ਸਿੱਖ ਖਬਰਾਂ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜੇ

September 14, 2015 | By

ਸਿਰਸਾ (14 ਸਤੰਬਰ, 2015): ਜਿਲੇ ਦੇ ਪਿੰਡ ਬਹਾਵਦੀਨ ਵਿੱਚ ਇੱਕ ਨਸ਼ੇੜੀ  ਵਿਅਕਤੀ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜਕੇ ਬੇਅਬਦੀ ਕਰ ਦਿੱਤੀ ਹੈ।ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਹੋਰ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।

ਘਟਨਾਂ ਦੀ ਜਾਣਕਾਰੀ ਮਿਲਦਿਆਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗੁਰਮੁੱਖ ਸਿੰਘ ਪੰਜ ਪਿਆਰਿਆਂ ਸਮੇਤ ਪਹੁੰਚ ਗਏ ਹਨ। ਸਿੱਖ ਸਿਆਸਤ ਨੂੰ ਫੋਨ ‘ਤੇ ਜਾਣਕਾਰੀ ਦਿੰਦਿਆਂ ਪੰਥਕ ਮਸਲ਼ਿਆਂ ਨਾਲ ਨੇੜਿਉਂ ਜੁੜੇ ਪਿੰਡ  ਬਹਾਵਦੀਨ ਦੇ ਨੌਜਵਾਨ ਹੀਰਾ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਗੁਰਦੁਆਰੇ ਹਨ ਅਤੇ ਕੱਲ ਮੱਸਿਆ ਹੋਣ ਕਰਕੇ ਪਿੰਡ ਦੇ ਬਹੁਤ ਸਿੱਖ ਪਰਿਵਾਰ ਸਰਸਾ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਗਏ ਹੋਏ ਸਨ।ਦੋਸ਼ੀ ਵਿਅਕਤੀ ਜਿਸਦਾ ਨਾਮ ਗੁਰਪ੍ਰੀਤ ਹੈ ਨੇ ਪਿੰਡ ਦੇ ਛੋਟੇ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ ਕੇ ਪਾਵਨ ਸਰੂਪ ਦੇ ਅੰਗ ਪਾੜਕੇ ਬੇਅਦਬੀ ਕਰ ਦਿੱਤੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜੇ

ਪਤਾ ਲੱਗਣ ‘ਤੇ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਅਤੇ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੁਸ਼ਤੈਦੀ ਵਿਖਾਉਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰਲਿਆ ਅਤੇ ਆਪਣੀ ਸੁਰੱਖਿਆ ਵਿੱਚ ਲੈ ਕੇ ਥਾਣਾ ਡਿੰਗ ਰੋੜ ਲੈ ਗਈ।ਸਿੱਖ ਸੰਗਤਾਂ ਨੇ ਥਾਣੇ ਨੂੰ ਘੇਰ ਲਿਆ ਅਤੇ ਪੁਲਿਸ ਤੋਂ ਦੋਸ਼ੀ ਦੀ ਮੰਗ ਕਰਨ ਲੱਗੀ।ਹਾਲਾਤ ਬੇਕਾਬੂ ਹੂੰਦੇ ਦੇਖ ਕੇ ਪੁਲਿਸ  ਇੱਥੋਂ ਦੋਸ਼ੀ ਵਿਅਕਤੀ ਨੂੰ ਸਿਰਸਾ ਦੇ ਸੀਆਈਏ ਸਟਾਫ ਲੈ ਗਈ, ਪਰ ਸਿੱਖ ਸੰਗਤਾਂ ਉੱਥੇ ਵੀ ਪਹੂੰਚ ਗਈਆਂ ।

ਪੰਜਾਂ ਪਿਆਰਿਆਂ ਪਿੰਡ ਦੀ ਸੰਗਤ ਂੂੰ ਹੁਕਮ ਕੀਤਾ ਕਿ ਪਿੰਡ ਦੀਆਂ ਸੰਗਤਾਂ ਇਸ ਘਟਨਾ ਦੇ ਪਛਤਾਵੇ ਵਜੋਂ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਾਹਿਜ਼ ਪਾਠ ਦਾ ਕੱਲ ਆਰੰਭ ਕਰੇਗੀ, ਜਿਸ ਨੂੰ ਸਾਰੀ ਸੰਗਤ ਕੋਲ ਬੈਠ ਕੇ ਸਰਵਣ ਕਰੇਗੀ।ਪੰਜਾਂ ਪਿਆਰਿਆਂ ਨੇ ਪਿੰਡ ਦੀ ਸੰਗਤ ਨੂੰ ਇਹ ਵੀ ਹੁਕਮ ਦਿੱਤਾ ਕਿ ਪਿੰਡ ਦੇ ਛੋਟੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕੀਤਾ ਜਾਵੇ ਅਤੇ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਹੀ ਰੱਖਿਆ ਜਾਵੇ। ਛੋਟੇ ਗੁਰਦੁਆਰਾ ਸਾਹਿਬ ਦੀ ਜਗਾ ’ਤੇ ਗੁਰਮਤਿ ਲਾਇਬਰੇਰੀ ਜਾਂ ਹੋਰ ਕੋਈ ਸਾਝੀ ਸੰਸਥਾ ਕਾਇਮ ਕੀਤੀ ਜਾਵੇ।

ਜ਼ਿਕਰੋਗ ਹੈ ਕਿ ਇਸ ਪਿੰਡ ਵਿੱਚ ਜਾਤਾਂ ‘ਤੇ ਅਧਾਰਿਤ ਗੁਰਦੁਆਰਾ ਸਾਹਿਬਾਨ ਹਨ ਅਤੇ ਜਿੱਥੇ ਇਹ ਮੰਦਭਾਗੀ ਘਟਨਾ ਵਾਪਰੀ ਹੈ, ਉਹ ਗੁਰਦੁਆਰਾ ਸਾਹਿਬ ਮਜ਼ਬੀ ਸਿੱਖਾਂ ਨੇ ਬਣਾਇਆ ਹੋਇਆ ਹੈ ਅਤੇ ਸੀਮਤ ਸਾਧਨਾਂ ਕਰਕੇ ਪ੍ਰਬੰਧ ਦੀ ਘਾਟ ਵੀ ਉਕਤ ਮੰਦਭਾਗੀ ਘਟਨਾ ਲਈ ਜਿਮੇਵਾਰ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: