ਸਿੱਖ ਖਬਰਾਂ

ਸੌਦਾ ਸਾਧ ਮਾਫੀਮਾਨੇ ਵਾਲੇ ਫੈਸਲੇ ਨੂੰ ਬਦਲਣ ਲਈ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ‘ਤੇ ਦਿੱਤਾ ਮੰਗ ਪੱਤਰ ਅਤੇ ਧਰਨਾ

October 12, 2015 | By

ਅੰਮਿ੍ਤਸਰ (11 ਅਕਤੂਬਰ, 2015): ਸੌਦਾ ਸਾਧ ਨੂੰ ਜੱਥੇਦਾਰਾਂ ਵੱਲੋਂ ਦਿੱਤੇ ਮਾਫੀਨਾਮੇ ਦੇ ਫੈਸਲੇ ਨੂੰ ਰੱਦ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ‘ਤੇ ਮੰਗ ਪੱਤਰ ਦਿੱਤਾ।

ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ਜ਼ਿਲ੍ਹਾ ਮੋਗਾ ਤੋਂ ਸਿੱਖ ਸੰਗਤ ਦਾ ਇਕ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜਾ, ਜਿਥੇ ਉਨ੍ਹਾਂ ਛੇਵੀਂ ਪਾਤਸ਼ਾਹੀ ਨੂੰ ਸੰਬੋਧਨ ਕਰਦਿਆਂ ਅਰਦਾਸ ਕੀਤੀ ਕਿ ਤਖਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਜ਼ਾਰੀ ਕੀਤਾ ਮੁਆਫੀ ਨਾਮਾ ਸਿੱਖ ਸਿੱਧਾਂਤਾਂ ਦੇ ਵਿਰੁੱਧ ਹੈ ਅਤੇ ਉਹ ਇਸ ਸਬੰਧੀ ਜੱਥੇਦਾਰਾਂ ਨੂੰ ਉਕਤ ਮੁਆਫ਼ੀ ਰੱਦ ਕਰਨ ਸਬੰਧੀ ਸੁਮੱਤ ਬਖਸ਼ਣ।

ਅੰਮਿ੍ਤਸਰ ਵਿੱਚ ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ

ਅੰਮਿ੍ਤਸਰ ਵਿੱਚ ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ

ਸਿੱਖ ਸੰਗਤ ਇਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੀ ਰਿਹਾਇਸ਼ ਵਿਖੇ ਗਈ ਜਿਥੇ ਮੁਆਫ਼ੀ ਰੱਦ ਕਰਵਾਉਣ ਬਾਬਤ ਮੰਗ ਪੱਤਰ ਦਿੱਤਾ । ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਰੋਡੇ ਦੇ ਦਸਤਖ਼ਤਾਂ ਨਾਲ ਜ਼ਾਰੀ ਇਸ ਮੰਗ ਪੱਤਰ ‘ਚ ਮੁਆਫ਼ੀ ਫ਼ੈਸਲੇ ਨਾਲ ਸਿੱਖਾਂ ‘ਚ ਰੋਸ ਦੀ ਭਾਵਨਾ ਨੂੰ ਸਪੱਸ਼ਟ ਕਰਦਿਆਂ ਸਿੰਘ ਸਾਹਿਬਾਨ ਿਖ਼ਲਾਫ਼ ਵਰਤੀ ਜਾ ਰਹੀ ਨੀਵੀਂ ਸ਼ਬਦਾਵਲੀ ਨੂੰ ਵੀ ਮਰਯਾਦਾ ਦਾ ਘਾਣ ਦੱਸਿਆ ।

ਮੰਗ ਪੱਤਰ ‘ਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਮੁੜ ਬਹਾਲ ਕਰਨ ਲਈ ਮੁਆਫ਼ੀ ਫੈਸਲਾ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ ਗਈ । ਇਸ ਮੌਕੇ ਹਾਜ਼ਰ ਸਿੱਖ ਸੰਗਤਾਂ ‘ਚ ਬਾਬਾ ਬਲਦੇਵ ਸਿੰਘ ਯੋਗੇਵਾਲਾ, ਬਲਵਿੰਦਰ ਸਿੰਘ ਬਾਵਾ, ਗਿਆਨੀ ਅਵਤਾਰ ਸਿੰਘ ਘੋਲੀਆਂ, ਜਥੇ: ਜਗਰੂਪ ਸਿੰਘ ਖ਼ਾਲਸਾ, ਅਵਤਾਰ ਸਿੰਘ ਖੋਸਾ, ਸਰਪੰਚ ਹਰਜੀਤ ਸਿੰਘ ਰੋਡੇ, ਸਰਪੰਚ ਦਰਸ਼ਨ ਸਿੰਘ ਨੱਥੂਵਾਲਾ, ਸਰਪੰਚ ਬਲਜੀਤ ਸਿੰਘ ਮਨਾਵਾਂ, ਸਰਪੰਚ ਗੁਰਤੇਜ ਸਿੰਘ ਭਲੂਰ, ਭਾਈ ਜਸਵਿੰਦਰ ਸਿੰਘ ਖ਼ਾਲਸਾ, ਜਥੇ: ਜਸਕਰਨ ਸਿੰਘ ਉਦੋਕੇ ਸਮੇਤ ਆਦਿ ਸ਼ਾਮਿਲ ਸਨ ।

ਜ਼ਿਕਰਯੋਗ ਹੈ ਕਿ ਸੌਦਾ ਸਾਧ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਮੁਆਫ਼ੀ ਦੇਣ ਦੇ ਫ਼ੈਸਲੇ ਿਖ਼ਲਾਫ਼ ਸਿੱਖ ਸੰਗਤਾਂ ‘ਚ ਫੈਲਿਆ ਰੋਸ ਵਿਸਥਰਿਤ ਹੋ ਰਿਹਾ ਹੈ, ਜਿਸ ਦੇ ਚੱਲਦਿਆਂ ਵੱਖ-ਵੱਖ ਜਥੇਬੰਦੀਆਂ ਤੇ ਆਮ ਸਿੱਖਾਂ ਵੱਲੋਂ ਮੁਆਫ਼ੀ ਫ਼ੈਸਲੇ ਨੂੰ ਰੱਦ ਕਰਵਾਉਣ ਸਬੰਧੀ ਅਪੀਲਾਂ ਜ਼ਾਰੀ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,