤੇ ਛੱਡ ਦਿੱਤਾ ਜਾਵੇ। ਇਸੇ ਲਈ ਇਹ ਪਾਰਟੀ ਕਾਰਕੁੰਨ ਇਸ ਸ਼ਰਤ ਉਤੇ ਬਾਹਰ ਨਿਕਲੇ ਕਿ ਜੇਕਰ ਕਲ੍ਹ ਨੂੰ ਹਾਈ ਕੋਰਟ ਮਾਰਚ ਕੱਢਣ ਦੀ ਇਜਾਜ਼ਤ ਦੇਵੇਗੀ ਤਾਂ ਉਹ ਮਾਰਚ ਹਰ ਹਾਲਤ ਵਿਚ ਕੱਢਿਆ ਜਾਵੇਗਾ ਅਤੇ ਜੇਕਰ ਅਦਾਲਤ ਨੇ ਮਨ੍ਹਾ ਕਰ ਦਿੱਤਾ ਤਾਂ ਇਹ ਮਾਰਚ ਨਹੀਂ ਕੱਖਿਆ ਜਾਵੇਗਾ। ਇਹ ਖ਼ਬਰਾਂ ਵੀ ਮਿਲੀਆਂ ਹਨ ਕਿ ਪਾਰਟੀ ਦੇ 100 ਕੁ ਦੇ ਕਰੀਬ ਵਰਕਰ ਪਾਰਟੀ ਦੇ ਇਕ ਸੀਨੀਅਰ ਆਗੂ ਸ. ਅਮਰੀਕ ਸਿੰਘ ਈਸੜੂ ਅਤੇ ਹੋਰਨਾਂ ਸਥਾਨਕ ਆਗੂਆਂ ਦੀ ਅਗਵਾਈ ਵਿਚ ਕਿਸੇ ਨਾ ਕਿਸੇ ਤਰ੍ਹਾਂ ਰੋਪੜ ਦੇ ਨਜ਼ਦੀਕ ਟਿੱਬੀ ਸਾਹਿਬ ਗੁਰਦੁਆਰੇ ਅਤੇ ਭੱਠਾ ਸਾਹਿਬ ਗੁਰਦੁਆਰੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਰਹੇ ਪਰ ਪੁਲਿਸ ਨੇ ਉਹਨਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ।

ਕੁਝ ਖ਼ਬਰਾਂ ਮੁਤਾਬਕ ਮੋਰਿੰਡਾ-ਸਮਰਾਲਾ ਸੜਕ ਉਤੇ ਰਾਣਵਾਂ ਗੁਰਦੁਆਰਾ ਸਾਹਿਬ ਵਿਚ ਪਾਰਟੀ ਕਾਰਕੁੰਨ ਇਕੱਠੇ ਹੋਏ ਸਨ। ਇਸੇ ਦੌਰਾਨ ਹਾਈ ਕੋਰਟ ਵਿਚ ਪਟੀਸ਼ਨ ਉਤੇ ਸੁਣਵਾਈ ਦੌਰਾਨ ਸਰਕਾਰੀ ਧਿਰ ਦੇ ਵਕੀਲ ਨੇ ਮੰਨਿਆ ਕਿ ਸਰਕਾਰ ਨੇ ਅਮਨ ਕਾਨੂੰਨ ਦੀ ਰਾਖੀ ਲਈ ਮਾਰਚ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਕਿ ਇਸ ਸੰਬੰਧ ਵਿਚ ਗ੍ਰਿਫ਼ਤਾਰੀਆਂ ਵੀ ਕੀਤੀਆਂ।

ਦੂਜੇ ਪਾਸੇ ਪਾਰਟੀ ਦੇ ਵਕੀਲ ਅਤੇ ਉਘੇ ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ ਨੇ ਵੱਖ ਵੱਖ ਕੇਸਾਂ ਦਾ ਹਵਾਲਾ ਦਿੰਦਿਆਂ ਇਹ ਦਲੀਲ ਦਿੱਤੀ ਕਿ ਪੁਰ ਅਮਨ ਮਾਰਚ ਨੂੰ ਰੋਕਣਾ ਸੰਵਿਧਾਨ ਵਿਚ ਦਿੱਤੇ ਬੁਨਿਆਦੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ ਜਦਕਿ ਅਮਨ ਕਾਨੂੰਨ ਨੂੰ ਬਣਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੋਇਆ ਕਰਦੀ ਹੈ। ਉਹਨਾਂ ਨੇ ਇਸ ਸੰਬੰਧ ਵਿਚ ਅਨੰਦ ਮਾਰਗੀਆਂ ਦੇ ਇਕ ਚਰਚਿਤ ਕੇਸ ਦਾ ਹਵਾਲਾ ਦਿੱਤਾ ਜਿਸ ਵਿਚ ਉਹਨਾਂ ਵੱਲੋਂ ਤਾਂਡਵ ਮਾਰਚ ਕੱਢਣ ਉਤੇ ਸਰਕਾਰ ਵੱਲੋਂ ਲਾਈ ਗਈ ਰੋਕ ਨੂੰ ਮਾਣਯੋਗ ਅਦਾਲਤ ਨੇ ਗੈਰ-ਕਨੂੰਨੀ ਠਹਿਰਾਇਆ ਸੀ।

ਸ੍ਰੀ ਬੈਂਸ ਨੇ ਕਿਹਾ ਕਿ ਇਸ ਕੇਸ ਵਿਚ ਪੰਚ ਪਰਧਾਨੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਇਕ ਅਜਿਹਾ ਪੁਰ ਅਮਨ ਮਾਰਚ ਕੱਢਣ ਜਾ ਰਹੇ ਸਨ ਜਿਹੜਾ ਕਿਸੇ ਨਾ ਕਿਸੇ ਰੂਪ ਵਿਚ ਹਰ ਸਾਲ ਸਮੁੱਚੇ ਸਿੱਖ ਜਗਤ ਵੱਲੋਂ ਜੂਨ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ।

ਇਸੇ ਦੌਰਾਨ ਪਟਿਆਲਾ, ਖਰੜ, ਖੰਨਾ, ਗੋਬਿੰਦਗੜ੍ਹ, ਮੋਰਿੰਡਾ ਅਤੇ ਹੋਰਨਾਂ ਕਸਬਿਆਂ ਤੋਂ ਸੈਂਕੜੇ ਪਾਰਟੀ ਕਾਰਕੁੰਨ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਇਹ ਜਾਨਣ ਲਈ ਸੰਪਰਕ ਕਰਦੇ ਰਹੇ ਕਿ ਇਹ ਮਾਰਚ ਉਹਨਾਂ ਦੇ ਹਲਕਿਆਂ ਵਿਚ ਕਦੋਂ ਪਹੁੰਚੇਗਾ। ਕਈ ਥਾਂਵਾਂ ਉਤੇ ਪਿੰਡਾਂ ਵਿਚ ਛਬੀਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪਰ ਸਰਕਾਰ ਵੱਲੋਂ ਇਸ ਮਾਰਚ ਉਤੇ ਰੋਕ ਲਾਏ ਜਾਣ ਦੇ ਫੈਸਲੇ ਵਿਰੁੱਧ ਆਮ ਲੋਕਾਂ ਵਿਚ ਹੈਰਾਨੀ ਤੇ ਰੋਸ ਪਾਇਆ ਜਾ ਰਿਹਾ ਸੀ। ਉਹ ਇਹ ਦਲੀਲ ਦੇ ਰਹੇ ਸਨ ਕਿ ਇਹ ਕਿਹੋ ਜਿਹੀ ਪੰਥਕ ਸਰਕਾਰ ਹੈ ਜਿਹੜੀ ਆਪ ਖੁਦ ਘੱਲੂਘਾਰਾ ਸਪਤਾਹ ਦੌਰਾਨ ਇਸ ਦਿਨ ਨੂੰ ਮਨਾਉਂਦੀ ਹੈ ਪਰ ਹੋਰਨਾਂ ਨੂੰ ਇਹ ਦਿਨ ਮਨਾਉਣ ਉਤੇ ਪਾਬੰਦੀ ਲਾਉਂਦੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀਆਂ ਖ਼ਬਰਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਘੱਲੂਘਾਰਾ ਮਾਰਚ ਦੇ ਸੰਬੰਧ ਵਿਚ ਸ਼ਾਮਲ ਹੋਣ ਲਈ ਜਾਂ ਰਸਤਿਆਂ ਵਿਚ ਉਸਦਾ ਸੁਆਗਤ ਕਰਨ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ, ਜੋਸ਼ ਅਤੇ ਸ਼ਰਧਾ ਨੂੰ ਵੇਖਦਿਆਂ ਸਰਕਾਰ ਦੇ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਨੇ ਪਾਰਟੀ ਵਰਕਰਾਂ ਦੇ ਰੌਂ ਨੂੰ ਜਾਨਣ ਬੁੱਝਣ ਲਈ ਉਹਨਾਂ ਨਾਲ ਕਈ ਥਾਂਵਾਂ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,