ਸਿੱਖ ਸੰਘਰਸ਼ ਨੂੰ ਸਮਰਪਿਤ ਸਖਸ਼ੀਅਤਾਂ ਦੇ ਜਥੇ ਵਲੋਂ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਵਿਚਾਰ ਗੋਸ਼ਟੀ ਦਾ ਵਿਸ਼ਾ "ਅਕਾਲ ਤਖਤ ਅਤੇ ਅਕਾਲੀ: ਵਰਤਮਾਨ ਸਥਿਤੀ ਅਤੇ ਭਵਿੱਖ ਦਾ ਅਮਲ" ਰੱਖਿਆ ਗਿਆ।
ਇੰਗਲੈਂਡ ਦੇ ਸ਼ਹਿਰ ਰੈੱਡ ਬੌਰਨ ਹਰਟਫੋਰਡ ਸ਼ਾਇਰ ਵਿਖੇ ਭਾਰਤ ਵਿੱਚ ਫਿਰਕਾਪ੍ਰਤ ਹਿੰਦੂਤਵੀਆਂ ਦੀ ਮੁੱਖ ਜਮਾਤ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦਾ ਸਿੱਖ ਜਬੇਬੰਦੀਆਂ ਦੇ ਨੁਮਇੰਦਿਆਂ ਵਲੋਂ ਵਿਰੋਧ ਕੀਤਾ ਗਿਆ। ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਰੋਸ ਮੁਜਾਹਰੇ ਦਾ ਸੱਦਾ ਦਿੱਤਾ ਕੀਤਾ ਗਿਆ ਸੀ। ਜਿਸ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਅਤੇ ਨੌਜਵਾਨਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਆਰ.ਐੱਸ.ਐੱਸ. ਵਲੋਂ ਸਿੱਖ ਕੌਮ 'ਤੇ ਕੀਤੇ ਜਾ ਰਹੇ ਸਿਧਾਂਤਕ ਮਾਰੂ ਵਾਰਾਂ ਬਾਰੇ ਦੱਸਿਆ ਗਿਆ।