ਵੀਡੀਓ

ਅਦਲੀਵਾਲ ਧਮਾਕਾ: ਸਰਕਾਰ ਵੱਲੋਂ ਮਦਦ ਦਾ ਐਲਾਨ; ਪੁਲਿਸ ਨੇ ਚੌਕਸੀ ਵਧਾਈ; ਭਾਲ ਜਾਰੀ

November 19, 2018 | By

ਅੰਮ੍ਰਿਤਸਰ: ਲੰਘੇ ਦਿਨ (18 ਨਵੰਬਰ ਨੂੰ) ਅੰਮ੍ਰਿਤਸਰ ਅਜਨਾਲਾ ਸੜਕ ਨੇੜਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਵਿਖੇ ਚਲ ਰਹੇ ਸਮਾਗਮ ਦੌਰਾਨ ਦੋ ਨਕਾਬਪੋਸ਼ਾਂ ਵਲੋਂ ਹੱਥ ਗੋਲਾ ਸੁਟੇ ਜਾਣ ਕਾਰਣ ਵੀਹ ਦੇ ਕਰੀਬ ਲੋਕ ਜਖਮੀ ਹੋ ਗਏ ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ।

ਘਟਨਾ ਨੂੰ ਵੇਖਦਿਆਂ ਪੁਲਿਸ ਪ੍ਰਸ਼ਾਸ਼ਨ ਨੇ ਸਮੁਚੇ ਜਿਲ੍ਹੇ ਵਿੱਚ ਤੇ ਖਾਸ ਕਰਕੇ ਧਾਰਮਿਕ ਸਥਾਨਾਂ ਦੇ ਦੁਆਲੇ ਚੌਕਸੀ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਨਿਰੰਕਾਰੀ ਮਿਸ਼ਨ ਦਾ ਇਹ ਸਤਿਸੰਗ ਭਵਨ, ਅੰਮ੍ਰਿਤਸਰ-ਅਜਨਾਲਾ ਸੜਕ ਤੋਂ ਸੋਹੀਆਂ ਵਾਲੇ ਰਾਹ ਤੇ ਪਿੰਡ ਅਦਲੀਵਾਲ ਵਿਖੇ ਉਕਤ ਮੁੱਖ ਸੜਕ ਤੋਂ ਮਹਿਜ਼ ਡੇਢ ਕੁ ਕਿਲੋਮੀਟਰ ਦੂਰ ਹੈ। ਹਰ ਐਤਵਾਰ ਦੀ ਤਰ੍ਹਾਂ ਕੱਲ ਵੀ ਇਥੇ ਸਮਾਗਮ ਚਲ ਰਿਹਾ ਸੀ ਜਿਸ ਵਿੱਚ ਕਾਫੀ ਗਿਣਤੀ ਲੋਕ ਸ਼ਾਮਿਲ ਸਨ।

ਚਸ਼ਮਦੀਦ ਗਵਾਹਾਂ ਮੁਤਾਬਕ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਸਿਰ ਲਪੇੇਟੇ ਹੋਏ ਸਨ ਤੇ ਲੋਈਆਂ ਦੀਆਂ ਬੱੁਕਲਾਂ ਮਾਰੀਆਂ ਹੋਈਆਂ ਸਨ, ਇੱਕ ਮੋਟਰ ਸਾਈਕਲ ਤੇ ਆਏ ਤੇ ਭਵਨ ਦੇ ਬਾਹਰ ਖੜੇ ਮੋਟਰਸਾਈਕਲਾਂ ਵਿੱਚ ਆਪਣਾ ਮੋਟਰਸਾਈਕਲ ਖੜਾ ਕੀਤਾ ਤੇ ਸਿੱਧੇ ਅੰਦਰ ਚਲੇ ਗਏ। ਉਹਨਾਂ ਮੁਤਾਬਕ ਇਸਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਪਤਾ ਲੱਗਦਾ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਵੇਖਦਿਆਂ ਹੀ ਭਵਨ ਵਿੱਚਲੇ 20-22 ਦੇ ਕਰੀਬ ਲੋਕ ਜਖਮੀ ਹੋ ਗਏ। ਕੁਝ ਚਸ਼ਮਦੀਦਾਂ ਦਾ ਕਹਿਣਾ ਸੀ ਕਿ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ, ਹਮਲਾਵਰਾਂ ਨੇ ਹੱਥਾਂ ਤੇ ਪਲਾਸਟਿਕ ਦੇ ਲਿਫਾਫੇ ਪਾਏ ਹੋਏ ਸਨ ਤੇ ਉਹ ਅਦਲੀਵਾਲ ਸੋਹੀਆਂ ਸੜਕ ਵੱਲ ਨਿਕਲ ਗਏ। ਕਿਸੇ ਨੇ ਵੀ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਨਹੀ ਕੀਤੀ। ਮੌਕੇ ਤੇ ਮੌਜੂਦ ਲੋਕਾਂ ਨੇ ਖੱੁਦ ਜਖਮੀਆਂ ਨੂੰ ਸੰਭਾਲਿਆ ਤੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ।

⊕ ਇਹ ਵੀ ਪੜ੍ਹੋ  ਅਦਲੀਵਾਲ ਧਮਾਕਾ: ਬਹੁਤ ਦੇਰ ਪਹਿਲਾਂ ਲਿਖੀ ਜਾ ਚੱੁਕੀ ਸੀ ‘ਦਹਿਸ਼ਤੀ ਵਰਤਾਰੇ’ ਦੀ ਇਹ ਸਕ੍ਰਿਪਟ?

ਪੁਲਿਸ ਨੇ ਮੌਕੇ ਤੇ ਪੁਜ ਕੇ ਭਵਨ ਆਪਣੇ ਘੇਰੇ ਵਿੱਚ ਲੈ ਲਿਆ। ਦੱਸਿਆ ਗਿਆ ਹੈ ਕਿ ਸ਼ਾਇਦ ਹੱਥ ਗੋਲਾ ਸੱੁਟਿਆ ਗਿਆ ਹੈ ਪਰ ਪੁਲਿਸ ਦਾ ਕੋਈ ਵੀ ਅਧਿਕਾਰੀ ਇਹ ਕਹਿ ਕੇ ਸਪਸ਼ਟ ਨਹੀਂ ਕਰ ਰਿਹਾ ਤੇ ਇਹੀ ਕਿਹਾ ਜਾ ਰਿਹਾ ਸੀ ਕਿ ਜਾਂਚ ਜਾਰੀ ਹੈ। ਦੂਸਰੇ ਪਾਸੇ ਪੁਲਿਸ ਨੇ ਉਹ ਸਾਰੇ ਹਸਪਤਾਲਾਂ ਦੁਆਲੇ ਚੌਕਸੀ ਵਧਾ ਦਿੱਤੀ ਜਿਥੇ ਜਖਮੀ ਦਾਖਲ ਹਨ।

ਮੰਤਰੀ ਓ.ਪੀ. ਸੋਨੀ ਨੇ ਹਸਪਤਾਲ ਵਿੱਚ ਜਖਮੀਆਂ ਦੀ ਸਾਰ ਲਈ:

ਮੰਤਰੀ ਓ.ਪੀ. ਸੋਨੀ ਨੇ ਹਸਪਤਾਲ ਵਿੱਚ ਜਖਮੀਆਂ ਦੀ ਸਾਰ ਲਈ

ਬਾਅਦ ਦੁਪਹਿਰ ਸਿੱਖਿਆ ਤੇ ਵਾਤਾਵਰਣ ਮੰਤਰੀ ਓ. ਪੀ. ਸੋਨੀ ਹਸਪਤਾਲ ਪੁੱਜੇ ਅਤੇ ਜਖਮੀਆਂ ਦੀ ਸਾਰ ਲਈ। ਮੰਤਰੀ ਨੇ ਹਸਪਤਾਲ ਪ੍ਰਬੰਧਕਾਂ ਨੂੰ ਜ਼ਖਮੀਆਂ ਦੇ ਇਲਾਜ ਵਿਚ ਕੋਈ ਕੁਤਾਹੀ ਨਾ ਵਰਤਣ ਦੀ ਹਦਾਇਤ ਦਿੱਤੀ।

ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ:

ਮੰਤਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਾਰੇ ਗਏ 3 ਵਿਅਕਤੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਵੱਲੋਂ ਘਟਨਾ ਤੇ ਨਜ਼ਰ ਰੱਖੀ ਜਾ ਰਹੀ ਹੈ:

ਜਖਮੀਆਂ ਦਾ ਪਤਾ ਲੈਣ ਪੁੱਜੇ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਘਟਨਾ ‘ਤੇ ਪਲ-ਪਲ ਦੀ ਨਜ਼ਰ ਰੱਖ ਰਹੇ ਹਨ ਅਤੇ ਉਹਨਾਂ ਵੱਲੋਂ ਡੀ. ਜੀ. ਪੀ. ਸ੍ਰੀ ਸੁਰੇਸ਼ ਅਰੋੜਾ ਨੂੰ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਚੰਡੀਗੜ੍ਹ ਤੋਂ ਭੇਜਿਆ ਹੈ।

ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜ਼ਖਮੀਆਂ ਦੇ ਇਲਾਜ ਵਿਚ ਕੋਈ ਕਸਰ ਬਾਕੀ ਨਾ ਛੱਡਣ।

ਮੰਤਰੀ ਸੋਨੀ ਨੇ ਦੱਸਿਆ ਕਿ ਧਮਾਕੇ ਵਿਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਤੋਂ ਇਲਾਵਾ 19 ਵਿਅਕਤੀ ਜ਼ਖਮੀ ਹੋਏ ਹਨ, ਜਿੰਨਾ ਵਿਚੋਂ 12 ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ 7 ਨੂੰ ਆਈ ਵੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਸ ਮੌਕੇ  ਆਈ ਜੀ ਬਾਰਡਰ ਰੇਂਜ ਐਸ ਪੀ ਐਸ ਪਰਮਾਰ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਐਸ ਐਸ ਪੀ ਪਰਮਪਾਲ ਸਿੰਘ ਤੋਂ ਇਲਾਵਾ ਐਸ ਐਸ ਪੀ ਤਰਨ ਤਾਰਨ ਦਰਸ਼ਨ ਸਿੰਘ ਮਾਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਭਾਲ ਜਾਰੀ; ਐਨ. ਆਈ. ਏ. ਅੰਮ੍ਰਿਤਸਰ ਪੁੱਜੀ:

ਪੁਲਿਸ ਦਾ ਕਹਿਣਾ ਹੈ ਕਿ ਇਸ ਧਮਾਕੇ ਨੂੰ ਕਰਨ ਵਾਲਿਆਂ ਦੀ ਭਾਲ ਜਾਰੀ ਹੈ ਤੇ ਉਹਨਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ।

ਇਸੇ ਦੌਰਾਨ ਭਾਰਤ ਸਰਕਾਰ ਵੱਲੋਂ ਬਣਾਈ ਗਈ ਜਾਂਚ ਏਜੰਸੀ ਐਨ. ਆਈ. ਦੇ. ਦੀ ਇਕ ਟੋਲੀ ਵੀ ਅੰਮ੍ਰਿਤਸਰ ਪੁੱਜ ਜਾਣ ਦੀ ਖਬਰ ਹੈ। ਇਹ ਟੋਲੀ ਵੀ ਆਪਣੇ ਤੌਰ ਤੇ ਇਸ ਧਮਾਕੇ ਦੀ ਜਾਂਚ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,