ਸਿੱਖ ਖਬਰਾਂ

ਨਾਭਾ ਵਿੱਚ ਸਿੱਖ ਨੌਜਾਵਨਾਂ ਅਤੇ ਬੱਚਿਆਂ ਵਿੱਚ ਦਸਤਾਰ ਪ੍ਰਤੀ ਪਿਆਰ ਅਤੇ ਰੁਚੀ ਪੈਦਾ ਕਰਨ ਲਈ ਹੋਇਆ ਮਾਰਚ

January 2, 2016 | By

ਨਾਭਾ (1 ਜਨਵਰੀ, 2015): ਦਸਤਾਰ ਸਿੱਖੀ ਸਰੂਪ ਦਾ ਅਨਿੱਖਵਾਂ ਅੰਗ ਹੈ। ਇਸ ਤੋਂ ਬਿਨਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਦਸਤਾਰ ਸਿੱਖਾਂ ‘ਤੇ ਗੁਰੁ ਸਹਿਬਾਨ ਵੱਲੋਂ ਕੀਤੀ ਅਪਾਰ ਬਖਸ਼ਿਸ਼ਾਂ ਵਿੱਚ ਇੱਕ ਹੈ ਅਤੇ ਇਹ ਜਿੱਥੇ ਸਿੱਖ ਨੂੰ ਇੱਕ ਵੱਖਰੀ ਪਹਿਚਾਣ ਦਿੰਦੀ ਹੈ, ਉੱਥੇ ਇਹ ਸਿੱਖ ਦੇ ਗੁਰੂ ਨਾਲ ਪਿਆਰ ਦੀ ਜਾਮਣ ਵੀ ਹੈ।

ਅਜੋਕੇ ਸਮੇਂ ਦੌਰਾਨ ਸਿੱਖ ਕੌਮ ਦੀ ਨੌਜਵਾਨੀ ਦਾ ਵੱਡਾ ਹਿੱਸਾ ਪਦਾਰਥਵਾਦੀ ਚਕਾਚੌਂਦ ਵਿੱਚ ਗੁਮਰਾਹ ਹੋਇਆ, ਗੁਰੂਆਂ ਦੀ ਇਸ ਅਮੋਲਕ ਬਖਸ਼ਿਸ਼ ਦੀ ਸਾਰ ਨਾ ਜਾਣਦਾ ਹੋਇਆ, ਇਸਤੋਂ ਦੂਰ ਹੋ ਰਿਹਾ ਹੈ।

Dastar march

ਨਾਭਾ ਵਿੱਚ ਕੱਢੇ ਗਏ ਦਸਤਾਰ ਮਾਰਚ ਦਾ ਦ੍ਰਿਸ਼

ਸਿੱਖ ਨੌਜਵਾਨਾਂ ਅਤੇ ਬੱਚਿਆਂ ਵਿੱਚ ਦਸਤਾਰ ਪ੍ਰਤੀ ਵਿਸ਼ੇਸ ਰੁਚੀ ਅਤੇ ਪਿਆਰ ਪੈਦਾ ਕਰਨ ਲਈ ਅੱਜ ਨਵੇਂ ਸਾਲ ਦੀ ਆਮਦ ’ਤੇ ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ ਨਾਭਾ, ਸਿੰਘ ਪੱਗੜੀ ਸੈਂਟਰ, ਸਰਦਾਰੀ ਪੱਗੜੀ ਸੈਂਟਰ, ਖ਼ਾਲਸਾ ਪੱਗੜੀ ਸੈਂਟਰ, ਕਰਤਾਰਪੁਰੀਆ ਪੱਗੜੀ ਸੈਂਟਰ, ਸ਼ਹੀਦ ਬਾਬਾ ਦੀਪ ਸਿੰਘ ਪੱਗੜੀ ਟਰੇਨਿੰਗ ਸੈਂਟਰਾਂ ਨੇ ਸਾਂਝੇ ਤੌਰ ’ਤੇ ਦਸਤਾਰ ਦਿਵਸ ਨੂੰ ਸਮਰਪਿਤ ਮਾਰਚ ਕੱਢਿਆ।

ਮਾਰਚ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਨਾਲ ਨਾਲ ਹਰ ਉਮਰ ਦੇ ਸਿੰਘਾਂ ਟੇ ਕੇਸਰੀ ਦਸਤਾਰਾਂ ਦਮਾਲੇ ਸਜਾ ਕੇ ਭਾਗ ਲਿਆ। ਇਸ ਮਾਰਚ ਵਿੱਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ, ਅੱਜ ਦੇ ਸਮੇਂ ਦੌਰਾਨ ਦਸਤਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਮਾਰਚ ਰਾਹੀਂ ਜਾਗੂਰਕ ਕਰ ਕੇ ਅਪੀਲ ਕੀਤੀ ਗੲੀ ਤਾਂ ਕਿ ਦਸਮੇਸ਼ ਪਿਤਾ ਵੱਲੋਂ ਦਸਤਾਰ ਦੀ ਦਿੱਤੀ ਵਿਲੱਖਣ ਪਛਾਣ ਨੂੰ ਕਾਇਮ ਰੱਖਿਆ ਜਾ ਸਕੇ।

ਵੱਡੀ ਗਿਣਤੀ ਵਿੱਚ ਬੁਲਟ ਮੋਟਰਸਾਈਕਲਾਂ ’ਤੇ ਕੇਸਰੀ ਦਸਤਾਰਾਂ ਸਜਾਏ ਹੋਏ ਸਿੰਘਾਂ ਲੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾਏ। ਬੱਚਿਆਂ ਵੱਲੋਂ ਸਜਾਏ ਦਮਾਲੇ ਮਾਰਚ ਵਿੱਚ ਖਿੱਚ ਦਾ ਕੇਂਦਰ ਰਹੇ। ਇਹ ਮਾਰਚ ਕਾਲਜ ਗਰਾਂਊਡ ਤੋਂ ਆਰੰਭ ਹੋ ਕੇ ਭੀਖੀ ਮੋੜ, ਸਦਰ ਬਾਜ਼ਾਰ, ਦੇਵੀ ਚੌਕ, ਪੁਰਾਣੀ ਸਬਜ਼ੀ ਮੰਡੀ, ਬੌੜਾਂ ਗੇਟ, ਰੈਸਟ ਹਾਊਸ, ਮੈਹਸ ਗੇਟ ਹੁੰਦਾ ਹੋਇਆ ਪਟਿਆਲਾ ਗੇਟ ਵਿੱਚ ਸਮਾਪਤ ਹੋਇਆ।

ਮਾਰਚ ਵਿੱਚ ਅਮਨਦੀਪ ਸਿੰਘ ਲਵਲੀ ਮੁੱਖ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਵੈੱਲਫੇਅਰ ਸੇਵਾ ਸੁਸਾਇਟੀ, ਗੁਰਮੁਖ ਸਿੰਘ ਭੋਜੋਮਾਜਰੀ ਜਨਰਲ ਸਕੱਤਰ, ਸਨਪ੍ਰੀਤ ਸਿੰਘ ਸੈਬੀ, ਹਰਿੰਦਰਪਾਲ ਸਿੰਘ ਸਿਲਕੀ, ਇੰਦਰਪ੍ਰੀਤ ਸਿੰਘ ਬੰਨੀ, ਰਣਜੀਤ ਸਿੰਘ, ਗੁਰਦੀਪ ਸਿੰਘ, ਗੰਗਾ ਸਿੰਘ ਨਾਮਧਾਰੀ, ਗਗਨਦੀਪ ਸਿੰਘ ਕਰਤਾਰਪੁਰੀਆ, ਯੁੱਧਵੀਰ ਸਿੰਘ ਸੋਢੀ, ਮਨਪ੍ਰੀਤ ਡਿੰਪਲ, ਤੇਜਿੰਦਰ ਸਿੰਘ ਸਿੱਧੂ, ਜਸਵਿੰਦਰ ਪਾਲ ਸਿੰਘ ਸਿੰਪੀ, ਜਸਪਾਲ ਸਿੰਘ, ਦਵਿੰਦਰਪਾਲ ਸਿੰਘ ਸੰਜੂ, ਸੁਖਲੀਨ ਸਿੰਘ, ਅਮਰਜੋਤ ਗੋਲਡੀ, ਆਸੂ, ਜਗਦੀਪ ਸਿੰਘ ਰਿਸੀ, ਕਰਨਵੀਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,