ਵਿਦੇਸ਼ » ਸਿੱਖ ਖਬਰਾਂ

ਸਿੱਖਾਂ ਨੂੰ ਆਸਟਰੇਲੀਆ ਵਿੱਚ ਪਰਵਾਸੀ ਨਾ ਸਮਝਣ ਦਾ ਹੋਕਾ

July 4, 2016 | By

ਸਿਡਨੀ: ਸਿੱਖ ਆਪਣੇ ਆਪ ਨੂੰ ਪਰਵਾਸੀ ਨਾ ਸਮਝਣ। ਉਹ ਆਸਟਰੇਲੀਆ ਨੂੰ ਵਸਾਉਣ ਵਾਲਿਆਂ ਨੂੰ ਆਪਣੇ ਪੂਰਵਜਾਂ ਦਾ ਹੀ ਹਿੱਸਾ ਮੰਨਣ। ਇਹ ਸ਼ਬਦ ਆਸਟਰੇਲੀਆ ਦੇ ਖੋਜੀ ਲੇਖਕ ਕ੍ਰਿਸਟਲ ਜੌਰਡਨ ਤੇ ਲੇਨ ਕੈਨਾ ਜੋੜੇ ਨੇ ਅੱਜ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਹੇ।

ਗੁਰਦੁਆਰਾ ਰਿਵਸਬੀ ਸਿਡਨੀ ਖੋਜੀ ਲੇਖਕਾਂ ਕ੍ਰਿਸਟਲ ਜੌਰਡਨ ਤੇ ਲੇਨ ਕੈਨਾ ਦਾ ਸਨਮਾਨ ਕਰਦੇ ਹੋਏ ਸਿੱਖ ਆਗੂ

ਗੁਰਦੁਆਰਾ ਰਿਵਸਬੀ ਸਿਡਨੀ ਖੋਜੀ ਲੇਖਕਾਂ ਕ੍ਰਿਸਟਲ ਜੌਰਡਨ ਤੇ ਲੇਨ ਕੈਨਾ ਦਾ ਸਨਮਾਨ ਕਰਦੇ ਹੋਏ ਸਿੱਖ ਆਗੂ

ਗੁਰਦੁਆਰਾ ਰਿਵਸਬੀ ਸਿਡਨੀ ਵਿਖੇ ਪ੍ਰਬੰਧਕ ਰਣਜੀਤ ਸਿੰਘ, ਮਹਿੰਦਰ ਸਿੰਘ ਬਿੱਟਾ, ਅਵਤਾਰ ਸਿੰਘ ਸਿੱਧੂ, ਚਰਨ ਸਿੰਘ ਕੂਨਰ ਤੇ ਬਲਜਿੰਦਰ ਸਿੰਘ ਨੇ ਲੇਖਕਾਂ ਦੀ ਭਾਈਚਾਰੇ ਨਾਲ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ। ਭਾਈ ਇਕਬਾਲ ਸਿੰਘ ਨੇ ਦੋਵੇਂ ਨੂੰ ਸਰੋਪਾ ਦੇ ਕਿ ਸਨਮਾਨਿਆ। ਉਨ੍ਹਾਂ ਆਸਟਰੇਲੀਆ ਵਿਚ ਕਰੀਬ ਦੋ ਸਦੀਆਂ ਪਹਿਲੋਂ ਆਏ ਸਿੱਖਾਂ ਬਾਰੇ ਹੁਣ ਤਾਈਂ ਛੇ ਖੋਜ ਕਿਤਾਬਾਂ ‘ਇੱਕ ਘੱਟ ਗਿਣਤੀ ਭਾਰਤੀ ਭਾਈਚਾਰਾ’ ਦੇ ਸਿਰਲੇਖ ਹੇਠ ਲਿਖੀਆਂ ਹਨ।

ਲੇਕ ਕੈਨਾ ਨੇ ਸੰਗਤ ਨੂੰ ਦੱਸਿਆ ਕਿ ਭਾਰਤੀ ਸਿੱਖਾਂ ਦਾ ਪਰਵਾਸ ਆਸਟਰੇਲੀਆ ਬਰਤਾਨਵੀ ਹਕੂਮਤ ਦੌਰਾਨ ਅੰਗਰੇਜ਼ ਫੌਜੀਆਂ ਨਾਲ ਹੀ ਦੋ ਸਦੀ ਪਹਿਲੋਂ ਹੋਇਆ ਸੀ। ਖੋਜ ਦੌਰਾਨ ਪਤਾ ਲੱਗਾ ਕਿ ਸਿੱਖ ਖੇਤੀਬਾੜੀ ਕੰਮਾਂ ਤੋਂ ਇਲਾਵਾ ਛੋਟੇ ਕਾਰੋਬਾਰੀ ਵੀ ਸਨ। ਉਨ੍ਹਾਂ ਦੱਸਿਆ ਕਿ ਸਿੱਖਾਂ ਨਾਲ ਪੱਖਪਾਤ ਰੋਕਣ ਤੇ ਜਾਣਕਾਰੀ ਸਾਂਝੀ ਕਰਨ ਲਈ ਆਸਟਰੇਲੀਅਨ ਇੰਡੀਅਨ ਹਿਸਟੌਰੀਕਲ ਸੁਸਾਇਟੀ ਬਣੀ ਹੈ, ਜੋ ਸਿੱਖਾਂ ਬਾਰੇ ਦੁਰਲੱਭ ਤਸਵੀਰਾਂ ਤੇ ਵਰਤੇ ਜਾਂਦੇ ਰਹੇ ਸਾਜ਼ੋ-ਸਾਮਾਨ ਤੇ ਔਜ਼ਾਰ ਇਕੱਠੇ ਕਰ ਰਹੀ ਹੈ। ਸੁਸਾਇਟੀ ਨੂੰ 1920 ਦਾ ਗੁਰਬਾਣੀ ਦਾ ਗੁਟਕਾ ਵੀ ਮਿਲਿਆ ਹੈ, ਜੋ 12 ਤੋਂ 16 ਸਤੰਬਰ ਤੱਕ ਵਿਕਟੋਰੀਆ ਸਟੇਟ ਪਾਰਲੀਮੈਂਟ ’ਚ ਇਸ ਬਾਰੇ ਪ੍ਰਦਰਸ਼ਨੀ ਲਾ ਰਹੀ ਹੈ। ਉਨ੍ਹਾਂ ਪੁਸਤਕਾਂ ਦਾ ਇੱਕ ਸੈਟ ਗੁਰਦੁਆਰਾ ਲਾਇਬ੍ਰੇਰੀ ਨੂੰ ਵੀ ਭੇਟ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,