ਵੀਡੀਓ

ਮੋਰਚੇ ਨੂੰ ਚੜਦੀਕਲਾ ਵੱਲ ਕਿਵੇਂ ਲਿਜਾਇਆ ਜਾਵੇ

March 13, 2021 | By

ਖੇਤੀਬਾੜੀ ਕਾਨੂੰਨਾਂ ਵਿਰੁੱਧ ਜੱਦੋਜਹਿਦ ਕਿਸਾਨਾਂ ਦਾ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਹੈ। 26 ਜਨਵਰੀ 2021 ਤੋਂ ਬਾਅਦ ਹੋਏ ਮਨੋਵਿਗਿਆਨਿਕ ਹਮਲੇ ਦੇ ਅਸਰਾਂ ਹੇਠ ਇਸ ਸੰਘਰਸ਼ ਨੂੰ ‘ਪੰਥਕ ਬਨਾਮ ਕਾਮਰੇਡ’ ਅਤੇ ‘ਲੀਡਰ ਬਨਾਮ ਨੌਜਵਾਨੀ’ ਜਿਹੀ ਰੰਗਤ ਦੇਣ ਦੀਆਂ ਕਵਾਇਦਾਂ ਸ਼ੁਰੂ ਹੋਈਆਂ ਜਿਸ ਨਾਲ ਸੰਘਰਸ਼ ਵਿੱਚ ਢਹਿੰਦੀਕਲਾ ਅਤੇ ਨਿਰਾਸ਼ਾ ਪੱਸਰੀ।

ਕਿਸਾਨੀ ਸੰਘਰਸ਼ ਦੌਰਾਨ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਵੀਰ ਨਵਰੀਤ ਸਿੰਘ ਦੇ ਦਾਦਾ ਜੀ ਭਾਈ ਹਰਦੀਪ ਸਿੰਘ ਡਿਬਡਿਬਾ ਨੇ ਲੋਕ-ਸੰਘਰਸ਼ ਦੇ ਸਰੋਕਾਰਾਂ ਦੇ ਮੱਦੇਨਜ਼ਰ ਆਪਣੇ ਨਿੱਜੀ ਦੁੱਖ ਤੋਂ ਉੱਪਰ ਉੱਠ ਕੇ ਲਹਿਰ ਵਿੱਚ ਪੱਸਰ ਰਹੇ ਢਹਿੰਦੀ ਕਲਾ, ਬੇਵਿਸ਼ਵਾਸੀ ਤੇ ਅੰਦਰੂਨੀ ਖਿੱਚੋਤਾਣ ਦੇ ਆਤਮਘਾਤੀ ਰੁਝਾਨ ਨੂੰ ਠੱਲ੍ਹ ਲਈ ਸੁਹਿਰਦ ਯਤਨ ਸ਼ੁਰੂ ਕੀਤੇ। ਇਹਨਾਂ ਯਤਨਾਂ ਤਹਿਤ 7 ਮਾਰਚ 2021 ਨੂੰ ਸਿੰਘੂ ਬਾਰਡਰ ਵਿਖੇ TDI Mall ਸਥਿਤ ਛਾਉਣੀ ਨਿਹੰਗ ਸਿੰਘਾਂ ਵਿਖੇ ਇੱਕ ਅਰਦਾਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥਕ ਸੰਪਰਦਾਵਾਂ ਦੇ ਨੁਮਾਇੰਦੇ ਅਤੇ ਵੱਖ-ਵੱਖ ਕਿਸਾਨ ਧਿਰਾਂ ਦੇ ਨੁਮਾਇੰਦੇ ਇੱਕੋ ਮੰਚ ਉੱਤੇ ਇਕੱਤਰ ਹੋਏ। ਪੰਥਕ, ਕਾਮਰੇਡ, ਸਿੱਖ ਕਿਸਾਨੀ ਸਭ ਨੇ ਇੱਕਸੁਰ ਹੋ ਕੇ ਆਪਸੀ ਇਤਫਾਕ ਦੀ ਬੁਨਿਆਦੀ ਲੋੜ ਵੱਲ ਸੁਹਿਰਦਤਾ ਨਾਲ ਯਤਨ ਜਾਰੀ ਰੱਖਣ ਦਾ ਹੋਕਾ ਦਿੱਤਾ। ਇਸ ਸਮਾਗਮ ਨੇ ਕਈ ਧਾਰਨਾਵਾਂ ਭੰਨੀਆਂ ਹਨ। ਪੰਥਕ ਸਖਸ਼ੀਅਤਾਂ ਨੇ ਮੁੜ ਦਹੁਰਾਇਆ ਕਿ ਇਹ ਸੰਘਰਸ਼ ਕਿਰਸਾਨੀ ਦਾ ਹੈ ਅਤੇ ਖਾਲਸਾ ਪੰਥ ਦੀ ਇਸ ਵਿੱਚ ਭੂਮਿਕਾ ਗੁਰੂ ਪਾਤਿਸ਼ਾਹ ਵੱਲੋਂ ਨਿਤਾਣੇ ਦੀ ਧਿਰ ਬਣਨ ਤੇ ਫਰਜ਼ ਤਹਿਤ ਸਹਿਯੋਗੀ ਵਾਲੀ ਹੈ।

ਅਸੀਂ ਇਸ ਸਮਾਗਮ ਚ ਭਾਈ ਮਨਧੀਰ ਸਿੰਘ ਵੱਲੋਂ ਕੀਤੀ ਤਕਰੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਰੂਰ ਸੁਣੋ ਅਤੇ ਇਹ ਸਾਰਥਕ ਸੁਨੇਹਾ ਅੱਗੇ ਜਰੂਰ ਪ੍ਰਚਾਰੋ ਜੀ ਤਾਂ ਕਿ ਸੰਘਰਸ਼ ਵਿੱਚ ਮੁੜ ਚੜ੍ਹਦੀਕਲਾ ਤੇ ਇਤਫਾਕ ਵਾਲਾ ਮਹੌਲ ਬਣੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: