ਸਿੱਖ ਖਬਰਾਂ

ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ

December 5, 2015 | By

ਨਡਾਲਾ (4 ਦਸੰਬਰ, 2015): ਸਿੱਖ ਨੌਜਵਾਨ ਸਭਾ ਖੱਸਣ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰੇ ਵਿਖੇ ਨੌਜਵਾਨਾਂ ਅੰਦਰ ਸਿੱਖੀ ਦੀ ਭਾਵਨਾ ਪ੍ਰਬਲ ਕਰਨ ਲਈ ਦਸਤਾਰ ਸਜਾੳੁਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗ ਦੇ 50 ਬੱਚਿਆਂ ਨੇ ਭਾਗ ਲਿਆ।

ਦਸਤਾਰ ਸਜਾੳੁਣ ਦੇ ਮੁਕਾਬਲੇ ਦੇ ਜੇਤੂ ਬੱਚੇ ਪ੍ਰਬੰਧਕਾਂ ਨਾਲ

ਦਸਤਾਰ ਸਜਾੳੁਣ ਦੇ ਮੁਕਾਬਲੇ ਦੇ ਜੇਤੂ ਬੱਚੇ ਪ੍ਰਬੰਧਕਾਂ ਨਾਲ

ਇਨ੍ਹਾਂ ਮੁਕਾਬਲਿਆਂ ’ਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਨਡਾਲਾ ਦੇ 20 ਬੱਚੇ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੇ ਆਪਣੇ ਗਰੁੱਪਾਂ ਦੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ। 12ਵੀਂ ਜਮਾਤ ਦੇ ਵਿਦਿਆਰਥੀਆਂ ਪਲਵਿੰਦਰ ਸਿੰਘ ਤੇ ਇੰਦਰਮੋਹਨ ਸਿੰਘ ਨੇ ਨਗਦ ਇਨਾਮ ਤੇ ਟਰਾਫੀ ਜਿੱਤੀ। ਇਸ ਦੌਰਾਨ ਮੁਕਾਬਲੇ ’ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਕੀਤਾ ਗਿਆ।

ਸਰਪੰਚ ਡਾ. ਨਰਿੰਦਰ ਸਿੰਘ ਕੰਗ ਨੇ ਨੌਜਵਾਨਾਂ ਨੂੰ ਉੱਚ ਵਿੱਦਿਆ ਗ੍ਰਹਿਣ ਕਰਨ ਦੇ ਨਾਲ-ਨਾਲ ਸਿੱਖ ਧਰਮ ਤੇ ਵਿਰਸੇ ਦੀ ਸਾਂਭ ਸੰਭਾਲ ਲਈ ਸਿੱਖੀ ਨਾਲ ਜੁੜਨ ਦੀ ਪ੍ਰੇਰਣਾ ਵੀ ਦਿੱਤੀ। ਉਨ੍ਹਾਂ ਇਸ ਕਾਰਜ ਦੀ ਸਫ਼ਲਤਾ ਲਈ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੂਰਨ ਸਿੰਘ ਕੰਗ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ, ਸਰਬਜੀਤ ਸਿੰਘ ਖਾਨਪੁਰੀ, ਗੁਰਭੇਜ ਸਿੰਘ ਤੇ ਹੋਰ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,