ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾ ਨੇ ਲਿਖਤੀ ਪ੍ਰੈਸ ਨੋਟ ਰਾਹੀਂ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਮੋਰਚੇ ਨੇ 5 ਹੋਰ ਵਿਧਾਨ ਸਭਾ ਸੀਟਾਂ ਉਤੇ ਜੋ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ।
ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਫ਼ਿਲਮ ‘‘2ਬੋਲ’’ ਦਾ ਪਹਿਲਾ ਗੀਤ ‘‘ਵਰ ਦੇ ਮੈਨੂੰ ਪਾਤਸ਼ਾਹ’’ ਸਾਗਾ ਮਿਊਜ਼ਿਕ ਵਲੋਂ ਯੂ ਟਿਊਬ ਤੇ ਵੀਰਵਾਰ ਨੂੰ ਸ਼ਾਮ 5 ਵਜੇ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਲਮ ਪ੍ਰੋਡੀਊਸਰ ਤਰਨਜੀਤ ਸਿੰਘ ਕਨੇਡਾ ਨੇ ਦਸਿਆ ਕਿ ਇਹ ਗੀਤ ਪੰਜਾਬ ਦੇ ਨਾਮੀ ਗਾਇਕ ਨਛੱਤਰ ਗਿੱਲ ਨੇ ਗਾਇਆ ਹੈ ਤੇ ਇਸ ਗੀਤ ਨੂੰ ਗੀਤਕਾਰ ਵਿਸ਼ਾਲ ਨੇ ਲਿਖਿਆ ਹੈ।
ਪੰਜਾਬੀ ਫਿਲਮ 2 ਬੋਲ ਜੋ ਕਿ ਇਸ ਵਰ੍ਹੇ 16 ਅਕਤੂਬਰ ਨੂੰ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਵੱਲੋਂ ਲਗਾਈ ਗਈ ਰੋਕ ਕਾਰਨ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ ਸੀ। ਪਰ ਹੁਣ ਸੈਂਸਰ ਬੋਰਡ ਤੋਂ ਮਨਜੂਰੀ ਮਿਲਣ ਤੋਂ ਬਾਅਦ ਇਹ ਫਿਲਮ 11 ਮਾਰਚ 2016 ਨੂੰ ਸਿਨੇਮਾ ਘਰਾਂ ਵਿੱਚ ਲਗਾਈ ਜਾਵੇਗੀ।