ਵਿਦੇਸ਼ » ਸਿੱਖ ਖਬਰਾਂ

ਨਿਊਯਾਰਕ ਵਿੱਚ ਸਿੱਖਾਂ ਨੇ ਭਾਰਤੀ ਦੂਤਾਘਰ ਸਾਹਮਣੇ ਕੀਤਾ ਰੋਸ ਮੁਜ਼ਾਹਰਾ

December 13, 2015 | By

ਨਿਊਯਾਰਕ (12 ਦਸੰਬਰ, 2015): ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ ਪੰਜਾਬ ਅਤੇ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਵਿਰੁੱਧ ਇੱਥੋਂ ਦੀਆਂ ਪੰਥਕ ਜੱਥੇਬੰਦੀਆਂ ਨੇ ਭਾਰਤੀ ਦੂਤਾਘਰ ਸਾਹਮਵੇਂ ਰੋਸ ਵਿਖਾਵਾ ਕੀਤਾ ਗਿਆ।

ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਇਕੱਤਰ ਹੋਏ 200 ਵੱਧ ਸਿੱਖ ਕਾਰਕੂਨਾਂ ਨੇ ਭਾਰਤ ਵਿੱਚ ਹੋਏ ਅਤੇ ਹੋ ਰਹੀ ਮਨੁੱਖੀ ਅਧਿਕਾਰ ਦੀ ਉਲੰਘਣਾਂ ਖਿਲਾਫ ਤਖਤੀਆਂ ਫੜੀਆਂ ਹੋਈਆਂ ਸਨ।

ਭਾਰਤੀ ਦੂਤਾਘਰ ਸਾਹਮਣੇ ਪ੍ਰਦਰਸ਼ਨ ਕਰਦੇ ਸਿੱਖ

ਭਾਰਤੀ ਦੂਤਾਘਰ ਸਾਹਮਣੇ ਪ੍ਰਦਰਸ਼ਨ ਕਰਦੇ ਸਿੱਖ

ਮਜ਼ਾਹਰਾਕਾਰੀਆਂ ਨੇ ਭਾਰਤ ਵਿੱਚ ਸਿੱਖਾਂ, ਮੁਸਲਮਾਨਾਂ, ਇਸਾਈਆਂ ਅਤੇ ਦਲਿਤਾਂ ਸਮੇਤ ਹੋਰ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ ਅਤੇ ਵੱਧ ਰਹੀ ਅਸਹਿਣਸ਼ੀਲਤਾ ਦੇ ਮੁੱਦੇ ਨੂੰ ਵੀ ਉਜ਼ਾਗਰ ਕੀਤਾ।

ਇਹ ਮੁਜ਼ਾਹਰਾ 11 ਵਜੇ ਸਵੇਰ ਤੋਂ ਸ਼ਾਮ ਤੱਕ ਚੱਲਿਆ। ਅਰਦਾਸ ਕਰਕੇ ਮੁਜ਼ਾਹਰਾ ਖਤਮ ਕੀਤਾ ਗਿਆ। ਇਸ ਮੁਜ਼ਾਹਰੇ ਵਿਚ ਨਿਊਯਾਰਕ, ਨਿਊਜਰਸੀ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,