Tag Archive "ashok-singhal"

ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ਤੇ ਦਿੱਲੀ ਵਿਧਾਨ ਸਭਾ ਵਿੱਚ ਹੰਗਾਮਾ

ਅਨਾਮਾਤੁਲਾ ਨੇ ਸਿੰਘਲ ਨੂੰ ਕਿਹਾ ਕਾਤਲ; ਓ.ਪੀ ਸ਼ਰਮਾ ਨੇ ਅਨਾਮਾਤੁਲਾ ਨੂੰ ਕਿਹਾ ਅੱਤਵਾਦੀ ਦਿੱਲੀ: ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਸ਼ੋਕ ਸਿੰਘਲ਼ ਦੀ ਮੌਤ ਤੇ ਸ਼ਰਧਾਂਜਲੀ ਦੇਣ ਦੇ ਮੁੱਦੇ ਤੇ ਅੱਜ ਦਿੱਲੀ ਵਿਧਾਨ ਸਭਾ ਵਿੱਚ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ।ਖਬਰ ਅਨੁਸਾਰ ਜਦੋਂ ਬੀ.ਜੇ.ਪੀ ਦੇ ਮੈਂਬਰਾਂ ਵੱਲੋਂ ਸਿੰਘਲ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਕਹੀ ਗਈ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਅਮਾਨਾਤੁਲਾ ਖਾਨ ਵੱਲੋਂ ਇਸ ਗੱਲ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਸਿੰਘਲ ਇੱਕ ਕਾਤਿਲ ਸੀ ਜਿਸਨੇ ਅਨੇਕਾਂ ਮੁਸਲਮਾਨਾਂ ਦਾ ਕਤਲ ਕੀਤਾ ਤੇ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਸੀ।ਇਸ ਤੋਂ ਭੜਕੇ ਬੀ.ਜੇ.ਪੀ ਦੇ ਨੇਤਾ ਓ.ਪੀ ਸ਼ਰਮਾ ਨੇ ਆਪ ਆਗੂ ਅਨਾਮਾਤੂਲਾ ਨੂੰ ਅੱਤਵਾਦੀ ਕਹਿ ਦਿੱਤਾ ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਕਾਫੀ ਹੰਗਾਮਾ ਹੋਇਆ।

ਹਿੰਦੂ ਦੀ ਹੋਂਦ ਸਭ ਤੋਂ ਪੁਰਾਣੀ, ਦੁਨੀਅ੍‍ਾਂ ਨੂੰ ਸਿਖਾਉਣ ਲਈ ਹਿੰਦੂਆਂ ਦੀ ਹੈਜ਼ਿੰਮੇਵਾਰੀ: ਮੋਹਨ ਭਾਗਵਤ

ਵਿਸ਼ਵ ਹਿੰਦੂ ਪ੍ਰੀਸ਼ਦ ਦਿੱਲੀ ਵਿੱਚ ਵਿਸ਼ਵ ਹਿੰਦੂ ਕਾਂਗਰਸ 2014 ਦਾ ਸੰਮੇਲਨ ਕਰਵਾ ਰਹੀ ਹੈ। ਇਸਦੇ ੳੇਦਘਾਟਨ ਸਮਾਰੋਹ ਵਿੱਚ ਵਿਸ਼ਵ ਹਿੰਦੂ ਕਾਂਗਰਸ ਵਿਚ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹਿੰਦੂ ਦੀ ਹੋਂਦ ਸਭ ਤੋਂ ਪੁਰਾਣੀ ਹੈ।

ਭਾਰਤ ਵਿੱਚ ਹਿੰਦੂਤਵ ਦਾ ਪ੍ਰਚਾਰ ਸਿਖਰਾਂ ‘ਤੇ, ਦਿੱਲੀ ‘ਚ 800 ਸਾਲ ਬਾਅਦ ਹਿੰਦੂ ਸਵੈਅਭਿਮਾਨ ਦੇ ਹੱਥ ਆਈ ਸੱਤਾ: ਸਿੰਘਲ

ਭਾਰਤ ਦੇ ਕੇਂਦਰ ੋਿਵੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਬਾਰਤ ਵਿੱਚ ਹਿੰਦੂਤਵੀ ਜੱਥੇਬੰਦੀਆਂ ਵੱਲੋਂ ਹਿੰਦੂਤਵ ਦਾ ਪ੍ਰਚਾਰ ਪੂਰਾ ਪ੍ਰਚੰਡ ਕਰ ਦਿੱਤਾ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਨੇ ਕਿਹਾ “ ਪਾਕਿਸਤਾਨ ਦਾ ਰਲੇਵਾਂ ਭਾਰਤ ਵਿੱਚ ਹੋਣ ਵਾਲਾ”

ਮੋਦੀ ਦੀ ਅਗਵਾਈ ਵਿੱਚ ਜਦੌਂ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਬਣੀ ਹੈ, ਵਿਸ਼ਵ ਹਿੰਦੂ ਪ੍ਰੀਸ਼ਦ, ਆਰ. ਐੱਸ. ਐੱਸ ਅਤੇ ਸ਼ਿਵ ਸੈਨਾ ਵਰਗੀਆਂ ਕੱਟੜਪੰਥੀ ਜੱਥੇਬੰਦੀਆਂ ਕਿਸੇ ਨਾ ਕਿਸੇ ਤਰਾਂ ਘੱਟ ਗਿਣਤੀਆਂ ਵਿਰੁੱਧ ਜ਼ਹਿਰ ਖਿਲਾਰਦੀਆਂ ਹੀ ਰਹਿੰਦੀਆਂ ਹਨ।