ਭਾਈ ਵੀਰ ਸਿੰਘ ਸਿੱਖ ਸੁਰਤਿ ਦੀ ਪਰਵਾਜ਼ ਦੀ ਇਕ ਮੌਲਿਕ ਪ੍ਰਤੀਭਾ ਹੈ। ਵੀਹਵੀਂ ਸਦੀ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਅਮੁੱਲ ਹੈ। ਉਨ੍ਹਾਂ ਦੀਆਂ ਲਿਖਤਾਂ ਪ੍ਰਜਵਲਿਤ ਸਿੱਖ ਸੁਰਤਿ ਦੇ ਧਿਆਨੀ ਮੰਡਲਾਂ ਵਿਚੋਂ ਕਲਮ ਰਾਹੀਂ ਰੂਪਮਾਨ ਹੁੰਦੀਆਂ ਹਨ। ਗੁਰ-ਇਤਿਹਾਸ ਨੂੰ ਲਿਖਣ ਸਮੇਂ ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਇਲਾਹੀ ਜੋਤ ਨੂੰ ਕਿਰਿਆਸ਼ੀਲ ਜਾਂ ਰੂਪਮਾਨ ਹੁੰਦਿਆਂ ਵਿਖਾਇਆ,
ਮਨੁੱਖ ਸਦਾ ਹੀ ਕਿਸੇ ਅਪਕੜ ਜਾਂ ਅਛੁਹ ਅਨੁਭਵ ਲਈ ਤਾਂਘਦਾ ਹੈ। ਮਜ੍ਹਬ ਜਦੋ ਆਪਣੇ ਪੂਰਨਤਾ ਦੇ ਪਲ ਵਿਚ ਹੁੰਦਾ ਹੈ ਉਸ ਸਮੇਂ ਉਹ ਇਸ ਅਵਸਥਾ ਵਿਚ ਹੁੰਦਾ ਹੈ। ਇਸ ਵਿਸਮਾਦੀ ਅਨੁਭਵ ਵਿੱਚ ਮਨੁੱਖ ਅਕਾਲ ਪੁਰਖ ਦੀ ਸਿਧੀ ਪ੍ਰਤੀਤੀ ਵਿਚ ਹੁੰਦਾ ਹੈ। ਮਜ੍ਹਬ ਇਸ ਅਪਕੜ ਜਾ ਅਛੁਹ ਨੂੰ ਹੋਦ ਵਿੱਚ ਲਿਆਉਣ ਵਾਲੀ ਪ੍ਰਮੁੱਖ ਜਰੀਆ ਹੈ।