Tag Archive "dastar"

ਕੀਰਤਨ ਦਰਬਾਰ ਤੇ ਦਸਤਾਰ ਸਜਾਓ ਮੁਕਾਬਲੇ

ਬਾਬਾ ਬਘੇਲ ਸਿੰਘ ਸੇਵਾ ਸੁਸਾਇਟੀ ਦਸਤਾਰ ਤੇ ਮਿਊਜ਼ਿਕ ਅਕੈਡਮੀ ਹਰਿਆਣਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਕੀਰਤਨ ਦਰਬਾਰ ਤੇ ਦਸਤਾਰ ਸਜਾਓ ਮੁਕਾਬਲਾ ਕਰਾਇਆ ਗਿਆ। ਕਰੋੜ ਸਿੰਘੀਆ ਮਿਸਲ ਦੇ ਸਰਦਾਰ ਬਾਬਾ ਬਘੇਲ ਸਿੰਘ ਦੇ ਇਤਿਹਾਸਕ ਸਥਾਨ ਗੁਰਦੂਆਰਾ ਸਮਾਧਾਂ ਬਾਬਾ ਬਘੇਲ ਸਿੰਘ ਵਿਖੇ ਕਰਵਾਏ ਇਸ ਪ੍ਰੋਗਰਾਮ ’ਚ ਦਸਤਾਰ ਸਜਾਉਣ ਵਾਲੇ ਸਿੱਖ ਬੱਚਿਆਂ ਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਫਰਾਂਸ ਨੇ ਦਸਤਾਰ ਮੁੱਦੇ ‘ਤੇ ਗੱਲ ਕਰਨ ਲਈ ਸ਼ੋਮਣੀ ਕਮੇਟੀ ਨੂੰ ਦਿੱਤਾ ਸੱਦਾ

ਫਰਾਂਸ ਵਿੱਚ ਸਿੱਖ ਧਰਮ ਅਤੇ ਸੱਭਿਆਚਾਰ ਅਤੇ ਸਿੱਖ ਪੁਸ਼ਾਕ ਦੇ ਅਨਿੱਖੜਵੇਂ ਅੰਗ ਦਸਤਾਰ 'ਤੇ ਪਾਬੰਦੀ ਦੇ ਚਲਦਿਆਂ ਫਰਾਂਸ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਮਿਸਟਰ ਜੀਨ ਕਿ੍ਸਟੋਫੀ ਪੀਯੂਸੈਲੇ ਨੇ ਸ਼੍ਰੋਮਣੀ ਕਮੇਟੀ ਨੂੰ ਦਸਤਾਰ ਦੇ ਮੁੱਦੇ 'ਤੇ ਗੱਲਬਾਤ ਅੱਗੇ ਤੋਰਨ ਦਾ ਸੱਦਾ ਦਿੱਤਾ ਹੈ।

ਕੁਰਾਲੀ ਦੇ ਇੱਕ ਸਕੂਲ ਨੇ ਸਿੱਖ ਵਿਦਿਆਰਥੀਆਂ ਨੂੰ ਪੱਗ ਬੰਨਣ ਅਤੇ ਕੜਾ ਪਾਉਣ ਕਰਕੇ ਦਿੱਤੀ ਸਜ਼ਾ, ਮਾਪਿਆਂ ਵੱਲੋਂ ਰੋਸ ਦਾ ਪ੍ਰਗਟਾਵਾ

ਸਿੱਖ ਕੌਮ ਨੂੰ ਬਾਹਰਲੇ ਮੁਲਕਾਂ ਵਿੱਚ ਦਸਤਾਰ ਅਤੇ ਸਿੱਖ ਕੱਕਾਰਾਂ ਲਈ ਜੱਦੋ ਜਹਿਦ ਕਰਨੀ ਪਵੇ ਤਾਂ ਇਹ ਗੱਲ ਸਮਝ ਆਉਦੀਂ ਹੈ ਕਿ ਉਨ੍ਹਾਂ ਦੇਸ਼ਾਂ ਦੇ ਲੋਕ ਸਿੱਖ ਧਰਮ ਦੀ ਪਛਾਣ ਸਬੰਧੀ ਪੂਰਨ ਤੌਰ 'ਤੇ ਜਾਗਰੂਕ ਨਹੀਂ, ਪਰ ਜਦ ਹਿੋ ਸਮੱਸਿਆਂ ਸਿੱਖ ਧਰਮ ਦੀ ਜੰਮਣ ਭੋੰਇ ਪੰਜਾਬ ਦੀ ਧਰਤੀ, ਜਿੱਥੇ ਸਿੱਖ ਕੌਮ ਮੌਲੀ ਵਿਗਸੀ ਅਤੇ ਇਸਨੇ ਆਪਣੇ ਖੁਨ ਨਾਲ ਪੰਜਾਬ ਦੀ ਧਰਤੀ ਦੇ ਜਰੇ ਜਰੇ ਨੂੰ ਸਿੰਜ਼ਿਆ ਹੋਏ, ਉੱਥੇ ਵੀ ਸਿੱਖਾਂ ਨੂੰ ਦਸਤਾਰ ਅਤੇ ਕੱਕਾਰਾਂ ਧਾਰਨ ਕਰਨ ਲਈ ਰੋਕਿਆ ਜਾਵੇ ਤਾਂ ਇਹ ਜੱਗੋਂ ਤੇਰਵੀਂ ਤੋਂ ਵੀ ਪਰੇ ਦੀ ਗੱਲ ਹੋਵੇਗੀ।

ਸਿੱਖ ‘ਦਸਤਾਰ’ ਪ੍ਰਤੀ ਅਮਰੀਕਾ ਦੇ ਲੋਕਾਂ ਨੂੰ ਜਾਗਰੂਕ ਕਰਨ: ਅਮਰੀਕੀ ਕਾਨੂੰਨੀ ਮਾਹਿਰ

ਦਸਤਾਰ ਦੀ ਸਿੱਖ ਧਰਮ ਵਿੱਚ ਬੜੀ ਅਹਿਮ ਮਹੱਤਤਾ ਹੈ, ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਅਨੁਸਾਰ ਇਹ ਸਿੱਖੀ ਜੀਵਨ ਦਾ ਅਟੁੱਟ ਅੰਗ ਹੈ। ਦਸਤਾਰ ਤੋਂ ਬਿਨਾਂ ਇੱਕ ਸਿੱਖ ਦੀ ਕਲਪਨਾ ਹੀ ਨਹੀਂ ਹੋ ਸਕਦੀ।

« Previous Page