ਘੱਲੂਘਾਰਾ ਜੂਨ 1984 ਤੋਂ ਬਾਅਦ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਸ਼੍ਰੀ ਦਾ ਸਨਮਾਨ ਵਾਪਸ ਕਰ ਦਿੱਤਾ ਗਿਆ।
ਪੰਜਾਬ ਦੇ ਪਿੰਡ ਰਾਜੇਵਾਲ ਦੀ ਧਰਤੀ ਉੱਤੇ 4 ਜੂਨ 1904 ਨੂੰ ਇੱਕ ਦਰਵੇਸ਼ੀ ਰੂਹ ਨੇ ਜਨਮ ਲਿਆ। ਮਾਪਿਆਂ ਨੇ ਉਸ ਦਾ ਨਾਮ ਰਾਮ ਜੀ ਦਾਸ ਰੱਖਿਆ। ਉਨ੍ਹਾਂ ਦੀ ਮਾਂ ਦਾ ਨਾਮ ਮਹਿਤਾਬ ਕੌਰ ਸੀ। ਉਸ ਰੂਹ ਨੂੰ ਹੁਣ ਸਾਰਾ ਸੰਸਾਰ ਭਗਤ ਪੂਰਨ ਸਿੰਘ ਦੇ ਨਾਮ ਨਾਲ ਪਛਾਣਦਾ ਹੈ।