ਵਿਦੇਸ਼

ਸੀਰੀਆ: 2011-2015 ਦੇ ਵਿਚਕਾਰ ਜੇਲ੍ਹ ਵਿਚ 13,000 ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ: ਐਮਨੈਸਟੀ ਇੰਟਰਨੈਸ਼ਨਲ

February 9, 2017 | By

ਚੰਡੀਗੜ੍ਹ: ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਿਕ ਸੀਰੀਆ ਦੀ ਸੈਡਨਿਆ ਜੇਲ੍ਹ ‘ਚ 13,000 ਦੇ ਕਰੀਬ ਸਰਕਾਰ ਵਿਰੋਧੀਆਂ ਨੂੰ ਫਾਹੇ ਲਾਇਆ ਗਿਆ ਹੈ। ਇਹ ਸਰਕਾਰੀ ਕਤਲ ਸਤੰਬਰ 2011 ਤੋਂ ਲੈ ਕੇ ਦਸੰਬਰ 2015 ਦਰਮਿਆਨ ਸਰਕਾਰੀ ਹੁਕਮਾਂ ਅਧੀਨ ਕੀਤੇ ਗਏ ਹਨ।

ਐਮਨੇਸਟੀ ਇੰਟਰਨੈਸ਼ਨਲ ਵਲੋਂ ਇਹ ਰਿਪੋਰਟ ਤਿਆਰ ਕਰਨ ਲਈ 84 ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਹਨਾਂ ਵਿਚ ਜੇਲ੍ਹ ਅੰਦਰ ਡਿਊਟੀ ਦੇਣ ਵਾਲੇ ਪੁਰਾਣੇ ਗਾਰਡ, ਬੰਦੀ ਅਤੇ ਜੇਲ੍ਹ ਅਧਿਕਾਰੀ ਸ਼ਾਮਿਲ ਹਨ।

ਸੀਰੀਆ 'ਚ ਹੋਏ ਕਤਲੇਆਮ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ (ਫਾਈਲ ਫੋਟੋ)

ਸੀਰੀਆ ‘ਚ ਹੋਏ ਕਤਲੇਆਮ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ (ਫਾਈਲ ਫੋਟੋ)

ਰਿਪੋਰਟ ਮੁਤਾਬਿਕ ਹਰ ਹਫਤੇ ਅਤੇ ਕਈ ਵਾਰ ਕਫਤੇ ਵਿਚ ਦੋ ਵਾਰ 20 ਤੋਂ ਲੈ ਕੇ 50 ਲੋਕਾਂ ਦੇ ਸਮੂਹ ਨੂੰ ਪੂਰੇ ਗੁਪਤ ਤਰੀਕੇ ਨਾਲ ਫਾਂਸੀ ਦਿੱਤੀ ਜਾਂਦੀ ਸੀ। ਫਾਂਸੀ ਦੇਣ ਤੋਂ ਪਹਿਲਾਂ ਕੈਦੀਆਂ ਨੂੰ ਫੌਜੀ ਅਦਾਲਤ ਸਾਹਮਣੇ ਪੇਸ਼ ਕੀਤਾ ਜਾਂਦਾ ਸੀ, ਜਿੱਥੇ ਸੁਣਵਾਈ ਮਹਿਜ਼ 1 ਤੋਂ 3 ਮਿੰਟ ਤਕ ਹੀ ਚਲਦੀ ਸੀ।

ਇਸ ਫੌਜੀ ਅਦਾਲਤ ਦੇ ਇਕ ਸਾਬਕਾ ਜੱਜ ਨਾਲ ਐਮਨੇਸਟੀ ਨੇ ਗੱਲਬਾਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਅਦਾਲਤ ਵਿਚ “ਕੈਦੀ” ਤੋਂ ਪੁਛਿਆ ਜਾਂਦਾ ਸੀ ਕਿ ਜੋ ‘ਦੋਸ਼’ ਉਸ ‘ਤੇ ਲੱਗਿਆ ਹੈ ਉਹ ਠੀਕ ਹਨ ਜਾਂ ਗਲਤ। ਜਵਾਬ ਭਾਵੇਂ ‘ਹਾਂ’ ਹੋਵੇ ਜਾ ‘ਨਹੀਂ’, ਦੋਹਾਂ ਜਵਾਬਾਂ ਦੇ ਬਦਲੇ ‘ਚ ਉਸਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਸੀ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਫਾਂਸੀ ਲਾਉਣ ਤੋਂ ਪਹਿਲਾਂ ਕੈਦੀਆਂ ‘ਤੇ ਤਸ਼ੱਦਦ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਅੱਧੀ ਰਾਤ ਨੂੰ ਉਸਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਜੇਲ੍ਹ ਦੇ ਕਿਸੇ ਹੋਰ ਹਿੱਸੇ ਵਿਚ ਲਿਜਾਇਆ ਜਾਂਦਾ ਜਿੱਥੇ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ।

ਇੱਕ ਸਾਬਕਾ ਜੱਜ ਨੇ ਖੁਦ ਕਈ ਲੋਕਾਂ ਨੂੰ ਫਾਂਸੀ ਦਿੰਦਿਆਂ ਦੇਖਿਆ, ਨੇ ਦੱਸਿਆ ਕਿ ਕਈ ਘੱਟ ਭਾਰ ਵਾਲੇ ਨੌਜਵਾਨਾਂ ਨੂੰ ਫਾਂਸੀ ਦੇ ਫੰਦੇ ‘ਚ ਲਟਕਾ ਕੇ ਫਾਹਾ ਨਾ ਆਉਂਦਾ ਤਾਂ ਅਧਿਕਾਰੀ ਲੱਤਾਂ ਖਿੱਚ ਕੇ ਫਾਹਾ ਦਿੰਦੇ ਤੇ ਉਦੋਂ ਤੱਕ ਲੱਤਾਂ ਖਿੱਚੀ ਰੱਖਦੇ ਜਦ ਤੱਕ ਧੌਣ ਟੁੱਟ ਨਾ ਜਾਂਦੀ।

ਫਾਂਸੀ ਦੇਣ ਤੋਂ ਬਾਅਦ ਲਾਸ਼ਾਂ ਨੂੰ ਫੌਜ ਦੀ ਜ਼ਮੀਨ ਵਿਚ ਦੱਬ ਦਿੱਤਾ ਜਾਂਦਾ ਸੀ।

ਐਮਨੈਸਟੀ ਦਾ ਕਹਿਣਾ ਹੈ ਕਿ ਦਸੰਬਰ 2015 ਤੋਂ ਬਾਅਦ ਅਜਿਹੀਆਂ ਮੌਤਾਂ ਬਾਰੇ ਉਹਨਾਂ ਨੂੰ ਕੋਈ ਸਬੂਤ ਨਹੀਂ ਮਿਲੇ ਹਨ ਪਰ ਇਸ ਨਾਲ ਇਹ ਨਹੀਂ ਸਮਝਿਆ ਜਾ ਸਕਦਾ ਕਿ ਉਹਨਾਂ ਨੇ ਇਸ ਤਰ੍ਹਾਂ ਲੋਕਾਂ ਨੂੰ ਮਾਰਨਾ ਬੰਦ ਕਰ ਦਿੱਤਾ ਹੋਵੇਗਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Syria Executed 13,000 Civilian at Saydnaya Prison Since 2011, Says Amnesty International …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,