ਖਾਸ ਖਬਰਾਂ » ਸਿੱਖ ਖਬਰਾਂ

ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 4 ਜੂਨ ਨੂੰ

May 18, 2023 | By

ਚੰਡੀਗੜ੍ਹ – ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿੱਖ ਜਥਾ ਮਾਲਵਾ ਵੱਲੋਂ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ 4 ਜੂਨ 2023, ਸ਼ਾਮ 7 ਵਜੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ (ਸੰਗਰੂਰ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਸੇਵਕ ਸਿੰਘ (ਪਟਿਆਲੇ ਵਾਲੇ) ਦਾ ਕੀਰਤਨੀ ਜਥਾ ਅਤੇ ਡਾ. ਕੰਵਲਜੀਤ ਸਿੰਘ (ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ।

ਸਿੱਖ ਜਥਾ ਮਾਲਵਾ ਦੇ ਸਿੰਘਾਂ ਨੇ ਸਮਾਗਮ ਬਾਰੇ ਗੱਲਬਾਤ ਕਰਦਿਆਂ ਆਖਿਆ ਕਿ ਧਰਮ ਯੁੱਧ ਕਰਦਿਆਂ ਗੁਰੂ ਲੇਖੇ ਲੱਗੇ ਸਿੰਘਾਂ ਸਿੰਘਣੀਆਂ ਨੂੰ ਸੰਗਤੀ ਰੂਪ ਵਿਚ ਯਾਦ ਕਰਨ ਦੀ ਸਦਾ ਹੀ ਗੁਰੂ ਖਾਲਸਾ ਪੰਥ ਵਿੱਚ ਰਵਾਇਤ ਰਹੀ ਹੈ। ਨੇੜਲੇ ਸਮਿਆਂ ਵਿਚ ਤੀਜੇ ਘੱਲੂਘਾਰੇ ਦੌਰਾਨ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਅਜ਼ਮਤ ਖਾਤਰ ਦਿੱਲੀ ਤਖ਼ਤ ‘ਤੇ ਕਾਬਜ ਬਿਪਰ ਦੀਆਂ ਜਾਲਮ ਫੌਜਾਂ ਖਿਲਾਫ਼ ਲੜਦਿਆਂ ਸ਼ਹੀਦੀਆਂ ਪਾਉਣ ਵਾਲੇ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਵੱਡਾ ਇਤਿਹਾਸ ਰਚਿਆ ਹੈ ਜੋ ਕਿ ਹਮੇਸ਼ਾ ਜਗਦੇ ਸੂਰਜ ਦੀ ਤਰ੍ਹਾਂ ਸਾਡਾ ਰਾਹ ਰਸ਼ਨਾਉਂਦਾ ਰਹੇਗਾ।

ਸਿੱਖ ਜਥਾ ਮਾਲਵਾ ਨੇ ਸੰਗਤਾਂ ਨੂੰ ਇਸ ਸਮਾਗਮ ਵਿਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,