ਸਿਆਸੀ ਖਬਰਾਂ

ਬੰਦਾ ਸਿੰਘ ਬਹਾਦਰ ਕਰਕੇ ਹੀ ਸਿੱਖ ਜ਼ਮੀਨਾਂ ਦੇ ਮਾਲਕ ਬਣੇ: ਗੁਰਪ੍ਰੀਤ ਸਿੰਘ ਝੱਬਰ; ਮੈਂਬਰ ਐਸਜੀਪੀਸੀ

June 27, 2016 | By

ਮਾਨਸਾ: ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੀ ਅਗਵਾਈ ਵਿਚ ਮਾਨਸਾ ਤੋਂ ਲੈ ਕੇ ਭੀਖੀ ਤੱਕ ਦਸਤਾਰ ਮੋਟਰਸਾਈਕਲ ਮਾਰਚ ਕੱਢਿਆ ਗਿਆ। ਨੌਜਵਾਨਾਂ ਨੂੰ ਇਸ ਦੌਰਾਨ ਨਸ਼ਿਆਂ ਤੋਂ ਦੂਰ ਹੋ ਕੇ ਸਿੱਖੀ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।

ਮਾਨਸਾ ਵਿੱਚ ਦਸਤਾਰ ਮਾਰਚ ਕੱਢਦੇ ਹੋਏ ਐਸਜੀਪੀਸੀ ਮੈਂਬਰ ਤੇ ਸਿੱਖ ਨੌਜਵਾਨ

ਮਾਨਸਾ ਵਿੱਚ ਦਸਤਾਰ ਮਾਰਚ ਕੱਢਦੇ ਹੋਏ ਐਸਜੀਪੀਸੀ ਮੈਂਬਰ ਤੇ ਸਿੱਖ ਨੌਜਵਾਨ

ਮਾਰਚ ਦੌਰਾਨ ਥਾਂ-ਥਾਂ ਕੇਸਰੀ ਦਸਤਾਰਾਂ ਅਤੇ ਝੰਡੇ ਝੂਲਦੇ ਵੇਖਣ ਨੂੰ ਮਿਲੇ। ਮੋਟਰਸਾਈਕਲ ਦਸਤਾਰ ਮਾਰਚ ਨੂੰ ਝੰਡੀ ਦੇਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਸਦਕਾ ਹੀ ਸਿੱਖ ਧਰਮ ਨੂੰ ਜ਼ਮੀਨਾਂ ਦਾ ਮਾਲਕ ਬਣਾ ਕੇ ਉਨ੍ਹਾਂ ਦਾ ਹੱਕ ਦਿਵਾਇਆ ਅਤੇ ਇਸ ਕਰਕੇ ਹੀ ਪਹਿਲਾਂ ਸਿੱਖ ਰਾਜ ਸਥਾਪਿਤ ਹੋ ਸਕਿਆ। ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਦਿਨ-ਬ-ਦਿਨ ਨੌਜਵਾਨ ਪੀੜ੍ਹੀ ਵਿਚ ਆ ਰਹੀਆਂ ਕੁਰੀਤੀਆਂ ਅਤੇ ਸਿਰਾਂ ਤੋਂ ਅਲੋਪ ਹੋ ਰਹੀ ਦਸਤਾਰ ਸਾਨੂੰ ਚਿੰਤਤ ਕਰਦੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਦਸਤਾਰਬੰਦੀ ਕਰਨੀ ਚਾਹੀਦੀ। ਮਾਰਚ ਵਿਚ ਵੱਡੀ ਗਿਣਤੀ ਵਿਚ ਪੁੱਜੇ ਨੌਜਵਾਨਾਂ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਦੱਸਣ ਦੀ ਨਿੰਦਾ ਕੀਤੀ। ਇਹ ਮਾਰਚ ਗੁਰਦੁਆਰਾ ਸਿੰਘ ਸਭਾ ਮਾਨਸਾ ਤੋਂ ਸ਼ੁਰੂ ਹੋ ਕੇ ਬਾਜ਼ਾਰ ਵਿਚੋਂ ਹੁੰਦਾ ਹੋਇਆ ਤਾਮਕੋਟ, ਬੁਰਜਹਰੀ, ਉਭਾ, ਬੁਰਜ ਢਿੱਲਵਾਂ, ਝੱਬਰ, ਅਕਲੀਆ, ਜੋਗਾ, ਰੱਲਾ, ਭੁਪਾਲ, ਅਤਲਾ ਕਲਾਂ, ਅਤਲਾ ਖੁਰਦ, ਸਮਾ ਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਜਾ ਕੇ ਸਮਾਪਤ ਹੋਇਆ। ਇਸ ਸਮੇਂ ਹਰਭਜਨ ਸਿੰਘ ਜੋਸ਼ ਦੇ ਜਥੇ ਨੇ ਵਾਰਾਂ ਗਾਈਆਂ ਅਤੇ ਬਾਬਾ ਜਗਦੇਵ ਸਿੰਘ ਤੇ ਭੀਖੀ ਦੇ ਗ੍ਰੰਥੀ ਨਿਰਮਲ ਸਿੰਘ ਨੇ ਆਰੰਭਤਾ ਤੇ ਸਮਾਪਤੀ ਦੀ ਅਰਦਾਸ ਕੀਤੀ। ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਜਵਾਹਰਕੇ, ਰੂਪ ਸਿੰਘ ਰਾਮਗੜ੍ਹੀਆ, ਕਿਰਪਾਲ ਸਿੰਘ ਚੌਹਾਨ, ਚਰਨ ਸਿੰਘ ਚੀਫ਼, ਸਤਨਾਮ ਸਿੰਘ ਝੱਬਰ, ਮਨਦੀਪ ਸਿੰਘ ਮਾਖਾ, ਬੇਅੰਤ ਸਿੰਘ ਝੱਬਰ, ਅਮਰੀਕ ਸਿੰਘ ਡਸਕਾ, ਪਰਮਜੀਤ ਸਿੰਘ ਤਲਵੰਡੀ, ਬਬਲੀ ਝੱਬਰ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਸਵਿੰਦਰ ਸਿੰਘ, ਸੁਖਦੇਵ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ, ਬਲਜੀਤ ਸਿੰਘ, ਮੰਗਲ ਸਿੰਘ, ਗੁਰਪ੍ਰੀਤ ਸਿੰਘ ਵੀ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: