ਸਿਆਸੀ ਖਬਰਾਂ

ਭਾਜਪਾ ਮਾਲੇਗਾਂਓ ਧਮਾਕਿਆਂ ਵਿਚ ਆਰ.ਐਸ.ਐਸ. ਦੇ ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ:ਆਮ ਆਦਮੀ ਪਾਰਟੀ

May 16, 2016 | By

ਨਵੀਂ ਦਿੱਲੀ: ਐਨ.ਆਈ.ਏ. ਵਲੋਂ ਮਾਲੇਗਾਂਓ ਧਮਾਕਿਆਂ ਵਿਚ ਸਾਧਵੀ ਪ੍ਰਗਿਆ ਠਾਕੁਰ ਅਤੇ ਚਾਰ ਹੋਰਾਂ ਨੂੰ ਕਲੀਨ ਚਿਟ ਦੇਣ ਤੋਂ ਅਗਲੇ ਦਿਨ ਆਮ ਆਦਮੀ ਪਾਰਟੀ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਿੰਦੂਤਵ ਦੇ ਸੋਮੇ ਆਰ.ਐਸ.ਐਸ. ਆਗੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਆਪ ਆਗੂ ਆਸ਼ੀਸ਼ ਖੇਤਾਨ ਨੇ ਕਿਹਾ, “ਜਦੋਂ ਤੋਂ ਭਾਜਪਾ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਆਰ.ਐਸ.ਐਸ. ਵਰਗੀਆਂ ਕੱਟੜ ਹਿੰਦੂ ਜਥੇਬੰਦੀਆਂ ਨਾਲ ਸਬੰਧਤ ਅੱਤਵਾਦੀ ਗਤੀਵਿਧੀਆਂ ਦੇ ਦੋਸ਼ੀ ਮੈਂਬਰਾਂ ਨੂੰ ਬਚਾਉਣ ਦੀਆਂ ਕੀ ਕੋਸ਼ਿਸ਼ਾਂ ਹੋ ਚੁਕੀਆਂ ਹਨ”।

ਆਸ਼ੀਸ਼ ਖੇਤਾਨ (ਫਾਈਲ ਫੋਟੋ)

ਆਸ਼ੀਸ਼ ਖੇਤਾਨ (ਫਾਈਲ ਫੋਟੋ)

ਆਸ਼ੀਸ਼ ਖੇਤਾਨ ਨੇ ਅੱਗੇ ਕਿਹਾ ਕਿ ਸਾਧਵੀ ਪ੍ਰਗਿਆ ਨਾ ਨਾਮ ਮਾਲੇਗਾਂਓ ਧਮਾਕਿਆਂ ਦੀ ਚਾਰਜਸ਼ੀਟ ਵਿਚੋਂ ਕੱਢਣ ਨਾਲ ਹੇਮੰਤ ਕਰਕਰੇ ਦੀ ਜਾਂਚ ਸ਼ੱਕੀ ਹੋ ਗਈ, ਇਸ ਨਾਲ ਐਨ.ਆਈ.ਏ. ਨੇ ਕਰਕਰੇ ਦੀ ਬੇਇੱਜ਼ਤੀ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਲਈ ਇਹ ਬਹੁਤ ਸ਼ਰਮਨਾਕ ਹੈ, ਐਨ.ਆਈ.ਏ. ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ।

ਖੇਤਾਨ ਨੇ ਕਿਹਾ ਕਿ ਜਦੋਂ ਮੱਕਾ ਮਸਜਿਦ ਧਮਾਕੇ ਵਾਲਾ ਕੇਸ ਸੀ.ਬੀ.ਆਈ. ਤੋਂ ਬਦਲ ਕੇ ਐਨ.ਆਈ.ਏ. ਦੇ ਹਵਾਲੇ ਕੀਤਾ ਗਿਆ ਸੀ ਤਾਂ ਅੰਦਰੂਨੀ ਰਿਪੋਰਟ ’ਚ ਜ਼ਿਕਰ ਸੀ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਮੋਹਰੀ ਆਗੂ ਅਤੇ ਵਰਕਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹਨ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਖੇਤਾਨ ਨੇ ਕਿਹਾ, “ਸੀ.ਬੀ.ਆਈ. ਨੇ ਸਲਾਹ ਦਿੱਤੀ ਸੀ ਆਰ.ਐਸ.ਐਸ. ਆਗੂਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਆਰ.ਐਸ.ਐਸ. ਆਗੂ ਇੰਦਰੇਸ਼ ਕੁਮਾਰ ਦੀ ਗ੍ਰਿਫਤਾਰੀ ਵੀ ਹੋਣੀ ਚਾਹੀਦੀ ਹੈ ਪਰ ਕੇਸ ਨੂੰ ਤਬਦੀਲ ਕਰ ਦਿੱਤਾ ਗਿਆ। ਐਨ.ਆਈ.ਏ. ਨੇ ਕੱਟੜ ਹਿੰਦੂ ਆਗੂਆਂ ਨੂੰ ਬਚਾਉਣ ਲਈ ਹੌਲੀ-ਹੌਲੀ ਕੇਸ ਨੂੰ ਕਮਜ਼ੋਰ ਕਰ ਦਿਤਾ”।

ਐਨ.ਆਈ.ਏ. ਨੇ ਸ਼ੁਕਰਵਾਰ ਨੂੰ ਮਾਲੇਗਾਂਓ ਧਮਾਕਿਆਂ ਵਿਚ ਸਾਧਵੀ ਅਤੇ 4 ਹੋਰਾਂ ਨੂੰ ਕਲੀਨ ਚਿਟ ਦਿੱਤੀ ਸੀ ਅਤੇ ਉਨ੍ਹਾਂ ਸਭ ਦੀ ਰਿਹਾਈ ਦਾ ਰਾਹ ਪੱਧਰਾ ਕਰ ਦਿੱਤਾ ਸੀ।

ਹੋਰ ਪੜ੍ਹੋ:

ਮਾਲੇਗਾਂਓ ਧਮਾਕਿਆਂ ਵਿਚ ਫਰਾਰ ਦੋਸ਼ੀਆਂ ਨੂੰ ਐਨ.ਆਈ.ਏ. ਨੇ ਬੱਬਰ ਖ਼ਾਲਸਾ ਨਾਲ ਜੋੜਿਆ

ਮਾਲੇਗਾਂਓ ਧਮਾਕੇ: ਐਨ.ਆਈ.ਏ. ਨੇ ਸਾਧਵੀ ਪ੍ਰਗਿਆ ਠਾਕੁਰ ਨੂੰ ਦਿੱਤੀ ਕਲੀਨ ਚਿਟ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,