Tag Archive "dastar"

ਅਮਰੀਕਾ ਵਿੱਚ ਸਿੱਖ ਵਿਦਿਆਰਥੀ ਨੂੰ ਦਸਤਾਰ ਬੰਨ੍ਹ ਕੇ ਫੁਟਬਾਲ ਮੁਕਾਬਲਾ ਖੇਡਣ ਤੋਂ ਰੋਕਿਆਂ

ਅਮਰੀਕੀ ਸੂਬੇ ਪੈਨਸਿਲਵੇਨੀਆ ਵਿੱਚ ਹਾਈ ਸਕੂਲ ਪੱਧਰੀ ਫੁਟਬਾਲ ਮੁਕਾਬਲੇ ਵਿੱਚੋਂ ਰੈਫਰੀ ਨੇ ਸਿੱਖ ਵਿਦਿਆਰਥੀ ਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਬਾਹਰ ਕੱਢ ਦਿੱਤਾ। ਡਬਲਯੂਪੀਵੀਆਈ-ਟੀਵੀ ਅਨੁਸਾਰ ਮਾਰਪਲ-ਨਿਊਟਾਊਨ ਸਕੂਲ ਡਿਸਟ੍ਰਿਕਟ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਵਾਪਰੀ, ਜਦੋਂ ਹਾਈ ਸਕੂਲ ਦੇ ਵਿਦਿਆਰਥੀ, ਕੋਨੇਸਟੋਗਾ ਹਾਈ ਟੀਮ ਖ਼ਿਲਾਫ਼ ਮੈਚ ਖੇਡ ਰਹੇ ਸਨ।

ਬੰਦਾ ਸਿੰਘ ਬਹਾਦਰ ਕਰਕੇ ਹੀ ਸਿੱਖ ਜ਼ਮੀਨਾਂ ਦੇ ਮਾਲਕ ਬਣੇ: ਗੁਰਪ੍ਰੀਤ ਸਿੰਘ ਝੱਬਰ; ਮੈਂਬਰ ਐਸਜੀਪੀਸੀ

ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੀ ਅਗਵਾਈ ਵਿਚ ਮਾਨਸਾ ਤੋਂ ਲੈ ਕੇ ਭੀਖੀ ਤੱਕ ਦਸਤਾਰ ਮੋਟਰਸਾਈਕਲ ਮਾਰਚ ਕੱਢਿਆ ਗਿਆ। ਨੌਜਵਾਨਾਂ ਨੂੰ ਇਸ ਦੌਰਾਨ ਨਸ਼ਿਆਂ ਤੋਂ ਦੂਰ ਹੋ ਕੇ ਸਿੱਖੀ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।

ਹਾਂਗਕਾਂਗ ਵਿੱਚ ਦਸਤਾਰ ਚੇਤੰਨਤਾ ਦਿਵਸ ਮਨਾਇਆ ਗਿਆ

ਦਸਤਾਰ ਸਿੱਖੀ ਸਰੁਪ ਦਾ ਅਨਿੱਖੜਵਾਂ ਅੰਗ ਹੈ ਅਤੇ ਇਸਤੋਂ ਬਿਨ੍ਹਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਿੱਖ ਦੇ ਗੁਰੂ ਨਾਲ ਪਾਕ-ਪਵਿੱਤਰ ਰਿਸ਼ਤੇ ਦੀ ਜ਼ਾਮਣ ਵੀ ਹੈ ਅਤੇ ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਉਸਦੀ ਨਿਰਧਾਰਤ ਕੀਤੀ ਜ਼ਿਮੇਵਾਰੀ ਦੀ ਵੀ ਯਾਦ ਦਵਾਉਂਦੀ ਹੈ।

ਅਮਰੀਕਾ ਹਾਵਈ ਅੱਡੇ ‘ਤੇ ਫਿਰ ਸਿੱਖ ਨੂੰ ਕੀਤਾ ਦਸਤਾਰ ਉਤਾਰਨ ਲਈ ਮਜ਼ਬੂਰ

ਹਵਾਈ ਸਫਰ ਦੌਰਾਨ ਇੱਕ ਫਿਰ ਸਿੱਖ ਨੂੰ ਦਸਤਾਰ ਲਾਹੁਣ ਵਾਸਤੇ ਮਜ਼ਬੂਰ ਹੋਣਾ ਪਿਆ। ਉਸਨੂੰ ਹਵਾਈ ਅੱਡੇ ਦੇ ਸੁਰੱਖਿਆ ਕਰਮੀਆ ਵੱਲੋਂ ਦਸਤਾਰ ਉਰਤਾਨ ਵਾਸਤੇ ਮਜਬੂਰ ਕਰ ਦਿੱਤਾ।

ਦਸਤਾਰਧਾਰੀ ਸਿੱਖ ਨੂੰ ਜ਼ਹਾਜ ਵਿੱਚ ਚੜਨ ਤੋਂ ਰੋਕਣ ਲਈ ਕੰਪਨੀ ਨੇ ਮਾਫੀ ਮੰਗੀ

ਅਮਰੀਕੀ ਸਿੱਖ ਅਦਾਕਾਰ ਤੇ ਡਿਜ਼ਾਈਨਰ ਵਾਰਿਸ ਸਿੰਘ ਆਹਲੂਵਾਲੀਆ ਨੂੰ ਉਸ ਦੀ ਦਸਤਾਰ ਕਾਰਨ ਜਹਾਜ ਚੜਨ ਤੋਂ ਰੋਕਣ ਲਈ ਸਿੱਖਾਂ ਵੱਲੋਂ ਆਲੋਚਨਾ ਦਾ ਸ਼ਿਕਾਰ ਹੋ ਰਹੀ ਮੈਕਸੀਕੋ ਦੀ ਏਅਰੋਮੈਕਸੀਕੋ ਏਅਰਲਾਈਨਜ਼ ਨੇ ਮੁਆਫੀ ਮੰਗੀ ਹੈ।

ਭਾਰਤੀ ਗਣਤੰਤਰ ਦਿਵਸ ਮੌਕੇ ਸਿੱਖ ਫੌਜੀਆਂ ਦੀ ਰੈਜੀਮੈਂਟ ਨੂੰ ਸ਼ਾਮਿਲ ਨਾ ਕਰਨ ‘ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਜਤਾਇਆ ਰੋਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਨੂੰ ਭਾਰਤੀ ਗਣਤੰਤਰਤਾ ਦਿਵਸ ਦੀ ਪਰੇਡ ਸਮੇਂ ਫਰਾਂਸ ਦੇ ਰਾਸ਼ਟਰਪਤੀ ਸਾਹਮਣੇ ਦਸਤਾਰਧਾਰੀ ਸਿੱਖ ਫੌਜੀਆਂ ਦੀ ਰੈਜੀਮੈਂਟ ਨੂੰ ਸ਼ਾਮਿਲ ਨਾ ਕਰਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਰੋਸ ਪੱਤਰ ਲਿਖਾਂਗੇ।

ਨਾਭਾ ਵਿੱਚ ਸਿੱਖ ਨੌਜਾਵਨਾਂ ਅਤੇ ਬੱਚਿਆਂ ਵਿੱਚ ਦਸਤਾਰ ਪ੍ਰਤੀ ਪਿਆਰ ਅਤੇ ਰੁਚੀ ਪੈਦਾ ਕਰਨ ਲਈ ਹੋਇਆ ਮਾਰਚ

ਸਤਾਰ ਸਿੱਖੀ ਸਰੂਪ ਦਾ ਅਨਿੱਖਵਾਂ ਅੰਗ ਹੈ। ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਦਸਤਾਰ ਸਿੱਖਾਂ ‘ਤੇ ਗੁਰੁ ਸਹਿਬਾਨ ਵੱਲੋਂ ਕੀਤੀ ਅਪਾਰ ਬਖਸ਼ਿਸ਼ਾਂ ਵਿੱਚ ਇੱਕ ਹੈ ਅਤੇ ਇਹ ਜਿੱਥੇ ਸਿੱਖ ਨੂੰ ਇੱਕ ਵੱਖਰੀ ਪਹਿਚਾਣ ਦਿੰਦੀ ਹੈ, ਉੱਥੇ ਇਹ ਸਿੱਖ ਦੇ ਗੁਰੂ ਨਾਲ ਪਿਆਰ ਦੀ ਜਾਮਣ ਵੀ ਹੈ।

ਅਮਰੀਕਾ ਵਿੱਚ ਮੈਚ ਵੇਖਣ ਲਈ ਗਏ ਸਿੱਖਾਂ ਨੌਜਵਾਨਾਂ ਨੂੰ ਸੁਰੱਖਿਆ ਸਟਾਫ ਨੇ ਕੀਤਾ ਪ੍ਰੇਸ਼ਾਨ

ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਇੱਕ ਸਿੱਖ ਕੈਪਟਨ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਇਜ਼ਾਜਤ ਦਿੱਤੀ ਗਈ ਹੈ, ਉੱਥੇ ਦੂਸਰੇ ਪਾਸੇ ਫੁੱਟਬਾਲ ਦਾ ਮੈਚ ਵੇਖਣ ਆਏ ਸਿੱਖ ਨੌਜਵਾਨਾਂ ਨੂੰ ਦਸਤਾਰ ਸਾਜ਼ਾਈ ਹੋਣ ਕਰਕੇ ਸੁਰੱਖਿਆ ਸਟਾਫ ਵੱਲੋਂ ਪ੍ਰੇਸ਼ਾਨ ਕਰਨ ਦਾ ਸਮਾਚਾਰ ਮਿਲਿਆ ਹੈ।

ਸਿੱਖ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਮਿਲੀ ਇਜ਼ਾਜ਼ਤ

ਦਸਤਾਰ ਅਤੇ ਕੇਸ ਸਿੱਖੀ ਪਰਿਹਾਵੇ ਦਾ ਅਨਿੱਖੜਵਾਂ ਅੰਗ ਹੈ। ਦਸਤਾਰ ਅਤੇ ਕੇਸਾਂ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਇਹ ਸਿੱਖ ਦੀ ਪਹਿਚਾਣ ਵੀ ਹੈ ਅਤੇ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਅਮੋਲਕ ਦਾਤ ਵੀ।ਸਿੱਖਾਂ ਨੇ ਵੱਖ-ਵੱਖ ਮੁਲਕਾਂ, ਸਭਿਆਚਾਰਾਂ ਵਿੱਚ ਰਹਿੰਦਿਆਂ ਦਸਤਾਰ ਸਜ਼ਾਉਣ ਅਤੇ ਕੇਸਾਂ ਦੇ ਸਤਿਕਾਰ ਅਤੇ ਇਸਦੀ ਸ਼ਾਨ ਬਰਕਰਾਰ ਰੱਖਣ ਲਈ ਤਕੜੀ ਘਾਲਣਾ ਘਾਲੀ ਹੈ ਜੋ ਨਿਰੰਤਰ ਜਾਰੀ ਹੈ।ਸਿੱਖ ਪਛਾਣ ਖਾਸ ਕਰਕੇ ਦਸਤਾਰ ਸਜ਼ਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੇ ਸਿੱਖਾਂ ਲਈ ਸੁਖਾਵੀਂ ਖਬਰ ਅਮਰੀਕਾ ਦੇ ਫੌਜ ਮਹਿਕਮੇ ਤੋਂ ਆਈ ਹੈ, ਜਿੱਥੇ ਫੌਜ ਨੇ ਇੱਕ ਸਿੱਖ ਕੈਪਰਨ ਨੂੰ ਦਸਤਾਰ ਸਜ਼ਾਉਣ ਅਤੇ ਕੇਸ ਰੱਖਣ ਦੀ ਇਜ਼ਾਜ਼ਤ ਦੇ ਦਿੱਤੀ ਹੈ।

ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ

ਸਿੱਖ ਨੌਜਵਾਨ ਸਭਾ ਖੱਸਣ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰੇ ਵਿਖੇ ਨੌਜਵਾਨਾਂ ਅੰਦਰ ਸਿੱਖੀ ਦੀ ਭਾਵਨਾ ਪ੍ਰਬਲ ਕਰਨ ਲਈ ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗ ਦੇ 50 ਬੱਚਿਆਂ ਨੇ ਭਾਗ ਲਿਆ।

Next Page »