Tag Archive "bikramjit-singh-majithia"

ਸਿੱਖ ਸੰਗਤਾਂ ਵਲੋਂ ਬਾਦਲਾਂ ਦੇ ‘ਬਾਈਕਾਟ’ ਦੀ ਸ਼ੁਰੂਆਤ ਦੀ ਦੱਸ ਪਾਉਂਦੈ ਨਿੱਕੇ ਘੁੰਮਣਾਂ ਵਾਲਾ ਘਟਨਾਕ੍ਰਮ

ਸਾਲ 2015 ਵਿੱਚ ਬਾਦਲਾਂ ਦੀ ਸ਼ਹਿ ਤੇ ਅੰਜ਼ਾਮ ਦਿੱਤੇ ਗਏ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਸੱਚ ਸੁਨਾਉਣ ਵਾਲੇ ਅਖਬਾਰਾਂ ਤੇ ਬਿਜਲਈ ਮੀਡੀਆ ਦੇ ਬਾਈਕਾਟ ਦਾ ਸੱਦਾ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਦਾ ਸਿੱਖ ਸੰਗਤਾਂ ਨੇ ਹੀ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ।

ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣ ਵਿਖੇ ਸੰਗਤ ਨੇ ਕੀਤਾ ਸੁਖਬੀਰ ਬਾਦਲ ਅਤੇ ਮਜੀਠੀਏ ਦਾ ਡੱਟਵਾਂ ਵਿਰੋਧ

ਇਸ ਸਮਾਗਮ ਵਿੱਚ ਆਏ ਸੁਖਬੀਰ ਬਾਦਲ ਨੂੰ ਜਿੳਂ ਹੀ ਬੋਲਣ ਲਈ ਸਟੇਜ ਉੱਤੇ ਸੱਦਾ ਦਿੱਤਾ ਗਿਆ ਤਾਂ ਸੰਗਤਾਂ ਸੁਖਬੀਰ ਅਤੇ ਮਜੀਠੀਏ ਖਿਲਾਫ ਨਾਅਰੇਬਾਜੀ ਕਰਦੀਆਂ ਪੰਡਾਲ ਵਿੱਚੋਂ ਉੱਠ ਪਈਆਂ। ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨ ਸਟੇਜ ਉੱੱਤੇ ਖੜੋ ਕੇ ਵਿਰੋਧ ਕਰਨ ਵਾਲੀ ਸੰਗਤ ਨੂੰ ਪੰਥ ਵਿਰੋਧੀ ਆਖਦਿਆਂ ਆਪਣੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੋਲਣ ਲਈ ਅਵਾਜਾਂ ਮਾਰਦੇ ਰਹੇ।

ਪੰਜਾਬ ਵਿਚਲੇ ਭਾਰਤ ਪੱਖੀ ਸਿਆਸਤਦਾਨ “ਸਿੱਖ ਸਟੇਟ” ਦੇ ਮਾਮਲੇ ‘ਤੇ ਇਕ ਦੂਜੇ ਨੂੰ ਭੰਡਣ ਵਿੱਚ ਰੁੱਝੇ

ਚੰਡੀਗੜ੍ਹ: ਆਮ ਕਰਕੇ ਭਾਰਤੀ ਮੀਡੀਆ ਅਦਾਰੇ ਜਦੋਂ ਸਿੱਖ ਸਟੇਟ ਦੇ ਮਸਲੇ ਜਾਂ ਖਾਲਿਸਤਾਨ ਦੇ ਮਾਮਲੇ ‘ਤੇ “ਬਹਿਸ” ਕਰਵਾਉਂਦੇ ਹਨ ਤਾਂ ਬਹਿਸ ਨੂੰ “ਸਰਬਪੱਖੀ” ਵਿਖਾਉਣ ਲਈ ...

ਐਸ.ਟੀ.ਐਫ. ਦੀ ਰਿਪੋਰਟ: ਨਸ਼ਾ ਤਸਕਰੀ ਵਿਚ ਮਜੀਠੀਆ ਦੀ ਸਿੱਧੀ ਸ਼ਮੂਲੀਅਤ

ਚੰਡੀਗੜ੍ਹ: ਪੰਜਾਬ ਵਿਚ ਨਸ਼ੇ ਦੇ ਵਪਾਰ ਅੰਦਰ ਬਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ...

ਨਸ਼ਾ ਵਪਾਰ ਵਿਚ ਮਜੀਠੀਆ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੇ ਨਿਰੰਜਣ ਸਿੰਘ ਨੂੰ ਈਡੀ ਦੀ ਧਮਕੀ

ਚੰਡੀਗੜ੍ਹ: ਜਿੱਥੇ ਇਕ ਪਾਸੇ ਪੰਜਾਬ ਵਿਚ ਨਸ਼ੇ ਦੇ ਕੇਸਾਂ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਬਿਕਰਮ ਸਿੰਘ ਮਜੀਠੀਆ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ...

ਮਜੀਠੀਏ ਤੋਂ ਮੰਗੀ ਕੇਜਰੀਵਾਲ ਨੇ ਮੁਆਫੀ; ਪੰਜਾਬ ਦੇ ਆਪ ਆਗੂ ਠੱਗਿਆ ਮਹਿਸੂਸ ਕਰਨ ਲੱਗੇ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ...

ਕਾਂਗਰਸ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ‘ਆਪ’ ਸ਼ੁਰੂ ਕਰੇਗੀ ਸੂਬਾ ਪੱਧਰੀ ਮੁਜ਼ਾਹਰੇ

ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਪੁੱਛਿਆ ਹੈ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਤਿੰਨ ਨਿੱਜੀ ਥਰਮਲ ਪਲਾਂਟਾਂ ਅਤੇ ਪੇਡਾ ਰਾਹੀਂ ਗੈਰ ਰਵਾਇਤੀ ਊਰਜਾ ਪ੍ਰੋਜੈਕਟ ਕੰਪਨੀਆਂ ਨਾਲ ਬੇਹੱਦ ਮਹਿੰਗੀਆਂ ਦਰਾਂ ‘ਤੇ ਬਿਜਲੀ ਖ਼ਰੀਦਣ ਸੰਬੰਧੀ ਕੀਤੇ ਸਮਝੌਤਿਆਂ ਨੂੰ ਰੱਦ ਕਰ ਕੇ ਵਾਜਬ ਦਰਾਂ ਉੱਤੇ ਨਵੇਂ ਸਿਰਿਓਂ ਸਮਝੌਤੇ ਕਰਨ ਵਾਲੇ ਆਪਣੇ ਚੋਣ ਵਾਅਦੇ ਤੋਂ ਕਿਉਂ ਭੱਜ ਰਹੀ ਹੈ?

ਮਾਫੀਆ ਰਾਜ: ਮਜਜੀਠੀਆ ਵਿਰੁੱਧ ਮੁਹਿੰਮ ਨਹੀਂ ਕਾਰਵਾਈ ਕਰਨ ਨਵਜੋਤ ਸਿੱਧੂ: ਆਪ

ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਹੁਣ ਤਾਂ ਖੁਦ ਕਾਂਗਰਸੀਆਂ ਨੇ ਵੀ ਪਰਦਾ ਚੁੱਕ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ ਵਿਚ ਪੂਰੀ ਤਰਾਂ ਘਿਓ-ਖਿਚੜੀ ਹਨ।

ਜ਼ਬਰ ਵਿਰੋਧੀ ਲਹਿਰ: ਜੇ ਕਾਂਗਰਸੀ ਧੱਕਾ ਕਰਦੇ ਹਨ ਤਾਂ ਇੱਟ ਦਾ ਜਵਾਬ ਪੱਥਰ ਨਾਲ ਦਿਓ: ਸੁਖਬੀਰ ਬਾਦਲ

ਬਾਦਲ ਦਲ ਨੇ ਵੀਰਵਾਰ (27 ਜੁਲਾਈ) ਪੰਜਾਬ ਸਰਕਾਰ ਖ਼ਿਲਾਫ਼ 'ਜਬਰ ਵਿਰੋਧੀ ਲਹਿਰ' ਦੀ ਸ਼ੁਰੂਆਤ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਤੋਂ ਕੀਤੀ। ਇਸ ਮੌਕੇ ਪਾਰਟੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਆਪਣੇ ‘ਰੰਗ’ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ।

ਕੈਪਟਨ ਅਮਰਿੰਦਰ ਨੇ ਤਾਂ ਚੋਣਾਂ ਤੋਂ ਪਹਿਲਾਂ ਹੀ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ: ਮਾਨ

ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ਨੀਵਾਰ (15 ਜੁਲਾਈ) ਨੂੰ ਭਦੌੜ ਵਿਖੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਹੁਣ ਤੱਕ ਨਮੋਸ਼ੀ ਭਰੀ ਰਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਕਾਂਗਰਸ ਨੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਭੱਦਾ ਮਜ਼ਾਕ ਕੀਤਾ ਹੈ। ਬੇਰੁਜ਼ਗਾਰੀ, ਨਸ਼ਾ ਖ਼ਤਮ ਕਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ, ਸਮਾਰਟ ਫੋਨ ਆਦਿ ਦੇਣ ਦੇ ਵਾਅਦੇ ਕੇਵਲ ਚੋਣ ਸਟੰਟ ਸਾਬਤ ਹੋਏ ਹਨ।

Next Page »