Tag Archive "attack-on-darbar-sahib"

ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਪਿਛੋਂ ਕਿਸ ਤਰਾਂ ਦਾ ਹੈ ਸਿੱਖ ਕੌਮ ਦਾ ਦਰਦ?—- ਸ. ਕਰਮਜੀਤ ਸਿੰਘ

ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹਨ, ਜੋ ਤੁਹਾਡੇ ਤਨ ਵਿਚ ਵੀ, ਮਨ ਵਿਚ ਵੀ ਅਤੇ ਆਤਮਾ ਵਿਚ ਵੀ ਡੂੰਘੇ ਜ਼ਖ਼ਮ ਕਰ ਦਿੰਦੀਆਂ ਹਨ। ਕੁਝ ਸਾਕੇ ਅਜਿਹੇ ਹੁੰਦੇ ਹਨ, ਜੋ ਨਾ ਜਾਗ ਸਕਣ ਵਾਲੀਆਂ ਸੁੱਤੀਆਂ ਤੇ ਮਰੀਆਂ ਜ਼ਮੀਰਾਂ ਨੂੰ ਵੀ ਜਗਾ ਦਿੰਦੇ ਹਨ। ਕੁਝ ਇਹੋ ਜਿਹੇ ਹੁੰਦੇ ਹਨ, ਜੋ ਤੁਹਾਨੂੰ ਤੁਹਾਡੀ ਹਸਤੀ, ਤੁਹਾਡੀ ਹੋਂਦ ਅਤੇ ਤੁਹਾਡੇ ਵਜੂਦ ਬਾਰੇ ਉੱਠੇ ਸਵਾਲਾਂ ਦੇ ਸਨਮੁਖ ਅਚਾਨਕ ਖੜ੍ਹਾ ਕਰ ਦਿੰਦੇ ਹਨ।

ਐਮਰਜੈਂਸੀ ਤੇ ਕੀਰਨੇ ਪਾਉਣ ਵਾਲਿਆਂ ਨੂੰ ਜੂਨ 84 ਦਾ ਘੱਲੂਘਾਰਾ ਕਿਉਂ ਯਾਦ ਨਹੀਂ:ਡੱਲੇਵਾਲ

1975 ਨੂੰ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਵਲੋਂ ਦੇਸ਼ ਭਰ ਵਿੱਚ ਲਗਾਈ ਗਈ ਐਮਰਜੈਂਸੀ ਦੇ 40 ਸਾਲ ਬਾਅਦ ਇਸ ਦੀ ਮੋਦੀ ਤੋਂ ਲੈਕ ਕੇ ਹਰ ਭਾਜਪਾਈ ਅਤੇ ਭਾਜਪਾਈਆਂ ਦੇ ਕੁੱਛੜ ਚੜੇ ਬਾਦਲ ਵਰਗੇ ਅਨੇਕਾਂ ਕੌਮ ਘਾਤਕਾਂ ਵਲੋਂ ਨਿਖੇਧੀ ਕੀਤੀ ਗਈ ਅਤੇ ਰੱਜ ਕੇ ਕੀਰਨੇ ਪਾਏ ਗਏ । ਪਰ ਹੈਰਾਨੀ ਦੀ ਗੱਲ ਕਿ ਇਹਨਾਂ ਲੋਕਾਂ ਨੂੰ ਜੂਨ ਮਹੀਨੇ ਦੀ ਪਹਿਲੀ ਤਰੀਕ ਤੋਂ ਲੈ ਕੇ ਅੱਜ ਤੱਕ ਯੋਜਨਾ ਬੱਧ ਤਰੀਕੇ ਨਾਲ ਸਿੱਖਾਂ ਦੇ ਸਰਕਾਰੀ ਤੌਰ ਤੇ ਕੀਤੇ ਗਏ ਅਤੇ ਨਿਰੰਤਰ ਜਾਰੀ ਕਤਲੇਆਮ ਬਾਰੇ ਅਕਸਰ ਮੋਨ ਹੀ ਰੱਖਿਆ ਜਾਂਦਾ ਹੈ ।

ਥੈਚਰ ਸਰਕਾਰ ਨੇ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ‘ਤੇ ਵੀ ਪਰਦਾ ਪਾਉਣ ਦੀ ਕੀਤੀ ਸੀ ਕੋਸ਼ਿਸ਼

ਸ੍ਰੀ ਦਰਬਾਰ ਸਾਹਿਬ 'ਤੇ ਜੂਨ1984 ਵਿੱਚ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਤੋਂ ਬਾਅਦਭਾਰਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ 'ਤੇ ਦਬਾਅ ਪਾ ਕੇ ਅਤੇ ਗਲਤ ਜਾਣਕਾਰੀਆਂ ਦੇ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਦਕਾ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ 'ਤੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਅਜਿਹੀ ਜਾਣਕਾਰੀ ਬਰਤਾਨੀਆਂ ਦੇ ਲੀਕ ਹੋਏ ਦਸਤਾਵੇਜ਼ਾਂ ਤੋਂ ਪ੍ਰਾਪਤ ਹੋਈ ਹੈ, ਇਹ ਵੀ ਸਾਹਮਣੇ ਆਇਆ ਹੈ।

ਅਸਟਰੇਲੀਆ ‘ਚ ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਯਾਦ ਵਿੱਚ ਹੋਇਆ ਸਮਾਗਮ

ਅਾਸਟਰੇਲੀਅਾ ਦੇ ਸਭ ਤੋਂ ਵੱਡੇ ਗੁਰਦੁਅਾਰੇ ਗਲੈਨਵੂੱਡ ਪਾਰਕਲੀ ਵਿਖੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਹੋਇਆ। ਤਿੰਨ ਦਿਨਾਂ ਦਾ ਇਹ ਵਿਸ਼ੇਸ ਸਮਾਗਮ ਅੈਤਵਾਰ ਰਾਤ ਨੂੰ ਮੁਕੰਮਲ ਹੋਇਅਾ।

ਘੱਲੂਘਾਰਾ 1984 ਦੇ ਸ਼ਹੀਦਾਂ ਦੀ ਯਾਦ ‘ਚ ਵੁਲਵਰਹੈਂਪਟਨ ਵਿਖੇ ਹੋਇਆ ਸ਼ਰਧਾਂਜਲੀ ਸਮਾਗਮ

ਭਾਰਤੀ ਫੌਜ ਵੱਲੋਂ ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ 'ਤੇ ਜੂਨ 1984 ਵਿੱਚ ਹਮਲਾ ਕਰਕੇ, ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਲਈ ਲੜ ਰਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਅਤੇ ਸਾਥੀ ਸਿੰਘਾਂ ਨੂੰ ਸ਼ਹੀਦ ਕਰਨ ਦੇ ਨਾਲ ਨਾਲ ਹੋਰ ਵੀ ਹਾਜ਼ਾਰਾਂ ਬੇਕਸੂਰ ਸਿੱਖ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਗਿਆ ਸੀ।

1984 ਦੇ ਸਿੱਖ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਭਾਰਤੀ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਭਾਰਤੀ ਫੌਜ ਵੱਲੋਂ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਲੜਨ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ਿਆਂ ਅਤੇ ਹੋਰ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸੈਨ ਫਰਾਂਸਿਸਕੋ ਡਾਊਨ ਟਾਊਨ 'ਚ ਸਜਾਏ ਗਏ ਨਗਰ ਕੀਰਤਨ 'ਚ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ

ਭਾਰਤ ਸਰਕਾਰ ਵਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਵਲੋਂ ਕੀਤਾ ਗਿਆ ਅੱਤ ਵਹਿਸ਼ੀ ਅੱਤਿਆਚਾਰ ਸਿੱਖ ਤਵਾਰੀਖ ਵਿੱਚ ਤੀਜੇ ਖੂਨੀ ਘੱਲੂਘਾਰੇ ਵਜੋਂ ਜਾਣਿਆਂ ਜਾਂਦਾ ਹੈ ਅਤੇ ਇਸ ਭਿਅੰਕਰ ਕਹਿਰ ਨੂੰ ਸਿੱਖ ਕੌਮ ਭੁਲਾਉਣ ਵਾਸਤੇ ਕਦੇ ਸੋਚ ਵੀ ਨਹੀਂ ਸਕਦੀ ।

ਸੰਗਰਾਵਾਂ ਵਿੱਚ ਸੰਤ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਤੇ ਹੋਰ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦਮਦਮੀ ਟਕਸਾਲ ਜਥਾ ਭਿੰਡਰਾਂ ਸੰਗਰਾਵਾਂ ਅਤੇ ਸ਼ਬਦ ਗੁਰੂ ਪ੍ਰਚਾਰ ਸੰਤ ਸਮਾਜ ਦੇ ਮੁਖੀ ਸੰਤ ਗਿਆਨੀ ਰਾਮ ਸਿੰਘ ਦੀ ਅਗਵਾਈ 'ਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸੰਗਰਾਵਾਂ ਵਿਖੇ ਕਰਵਾਇਆ ਗਿਆ ।

ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ ਕੀਤਾ ਗਿਆ

ਭਾਰਤੀ ਫੌਜ ਵੱਲੋਂ ਜੂਨ 1984 ਵਿੱਚ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇਂਦਰਾਂ ਗਾਂਧੀ ਦੇ ਹੁਕਮਾਂ 'ਤੇ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦੀ ਸਲਾਨਾ ਵਰੇਗੰਢ ਮੌਕੇ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਸਮੂਹ ਗੁਰਦੁਵਾਰਾ ਪ੍ਰਬੰਧਕ ਕਮੇਟੀਆਂ ਦੇ ਸੱਦੇ ਤੇ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ ਕੀਤਾ ਗਿਆ ਜਿਸ ਵਿੱਚ ਜਰਮਨ ਭਰ ਤੋਂ ਅਤੇ ਫਰਾਂਸ ਦੇ ਸਿੰਘਾਂ ਨੇ ਹਿਸਾ ਲਿਆ ।

ਲੰਡਨ ਵਿੱਚ ਜੂਨ 1984 ਦੇ ਘੱਲੂਘਾਰੇ ਦੀ 31ਵੀਂ ਵਰ੍ਹੇਗੰਢ ਮੌਕੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ

ਭਾਰਤੀ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਭਾਰਤੀ ਫੌਜ ਵੱਲੋਂ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਲੜਨ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ਿਆਂ ਅਤੇ ਹੋਰ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਲੰਡਨ ‘ਚ ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 31ਵੀਂ ਵਰ੍ਹੇਗੰਢ ਮੌਕੇ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ ।

« Previous PageNext Page »