ਵਿਦੇਸ਼ » ਸਿੱਖ ਖਬਰਾਂ

ਸਿੱਖ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਮਿਲੀ ਇਜ਼ਾਜ਼ਤ

December 15, 2015 | By

ਨਿੳੂਯਾਰਕ (14 ਦਸੰਬਰ, 2015): ਦਸਤਾਰ ਅਤੇ ਕੇਸ ਸਿੱਖੀ ਪਰਿਹਾਵੇ ਦਾ ਅਨਿੱਖੜਵਾਂ ਅੰਗ ਹੈ। ਦਸਤਾਰ ਅਤੇ ਕੇਸਾਂ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਇਹ ਸਿੱਖ ਦੀ ਪਹਿਚਾਣ ਵੀ ਹੈ ਅਤੇ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਅਮੋਲਕ ਦਾਤ ਵੀ।ਸਿੱਖਾਂ ਨੇ ਵੱਖ-ਵੱਖ ਮੁਲਕਾਂ, ਸਭਿਆਚਾਰਾਂ ਵਿੱਚ ਰਹਿੰਦਿਆਂ ਦਸਤਾਰ ਸਜ਼ਾਉਣ ਅਤੇ ਕੇਸਾਂ ਦੇ ਸਤਿਕਾਰ ਅਤੇ ਇਸਦੀ ਸ਼ਾਨ ਬਰਕਰਾਰ ਰੱਖਣ ਲਈ ਤਕੜੀ ਘਾਲਣਾ ਘਾਲੀ ਹੈ ਜੋ ਨਿਰੰਤਰ ਜਾਰੀ ਹੈ।ਸਿੱਖ ਪਛਾਣ ਖਾਸ ਕਰਕੇ ਦਸਤਾਰ ਸਜ਼ਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਜਦੋਜਹਿਦ ਕਰ ਰਹੇ ਸਿੱਖਾਂ ਲਈ ਸੁਖਾਵੀਂ ਖਬਰ ਅਮਰੀਕਾ ਦੇ ਫੌਜ ਮਹਿਕਮੇ ਤੋਂ ਆਈ ਹੈ, ਜਿੱਥੇ ਫੌਜ ਨੇ ਇੱਕ ਸਿੱਖ ਕੈਪਰਨ ਨੂੰ ਦਸਤਾਰ ਸਜ਼ਾਉਣ ਅਤੇ ਕੇਸ ਰੱਖਣ ਦੀ ਇਜ਼ਾਜ਼ਤ ਦੇ ਦਿੱਤੀ ਹੈ।

ਕੈਪਟਨ ਸਿਮਰਤਪਾਲ ਸਿੰਘ

ਕੈਪਟਨ ਸਿਮਰਤਪਾਲ ਸਿੰਘ

ਅਮਰੀਕੀ ਫ਼ੌਜ ਨੇ ੲਿਕ ਬਹੁਤ ਹੀ ਵਿਰਲੇ ਮਾਮਲੇ ਵਿੱਚ ਸਰਗਰਮ ਜੰਗੀ ਡਿੳੂਟੀ ਕਰਨ ਵਾਲੇ ੲਿਕ ਸਿੱਖ ਫ਼ੌਜੀ ਨੂੰ ਧਾਰਮਿਕ ਛੋਟ ਦਿੰਦਿਅਾਂ ਦਾੜੀ ਰੱਖਣ ਤੇ ਦਸਤਾਰ ਸਜਾੳੁਣ ਦੀ ੲਿਜਾਜ਼ਤ ਦੇ ਦਿੱਤੀ ਹੈ। ਕੈਪਟਨ ਸਿਮਰਤਪਾਲ ਸਿੰਘ (27) ਨਾਮੀਂ ੲਿਹ ਸਿੱਖ ਜਵਾਨ ੲਿਨ੍ਹੀਂ ਦਿਨੀਂ ਅਫ਼ਗਾਨਿਸਤਾਨ ਵਿੱਚ ਤਾੲਿਨਾਤ ਹੈ।
ਕੈਪਟਨ ਸਿਮਰਤਪਾਲ ਸਿੰਘ ਨੂੰ ਕਰੀਬ 10 ਸਾਲ ਪਹਿਲਾਂ ਫ਼ੌਜ ਵਿੱਚ ਅਾਪਣੀ ਡਿੳੂਟੀ ਦੇ ਪਹਿਲੇ ਹੀ ਦਿਨ ਕੇਸ ਕਟਾੳੁਣੇ ਪੲੇ ਸਨ, ਕਿਉਂਕਿ ਫ਼ੌਜ ਦੇ ਨਿਯਮਾਂ ਮੁਤਾਬਕ ੳੁਨ੍ਹਾਂ ਨੂੰ ਕੇਸ ਰੱਖਣ ਦੀ ੲਿਜਾਜ਼ਤ ਨਹੀਂ ਸੀ। ਪਰ ਪਿਛਲੇ ਹਫ਼ਤੇ ਫ਼ੌਜ ਨੇ ੳੁਸ ਨੂੰ ੲਿਹ ੲਿਜਾਜ਼ਤ ਦੇ ਦਿੱਤੀ। ੳੁਨ੍ਹਾਂ ਨੂੰ ੲਿਸ ਸਬੰਧ ਵਿੱਚ ਬਰੌਂਜ਼ ਸਟਾਰ ਦਿੱਤਾ ਗਿਅਾ ਹੈ, ਜੋ ੲਿਕ ਧਾਰਮਿਕ ਛੋਟ ਹੈ। ੲਿਸ ਤਹਿਤ ੳੁਹ ਦਾੜੀ ਰੱਖ ਤੇ ਦਸਤਾਰ ਸਜਾ ਸਕਦੇ ਹਨ।

ੲਿਸ ਪਿੱਛੋਂ ਕੈਪਟਨ ਸਿਮਰਤਪਾਲ ਨੇ ਅਫ਼ਗਾਨਿਸਤਾਨ ਵਿੱਚ ੲਿਕ ਫ਼ੌਜੀ ਅਪਰੇਸ਼ਨ ਦੌਰਾਨ ਜੰਗੀ ੲਿੰਜਨੀਅਰਾਂ ਦੀ ੲਿਕ ਪਲਟਣ ਦੀ ਅਗਵਾੲੀ ਕੀਤੀ, ਜਿਸ ਨੇ ਸਡ਼ਕਾਂ ਦੇ ਕਿਨਾਰਿਅਾਂ ਤੋਂ ਬੰਬਾਂ ਨੂੰ ਨਕਾਰਾ ਕੀਤਾ। ੳੁਨ੍ਹਾਂ ਅਖ਼ਬਾਰ ਨੂੰ ਦੱਸਿਅਾ, ‘‘ੲਿਹ ਬਹੁਤ ਸੁਖਦ ਅਹਿਸਾਸ ਹੈ। ੲਿਸ ਤੋਂ ਪਹਿਲਾਂ ਮੈਂ ਦੋਹਰੀ ਜ਼ਿੰਦਗੀ ਜੀਅ ਰਿਹਾ ਸਾਂ, ਜਿਸ ਦੌਰਾਨ ਮੈਂ ਸਿਰਫ਼ ਘਰ ਵਿੱਚ ਹੀ ਪੱਗ ਬੰਨ੍ਹ ਸਕਦਾ ਸਾਂ। ਪਰ ਹੁਣ ਸਭ ਠੀਕ ਹੋ ਗਿਅਾ ਹੈ।’’ ੳੁਨ੍ਹਾਂ ਕਿਹਾ, ‘‘ੲਿਕ ਸਿੱਖ ਹਮੇਸ਼ਾ ਜਬਰ-ਜ਼ੁਲਮ ਖ਼ਿਲਾਫ਼ ਲਡ਼ਦਾ ਹੈ ਤੇ ਮੈਂ ੲਿਸੇ ਕਾਰਨ ਫ਼ੌਜ ਵਿੱਚ ਭਰਤੀ ਹੋੲਿਅਾ ਸਾਂ।’’

ਉਂਜ ਹਾਲੇ ੲਿਹ ਰਾਹਤ ਅਾਰਜ਼ੀ ਹੈ ਤੇ ੲਿਕ ਮਹੀਨੇ ਲੲੀ ਮਿਲੀ ਹੈ। ੲਿਸ ਦੌਰਾਨ ਫ਼ੌਜ ਵੱਲੋਂ ਫ਼ੈਸਲਾ ਕੀਤਾ ਜਾਵੇਗਾ ਕਿ ੲਿਹ ਛੋਟ ਪੱਕੇ ਤੌਰ ’ਤੇ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਕੈਪਟਨ ਸਿਮਰਤਪਾਲ ਦਾ ਕਹਿਣਾ ਹੈ ਕਿ ਜੇ ੳੁਨ੍ਹਾਂ ਨੂੰ ਪੱਕੀ ਛੋਟ ਨਾ ਮਿਲੀ ਤਾਂ ੳੁਹ ਫ਼ੌਜ ਖ਼ਿਲਾਫ਼ ਮੁਕੱਦਮਾ ਕਰਨ ਲੲੀ ਮਜਬੂਰ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,