ਖਾਸ ਖਬਰਾਂ » ਸਿੱਖ ਖਬਰਾਂ

ਦਿੱਲੀ ਵਿਚ ਜਨਤਕ ਥਾਂ ‘ਤੇ ਸਿਗਰਟ ਪੀਣ ਤੋਂ ਰੋਕਣ ਕਾਰਨ ਗੁਰਪ੍ਰੀਤ ਸਿੰਘ ਦਾ ਹੋਇਆ ਕਤਲ

September 21, 2017 | By

ਨਵੀਂ ਦਿੱਲੀ: ਦੱਖਣੀ ਦਿੱਲੀ ‘ਚ ਆਪਣੇ ਸਾਹਮਣੇ ਸਿਗਰਟ ਪੀਣ ਤੋਂ ਰੋਕਣ ‘ਤੇ ਇਕ ਨੌਜਵਾਨ ਨੇ ਦੋ ਮੋਟਰਸਾਈਕਲ ਸਵਾਰ ਸਿੱਖ ਨੌਜਵਾਨਾਂ ਨੂੰ ਕਾਰ ਨਾਲ ਟੱਕਰ ਮਾਰ ਦਿੱਤੀ, ਜਿਨ੍ਹਾਂ ‘ਚੋਂ ਇਕ ਦੀ ਕੱਲ੍ਹ (20 ਸਤੰਬਰ) ਨੂੰ ਹਸਪਤਾਲ ਮੌਤ ਹੋ ਗਈ। ਦੋਸ਼ੀ ਦੀ ਪਛਾਣ ਰੋਹਿਤ ਕ੍ਰਿਸ਼ਨਾ ਮਹੰਤਾ ਵਜੋਂ ਹੋਈ ਹੈ ਜੋ ਕਿ ਇਕ ਵਕੀਲ ਹੈ, ਜਿਸ ਨੂੰ ਅਪੋਲੋ ਹਸਪਤਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸਿੱਖ ਨੌਜਵਾਨ ਗੁਰਪ੍ਰੀਤ ਸਿੰਘ (21) ਤੇ ਮਨਿੰਦਰ ਸਿੰਘ (22) ਦੇ ਪਰਿਵਾਰਕ ਮੈਨਬਰਾਂ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਉਹ ਏਮਜ਼ ਨੇੜੇ ਫੁੱਟਪਾਥ ‘ਤੇ ਰਹਿਣ ਵਾਲੇ ਲੋਕਾਂ ‘ਤੇ ਡਾਕੂਮੈਂਟਰੀ ਫ਼ਿਲਮ ਬਣਾ ਰਹੇ ਸਨ।

ਸਿਗਰਟ ਪੀਣ ਵਾਲਾ ਰੋਹਿਤ ਮਹੰਤਾ, ਗੁਰਪ੍ਰੀਤ ਸਿੰਘ

ਸਿਗਰਟ ਪੀਣ ਵਾਲਾ ਰੋਹਿਤ ਮਹੰਤਾ, ਗੁਰਪ੍ਰੀਤ ਸਿੰਘ

ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਇਹ ਦੋਵੇਂ ਨੌਜਵਾਨ ਸਫ਼ਦਰਜੰਗ ਹਸਪਤਾਲ ਨੇੜੇ ਰੋਟੀ ਖਾ ਰਹੇ ਸਨ ਤਾਂ ਇਕ ਵਿਅਕਤੀ ਆਇਆ ਤੇ ਉਨ੍ਹਾਂ ਦੇ ਮੂੰਹ ‘ਤੇ ਸਿਗਰਟ ਦਾ ਧੂੰਆਂ ਛੱਡਣ ਲੱਗਾ, ਜਿਸ ‘ਤੇ ਦੋਹਾਂ ਨੇ ਇਤਰਾਜ਼ ਕੀਤਾ ਤੇ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ। ਨੌਜਵਾਨਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਨਸ਼ੇ ‘ਚ ਧੁੱਤ ਇਸ ਬੰਦੇ ਨੇ ਗੁਰਪ੍ਰੀਤ ਤੇ ਮਨਿੰਦਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਗੁਰਪ੍ਰੀਤ ਤੇ ਮਨਿੰਦਰ ਉਥੋਂ ਚਲੇ ਗਏ ਜਦੋਂ ਕਿ ਉਸ ਮਹੰਤਾਂ ਨੇ ਇਨ੍ਹਾਂ ਦੋਹਾਂ ਦਾ ਪਿੱਛਾ ਕੀਤਾ ਤੇ ਏਮਜ਼ ਨੇੜੇ ਉਨ੍ਹਾਂ ਦੇ ਮੋਟਰਸਾਈਕਲ ‘ਚ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਦੋਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਗੁਰਪ੍ਰੀਤ ਦੀ ਬੁੱਧਵਾਰ (20 ਸਤੰਬਰ) ਨੂੰ ਮੌਤ ਹੋ ਗਈ ਜਦੋਂ ਕਿ ਮਨਿੰਦਰ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ।

ਜ਼ਖਮੀ ਮਨਿੰਦਰ ਸਿੰਘ

ਜ਼ਖਮੀ ਮਨਿੰਦਰ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,