ਸਿੱਖ ਖਬਰਾਂ

ਬਾਦਲ ਗੁਰੂ ਸਾਹਿਬਾਨ ਦੇ ਸ਼ਸ਼ਤਰਾਂ ਦੀ ਯਾਤਰਾ ਦੇ ਨਾਂ ‘ਤੇ ਆਪਣਾ ਪੰਥ ਵਿਰੋਧੀ ਚਿਹਰਾ ਢਕਣ ਦਾ ਯਤਨ ਕਰ ਰਿਹਾ ਹੈ: ਸਰਨਾ

May 10, 2015 | By

sarna

ਪਰਮਜੀਤ ਸਿੰਘ ਸਰਨਾ

ਦਿੱਲੀ( 9 ਮਈ, 2015): ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਨਾਂ ਇਕ ਬਿਆਨ ਵਿਚ ਨਿਰੋਲ ਧਾਰਮਕ ਮਸਲਿਆਂ ਵਿਚ ਪੰਜਾਬ ਸਰਕਾਰ ਦੇ ਦਖਲ ਦੀ ਸਖ਼ਤ ਨਿੰਦਾ ਕਰਦੇ ਹੋਏ, ਸ: ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ ਦੇ ਪੰਥ ਵਿਰੋਧੀ ਕਾਰਵਾਈਆਂ ਦੇ ਮੱਦੇ ਨਜ਼ਰ ਪੰਜਾਬ ਵਿਚ ਧਾਰਮਕ ਯਾਤਰਾ ਨੂੰ ਸ਼ਰਧਾ ਤੇ ਧਰਮ ਪ੍ਰਚਾਰ ਦੀ ਆੜ ਵਿਚ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕਰਾਰ ਦਿੱਤਾ ।

ਉਨ੍ਹਾਂ ਨੇ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਇਸ ਧਾਰਮਕ ਯਾਤਰਾ ਵਿਚ ਹਿੱਸੇਦਾਰ ਬਣਦੇ ਹੋਏ, ਆਪਣੇ ਪੰਥ ਵਿਰੋਧੀ ਤੇ ਲੋਕ ਵਿਰੋਧੀ ਚੇਹਰੇ ਨੂੰ ਢਕਣ ਦਾ ਅਸਫ਼ਲ ਯਤਨ ਕਰ ਰਹੇ ਹਨ । ਪੰਜਾਬ ਵਿਚ ਪਤਿਤਪੁਣੇ, ਡੇਰੇਵਾਦ ਦੇ ਵੱਧਦੇ ਪ੍ਰਭਾਵ ਸਿੱਖ ਪ੍ਰੰਪਰਾਵਾਂ ਦਾ ਘਾਣ, ਨੌਜਵਾਨੀ ਨੂੰ ਨਸ਼ਿਆਂ ਦਾ ਸ਼ਿਕਾਰ ਬਨਾਉਣ ਵਾਲੀ ਸਰਕਾਰ ਕੇਵਲ ਸਵਾਰਥੀ ਸੋਚ ਅਧੀਨ ਕੇਂਦਰ ਸਰਕਾਰ ਨੂੰ ਪੰਥ ਦੇ ਨਾਂ ਤੇ ਡਰਾਉਣ ਲਈ ਇਹ ਡਰਾਮੇਬਾਜੀ ਕਰ ਰਹੀ ਹੈ ।

ਸ: ਸਰਨਾ ਨੇ ਆਪਣਾ ਬਿਆਨ ਜਾਰੀ ਰੱਖਦਿਆਂ ਹੋਏ ਕਿਹਾ ਕਿ ਚੰਗਾ ਹੁੰਦਾ ਜੇ ਪੰਜਾਬ ਸਰਕਾਰ ਪੰਜਾਬ ਤੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਕੇਂਦਰ ਸਰਕਾਰ ਨਾਲੋਂ ਨਾਤਾ ਤੋੜਦੀ ਤੇ ਪੰਜਾਬ ਵਿਚ ਬੀ.ਜੇ.ਪੀ. ਨਾਲੋਂ ਗਠਜੋੜ ਤੋੜਦੀ ਤੇ ਪੰਜਾਬ ਸਰਕਾਰ ਨਿਰੋਲ ਸਿੱਖ ਹਿੱਤਾਂ ਦੀ ਰਾਖੀ ਕਰਨ ਦਾ ਸੰਕਲਪ ਧਾਰਮਕ ਯਾਤਰਾ ਦੇ ਆਰੰਭ ਸਮੇਂ ਕਰਦੀ ।

ਸਰਨਾ ਨੇ ਕਿਹਾ ਕਿ ਧਾਰਮਕ ਯਾਤਰਾ ਦੇ ਆਰੰਭ ਸਮੇਂ ਅਰਦਾਸ ਵਿਚ ਸਿੱਖ ਪ੍ਰੰਪਰਾਵਾਂ ਦੇ ਉਲਟ ਪਹਿਲਾਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਦਾ ਨਾਂ ਲਿਆ ਤੇ ਬਾਅਦ ਵਿਚ ਤਖ਼ਤਾਂ ਦੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਲਿਆ ।

ਇਸੇ ਤਰ੍ਹਾਂ ਧਾਰਮਕ ਯਾਤਰਾ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ (ਸ਼੍ਰੀ ਅਕਾਲ ਤਖ਼ਤ ਸਾਹਿਬ) ਦਾ ਯਾਤਰਾ ਦੌਰਾਨ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ ਦੀਆਂ ਸਿਫ਼ਤਾਂ ਦੇ ਪੁਲ ਬੰਨਣਾ ਸਿੱਖ ਸੰਗਤਾਂ ਨੂੰ ਸੁਮਰਾਹ ਕਰਨਾ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਣ ਦੇ ਤੁਲ ਹੈ, ਜੋ ਅਫਸੋਸਨਾਕ ਹੈ ।

ਸ: ਸਰਨਾ ਨੇ ਇਸ ਧਾਰਮਕ ਯਾਤਰਾ ਨੂੰ ਧਰਮ ਪ੍ਰਚਾਰ ਘਟ ਪਰ ਰਾਜਸੀ ਪੰਥਕ ਹਿੱਤਾਂ ਵਿਰੋਧੀ ਕਰਾਰ ਦਿੱਤਾ ਤੇ ਪੰਜ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਬਾਦਲ ਪਰਿਵਾਰ ਤੋਂ ਮੁਕਤ ਹੋ ਕੇ ਧਾਰਮਕ ਮਸਲਿਆਂ ਵਿਚ ਪੰਥ ਵਿਰੋਧੀ ਤਾਕਤਾਂ ਵਾਲੀ ਪੰਜਾਬ ਸਰਕਾਰ ਤੋਂ ਅਲਗ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,