Tag Archive "ashish-khetan"

ਮਾਣਹਾਨੀ ਕੇਸ ‘ਚ ‘ਆਪ’ ਆਗੂਆਂ ‘ਤੇ ਦੋਸ਼ ਆਇਦ; ਅਗਲੀ ਤਰੀਕ 4 ਜਨਵਰੀ 2017 ਪਈ

ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ 'ਆਪ' ਆਗੂਆਂ ਦੇ ਖਿਲਾਫ ਪਾਏ ਮਾਣਹਾਨੀ ਕੇਸ 'ਚ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ, 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਆਸ਼ੀਸ਼ ਖੇਤਾਨ ਖਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਇਸ ਨੂੰ ਇਕ ਵੱਡੀ ਜਿੱਤ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਹ ਕੇਜਰੀਵਾਲ ਅਤੇ 'ਆਪ' ਦੇ ਹੋਰ ਆਗੂਆਂ ਨੂੰ ਜੇਲ੍ਹ ਪਹੁੰਚਾ ਕੇ ਹੀ ਦਮ ਲੈਣਗੇ। ਇਹ ਮਾਮਲਾ ਇਥੇ ਰਵੀਇੰਦਰ ਕੌਰ ਜੇ.ਐਮ.ਆਈ.ਸੀ. ਦੀ ਅਦਾਲਤ ਦੇ ਵਿਚਾਰ ਅਧੀਨ ਹੈ ਜੋ ਕਿ ਬੀਤੀ 20 ਮਈ ਨੂੰ ਮਜੀਠੀਆ ਵੱਲੋਂ ਉਕਤ 'ਆਪ' ਆਗੂਆਂ ਖਿਲਾਫ ਇਹ ਕਹਿੰਦਿਆਂ ਦਰਜ ਕਰਵਾਇਆ ਸੀ ਕਿ ਇਹ ਆਗੂ ਉਨ੍ਹਾਂ ਦਾ ਨਾਂਅ ਨਸ਼ਿਆਂ 'ਚ ਬੇ-ਵਜ੍ਹਾ ਘੜੀਸ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ।

ਭਾਜਪਾ ਮਾਲੇਗਾਂਓ ਧਮਾਕਿਆਂ ਵਿਚ ਆਰ.ਐਸ.ਐਸ. ਦੇ ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ:ਆਮ ਆਦਮੀ ਪਾਰਟੀ

ਐਨ.ਆਈ.ਏ. ਵਲੋਂ ਮਾਲੇਗਾਂਓ ਧਮਾਕਿਆਂ ਵਿਚ ਸਾਧਵੀ ਪ੍ਰਗਿਆ ਠਾਕੁਰ ਅਤੇ ਚਾਰ ਹੋਰਾਂ ਨੂੰ ਕਲੀਨ ਚਿਟ ਦੇਣ ਤੋਂ ਅਗਲੇ ਦਿਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਿੰਦੂਤਵ ਦੇ ਸੋਮੇ ਆਰ.ਐਸ.ਐਸ. ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਡਰੱਗ ਤਸਕਰਾਂ ਨੂੰ ਦਿੱਤਾ ਜਾਂਦੀ ਸੀ ਮਜੀਠੀਏ ਦਾ ਘਰ, ਸਰਕਾਰੀ ਗੱਡੀਆਂ ਅਤੇ ਗਨਮੈਨ: ਆਪ

ਚੰਡੀਗੜ: ਕਰੋੜਾਂ ਦੇ ਡਰਗ ਰੈਕੇਟ ਵਿੱਚ ਇੰਫੋਰਸਮੇਂਟ ਡਾਇਰੈਕਟੋਰੇਟ ( ਈਡੀ ) ਵਲੋਂ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਪੁੱਛਗਿਛ ਨਾਲ ਸਬੰਧਤ ਵਾਧੂ ਦਸਤਾਵੇਜਾਂ ਨੂੰ ਆਧਾਰ ਬਣਾਉਂਦੇ ਹੋਏ ਆਮ ਆਦਮੀ ਪਾਰਟੀ ( ਆਪ ) ਨੇ ਖੁਲਾਸਾ ਕੀਤਾ ਹੈ ਕਿ ਅੰਤਰਰਾਸ਼ਟਰੀ ਡਰਗ ਦੇ ਕਾਰੋਬਾਰ ਵਿੱਚ ਬਿਕਰਮ ਸਿੰਘ ਮਜੀਠੀਆ ਪੂਰੀ ਤਰਾਂ ਸ਼ਾਮਲ ਹੈ, ਨਾਲ ਹੀ ਸਵਾਲ ਚੁੱਕਿਆ ਕਿ ਫਿਰ ਵੀ ਮਜੀਠੀਏ 'ਤੇ ਕੋਈ ਕਾਰਵਾਈ ਕਿਉਂ ਨਹੀਂ ਹੋਈ? ਕਾਲੀ ਕਮਾਈ ਨਾਲ ਜੋੜੀ ਸੰਪਤੀ ਅਟੈਚ ਕਿਉਂ ਨਹੀਂ ਹੋਈ? ਈਡੀ ਦੀ ਜਾਂਚ ਅੰਜਾਮ ਵੱਲ ਕਿਉਂ ਨਹੀਂ ਵੱਧ ਰਹੀ?

ਆਪ ਨੇ ਸੋਸ਼ਲ ਮੀਡੀਆ ਤੇ ਪਾਏ ਗਏ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਨੂੰ ਦੱਸਿਆ ਵਿਰੋਧੀਆਂ ਦੀ ਸਾਜਿਸ਼

ਸੋਸ਼ਲ ਮੀਡੀਆ ਤੇ ਆਪ ਦੇ ਨਾਂ ਹੇਠ ਬਣਾਏ ਗਏ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਵਾਲੇ ਪੋਸਟਰ ਤੇ ਪ੍ਰਤੀਕਰਮ ਦਿੰਦਿਆਂ ਆਪ ਆਗੂ ਸੰਜੈ ਸਿੰਘ ਨੇ ਕਿਹਾ ਹੈ ਕਿ ‘ਆਪ’ ਤੋਂ ਘਬਰਾ ਕੇ ਪਾਰਟੀ ਦੇ ਰਾਜਨੀਤਕ ਵਿਰੋਧੀ ਗੰਦੀ ਰਾਜਨੀਤੀ ਉੱਤੇ ਉੱਤਰ ਆਏ ਹਨ , ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸੰਜੈ ਸਿੰਘ ਨੇ ਕਿਹਾ ਕਿ ’ਆਪ’ ਜੋ ਵੀ ਪੋਸਟਰ, ਪਰਚਾ ਜਾਰੀ ਕਰੇਗੀ , ਉਹ ਲੋਕਾਂ ਦੇ ਸਾਹਮਣੇ ਕੀਤਾ ਜਾਵੇਗਾ।