
February 19, 2016 | By ਮੇਜਰ ਸਿੰਘ
ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਹੈ ਫ਼ਿਲਮ :ਤਰਨਜੀਤ ਸਿੰਘ ਕਨੇਡਾ
ਚੰਡੀਗੜ (18 ਫਰਵਰੀ, 2016):ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਫ਼ਿਲਮ ‘‘2ਬੋਲ’’ ਦਾ ਪਹਿਲਾ ਗੀਤ ‘‘ਵਰ ਦੇ ਮੈਨੂੰ ਪਾਤਸ਼ਾਹ’’ ਸਾਗਾ ਮਿਊਜ਼ਿਕ ਵਲੋਂ ਯੂ ਟਿਊਬ ਤੇ ਵੀਰਵਾਰ ਨੂੰ ਸ਼ਾਮ 5 ਵਜੇ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਿਲਮ ਪ੍ਰੋਡੀਊਸਰ ਤਰਨਜੀਤ ਸਿੰਘ ਕਨੇਡਾ ਨੇ ਦਸਿਆ ਕਿ ਇਹ ਗੀਤ ਪੰਜਾਬ ਦੇ ਨਾਮੀ ਗਾਇਕ ਨਛੱਤਰ ਗਿੱਲ ਨੇ ਗਾਇਆ ਹੈ ਤੇ ਇਸ ਗੀਤ ਨੂੰ ਗੀਤਕਾਰ ਵਿਸ਼ਾਲ ਨੇ ਲਿਖਿਆ ਹੈ।
ਦੋ ਬੋਲ ਫਿਲਮ ਦਾ ਇਸ਼ਤਿਹਾਰ
ਪ੍ਰੋਡਿਊਸਰ ਤਰਨਜੀਤ ਸਿੰਘ ਕਨੇਡਾ ਅਤੇ ਜਸਕੀਰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਬਣਾਈ ਗਈ ਫ਼ਿਲਮ 2ਬੋਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਮਰਪਿਤ ਹੈ ਜੋ ਕਿ ਨੋਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ । ਇਸ ਫ਼ਿਲਮ ਦੇ ਨਿਰਦੇਸ਼ਕ ਡਾ. ਸਾਹਿਬ ਸਿੰਘ ਹਨ ਅਤੇ ਮੁੱਖ ਰੋਲ ਦੀ ਭੁਮਿਕਾ ਸੋਨਪ੍ਰੀਤ ਜਵੰਦਾ ਅਤੇ ਹਿਮਾਂਸ਼ੀ ਖੁਰਾਨਾ ਨੇ ਨਿਭਾਈ ਹੈ। ਤਰਨਜੀਤ ਸਿੰਘ ਨੇ ਦਸਿਆ ਕਿ ਦਰਸ਼ਕਾਂ ਦੇ ਦਿਲਾਂ ਦੀ ਧੜਕਨ ਫ਼ਿਲਮ 2ਬੋਲ ਜਲਦੀ ਹੀ ਸਿਨੇਮਾਂ ਘਰਾਂ ਦੇ ਪਰਦੇ ਦਾ ਸ਼ਿਗਾਂਰ ਬਣੇਗੀ।
Related Topics: 2 Bol Punjabi Movie, Punjabi Movie