ਆਮ ਖਬਰਾਂ » ਖਾਸ ਖਬਰਾਂ

ਕੀ ਸਟੀਫਨ ਹੌਕਿੰਗ ਦੀ ‘ਮਹਾਂ-ਮਨੁੱਖਾਂ’ ਬਾਰੇ ਪੇਸ਼ੀਨਗੋਈ ਸੱਚੀ ਹੋਣ ਵਾਲੀ ਹੈ?

December 2, 2018 | By

ਚੰਡੀਗੜ੍ਹ: ਪ੍ਰਸਿੱਧ ਭੌਤਿਕ ਵਿਿਗਆਨੀ ਸਟੀਫਨ ਹੌਕਿੰਗ ਦੇ ਜਹਾਨੋਂ ਕੂਚ ਕਰ ਜਾਣ ਤੋਂ ਬਾਅਦ ਹਾਲ ਵਿਚ ਹੀ ਛਪੀ ਕਿਤਾਬ ‘ਵੱਡੇ ਸਵਾਲਾਂ ਦੇ ਸੰਖੇਪ ਜਵਾਬ’ (ਬਰੀਫ ਆਨਸਰਸ ਟੂ ਬਿਗ ਕੁਅਸ਼ਚਨਸ) ਵਿਚ ਇਹ ਸਾਹਮਣੇ ਆਇਆ ਕਿ ਉਸਨੇ ਪੇਸ਼ੀਨਗੋਈ ਕੀਤੀ ਗਈ ਸੀ ਕਿ ਵਿਿਗਆਨੀ ਤੇ ਅਮੀਰ ਲੋਕ ਮਿਲ ਕੇ ਆਉਂਦੇ ਸਮੇਂ ਵਿੱਚ ‘ਮਹਾਂ-ਮਨੁੱਖਾਂ’ (ਸੂਪਰ ਹਿਊਮਨ) ਦੀ ਇਕ ਨਸਲ ਬਣਾਉਣ ਦੀ ਕੋਸ਼ਿਸ਼ ਕਰਨਗੇ।

ਸਟੀਫਨ ਹੌਕਿੰਗ ਨੇ ਦੱਸਿਆ ਹੈ ਕਿ ਵਿਿਗਆਨੀਆਂ ਨੇ ਮਨੁੱਖ ਦੀਆਂ ਮੂਲ-ਤੰਦਾਂ (ਡੀ.ਐਨ.ਏ) ਨੂੰ ਬਦਲਣ ਦਾ ਢੰਗ ਲੱਭ ਲਿਆ ਹੈ ਅਤੇ ਇਹਨਾਂ ਮੂਲ ਤੰਦਾਂ ਦੀ ਸੋਧ ਨਾਲ ਬਿਮਾਰੀਆਂ ਖਿਲਾਫ ਲੜਨ ਦੀ ਮਨੁੱਖੀ ਤਾਕਤ ਵਿੱਚ ਵਾਧਾ ਕੀਤਾ ਜਾ ਸਕੇਗਾ ਤੇ ਦੂਜਾ ਇਸ ਨਾਲ ਯਾਦ ਸ਼ਕਤੀ ਤੇ ਸੂਝ ਨੂੰ ਵੱਧੀ ਪੱਧਰ ਉੱਤੇ ਵਧਾ ਲਏ ਜਾਣ ਦੀ ਸੰਭਾਵਨਾ ਵੀ ਮੌਜੂਦ ਹੈ। ਉਸ ਮੁਤਾਬਕ ਦੁਨੀਆ ਵਿੱਚ ਛੇਤੀ ਹੀ ਵਿਿਗਆਨੀ ਮਨੁੱਖ ਦੀਆਂ ਮੂਲ ਤੰਦਾਂ ਨੂੰ ਸੋਧ ਕੇ ਬੱਚੇ ਪੈਦਾ ਕਰਨਗੇ ਤਾਂ ਕਿ ਮਹਾਂ-ਮਨੁੱਖਾਂ ਦੀ ਨਸਲ ਪੈਦਾ ਕੀਤੀ ਜਾ ਸਕੇ। ਪਰ ਇਹ ਅਮਲ ਸਹਿਜ ਤੇ ਸਧਾਰਨ ਨਹੀਂ ਸਗੋਂ ਇਹ ਖਤਰਨਾਕ ਹੋਵੇਗਾ ਤੇ ਮਨੁੱਖ ਦੀਆਂ ਮੂਲ ਤੰਦਾਂ ਵਿਚ ਕੀਤੀ ਜਾਣ ਵਾਲੀ ਅਜਿਹੀ ਤਬਦੀਲੀ ਅਣਕਿਆਸੇ ਨਤੀਜੇ ਵੀ ਪੈਦਾ ਕਰ ਸਕਦੀ ਹੈ।

ਸਟੀਫਨ ਹਾਕਿੰਗ ਦੀ ਇਕ ਪੁਰਾਣੀ ਤਸਵੀਰ

ਸਟੀਫਨ ਹੌਕਿੰਗ ਨੇ ਪੇਸ਼ੀਨਗੋਈ ਕੀਤੀ ਸੀ ਕਿ ਛੇਤੀ ਹੀ ਦੁਨੀਆ ਵਿਚ ਅਜਿਹੇ ਤਜ਼ਰਬੇ ਹੋਣ ਲੱਗਣਗੇ ਤੇ ਸਰਕਾਰਾਂ ਵੱਲੋਂ ਇਸ ਰੋਕਣ ਲਈ ਕਾਨੂੰਨ ਬਣਾਏ ਜਾਣਗੇ। ਪਰ ਫਿਰ ਵੀ ਅਮੀਰ ਲੋਕ ਆਪਣੀ ਤੇ ਆਪਣੀ ਔਲਾਦ ਦੀ ਤਾਕਤ ਤੇ ਉਮਰ ਵਧਾਉਣ ਲਈ ਜਨੂਨੀ ਵਿਿਗਆਨੀਆਂ ਰਾਹੀਂ ਇਹਨਾਂ ਤਜ਼ਰਬਿਆਂ ਨੂੰ ਜਾਰੀ ਰੱਖਣਗੇ ਤੇ ਮਹਾਂ-ਮਨੁੱਖਾਂ ਦੀ ਨਸਲ ਪੈਦਾ ਕਰ ਲੈਣਗੇ।

ਸਟੀਫਨ ਹੌਕਿੰਗ ਦੀ ਮੌਤ ਇਸੇ ਸਾਲ 14 ਮਾਰਚ ਨੂੰ ਹੋਈ ਸੀ ਤੇ ਹਾਲੀ ਕੁਝ ਮਹੀਨੇ ਪਹਿਲਾਂ ਹੀ ਉਸ ਦੀ ਉਕਤ ਕਿਤਾਬ ਛਪੀ ਹੈ ਪਰ ਹੁਣ ਆ ਰਹੀਆਂ ਖਬਰਾਂ ਦੱਸ ਪਾਉਂਦੀਆਂ ਹਨ ਕਿ ਉਸ ਵੱਲੋਂ ਦੱਸਿਆ ਮਹਾਂ-ਮਨੁੱਖਾਂ ਨੂੰ ਪੈਦਾ ਕਰਨ ਵਾਲਾ ਅਮਲ ਸ਼ੁਰੂ ਹੋ ਚੁੱਕਿਆ ਹੈ। ਕੁਝ ਦਿਨ ਪਹਿਲਾਂ ਚੀਨ ਦੇ ਦੋ ਵਿਿਗਆਨੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਦੁਨੀਆਂ ਦੇ ਪਹਿਲੇ ਅਜਿਹੇ ਦੋ ਬੱਚਿਆਂ ਨੂੰ ਜਨਮ ਦਿਵਾਇਆ ਹੈ ਜਿਹਨਾਂ ਦੇ ਜਨਮ ਤੋਂ ਪਹਿਲਾਂ ਉਹਨਾਂ ਦੀਆਂ ਮਨੁੱਖੀ ਮੂਲ-ਤੰਦਾਂ (ਡੀ.ਐਨ.ਏ) ਤਬਦੀਲੀ ਕੀਤੀਆਂ ਗਈਆਂ ਸਨ। ਵਿਿਗਆਨੀਆਂ ਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਨੂੰ ਏਡਜ਼ ਨਾਮੀ ਬਿਮਾਰੀ ਨਹੀਂ ਲੱਗ ਸਕਦੀ ਕਿਉਂਕਿ ਮੂਲ ਤੰਦਾਂ ਵਿੱਚ ਸੋਧ ਕਰਕੇ ਉਹਨਾਂ ਵਿਚੋਂ ਏਡਜ਼ ਬਿਮਾਰੀ ਨੂੰ ਸਰੀਰ ਵਿੱਚ ਥਾਂ ਦੇਣ ਵਾਲੇ ਖਾਸ ਤਰ੍ਹਾਂ ਦੇ ਪ੍ਰੋਟੀਨ ਦੀ ਹੋਂਦ ਹੀ ਇਹਨਾਂ ਦੇ ਸਰੀਰ ਵਿਚੋਂ ਮੁਕਾ ਦਿੱਤੀ ਗਈ ਹੈ।

ਅੱਜ ਨਸ਼ਰ ਹੋਈਆਂ ਖਬਰਾਂ ਮੁਤਾਬਕ ਚੀਨ ਨੇ ਉਕਤ ਦਾਅਵਾ ਕਰਨ ਵਾਲੇ ਵਿਿਗਆਨੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਉਸ ਵਿਿਗਆਨ ਕੇਂਦਰ ਵਿੱਚ ਚੱਲਣ ਵਾਲੀ ਸਾਰੀ ਖੋਜ ਪੜਤਾਲ ਉੱਤੇ ਵੀ ਰੋਕ ਲਾ ਦਿੱਤੀ ਹੈ। ਚੀਨ ਨੇ ਅਜਿਹਾ ਇਸ ਵਿਵਾਦਤ ਤਜ਼ਰਬੇ ਬਾਰੇ ਦੁਨੀਆ ਭਰ ਵਿੱਚ ਹੋ ਰਹੀ ਅਲੋਚਨਾ ਦੇ ਮੱਦੇ ਨਜ਼ਰ ਕੀਤਾ ਹੈ।

ਇਹਨਾਂ ਖਬਰਾਂ ਤੋਂ ਇੰਝ ਲੱਗਦਾ ਹੈ ਕਿ ਸਟੀਫਨ ਹੌਕਿੰਗ ਵਲੋਂ ਕੀਤੀ ਗਈ ਪੇਸ਼ੀਨਗੋਈ ਅਸਲ ਵਿਚ ਵਾਪਰਨ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸਟੀਫਨ ਹੌਕਿੰਗ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਦੁਨੀਆਂ ਦਾ ਸਭ ਤੋਂ ਵੱਧ ਤੇਜ਼ ਦਿਮਾਗ ਵਾਲਾ ਮਨੁੱਖ ਸੀ। ਪਰ ਉਸ ਨੂੰ ਇਕ ਅਜਿਹੀ ਬਿਮਾਰੀ ਤੋਂ ਪੀੜਤ ਰਿਹਾ ਜਿਸ ਕਾਰ ਉਸ ਦਾ ਸਿਰਫ ਦਿਮਾਗ ਹੀ ਕੰਮ ਕਰਦਾ ਸੀ ਪਰ ਸਰੀਰ ਨਕਾਰਾ ਹੋ ਚੁੱਕਾ ਸੀ। ਉਸ ਨੇ ਆਪਣੇ ਜੀਵਨ ਦੌਰਾਨ ਭੋਤਿਕ ਵਿਿਗਆਨ ਦੀ ਖੋਜ ਨੂੰ ਅਗਲੇ ਅਯਾਮਾਂ ਤੱਕ ਪਹੁੰਚਾਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: