Tag Archive "death-sentence-in-india"

ਯਾਕੂਬ ਮੈਮਨ ਫਾਂਸੀ ਮਾਮਲੇ ‘ਤੇ ਅੱਜ ਹੋਵੇਗੀ ਸੁਣਵਾਈ

ਭਾਰਤੀ ਸੁਪਰੀਟਕੋਰਟ ਨੇ ਕੱਲ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀ ਯਾਕੂਬ ਮੈਮਨ ਦੀ ਦੂਸਰੀ ਰਹਿਮ ਦੀ ਅਰਜ਼ੀ 'ਤੇ ਸੁਣਵਾਈ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਟਾਲ ਦਿੱਤਾ ਸੀ।

ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਨਾਗਪੁਰ ਜੇਲ੍ਹ ਅੰਦਰ ਦਿੱਤੀ ਜਾਵੇਗੀ ਫਾਂਸੀ

ਨਾਗਪੁਰ ਜੇਲ੍ਹ 'ਚ ਬੰਦ 1993 'ਚ ਮੁੰਬਈ ਦੇ ਲੜੀਵਾਰ ਬੰਬ ਧਮਾਕਿਆਂ ਦੇ ਮੁੱਖ ਦੋਸ਼ੀ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਯਾਕੂਬ ਮੈਮਨ ਨੂੰ 30 ਜੁਲਾਈ ਨੂੰ ਨਾਗਪੁਰ ਜੇਲ੍ਹ ਦੇ ਅੰਦਰ ਹੀ ਫਾਂਸੀ ਦਿੱਤੀ ਜਾਵੇਗੀ।

ਭਾਰਤ ਨੇ ਸੰਸਾਰ ਵਿੱਚੋਂ ਮੌਤ ਦੀ ਸਜ਼ਾ ਖਤਮ ਕਰਨ ਦੇ ਮਤੇ ਵਿਰੁੱਧ ਸੰਯੁਕਤ ਰਾਸ਼ਟਰ ਵਿੱਚ ਵੋਟ ਪਾਈ

ਅੱਜ ਦੁਨੀਆਂ ਦੇ ਸਭ ਤੋਂ ਵੱਡੇ ਸਮਝੇ ਜਾਂਦੇ ਲੋਕਤੰਤਰ ਭਾਰਤ ਨੇ ਸੰਯੁਕਤ ਰਾਸ਼ਟਰ ਆਮ ਇਜਲਾਸ ਦੇ ਮੌਤ ਦੀ ਸਜਾ ਉਪਰ ਰੋਕ ਸਬੰਧੀ ਖਰੜਾ ਮਤੇ ਵਿਰੁੱਧ ਵੋਟ ਪਾਈ ਹੈ।

ਬੰਬਈ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਮੈਨਨ ਦੀ ਫਾਂਸੀ ‘ਤੇ ਭਾਰਤੀ ਸੁਪਰੀਮ ਕੋਰਟ ਨੇ ਲਾਈ ਰੋਕ

ਭਾਰਤ ਦੀ ਆਰਥਿਕ ਰਾਜਧਾਨੀ ਬੰਬਈ ਵਿੱਚ ਸੰਨ 1993 ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਯਾਕੂਬ ਅਬਦੁਲ ਰੱਜ਼ਾਕ ਮੇਮਨ ਦੀ ਫਾਂਸੀ 'ਤੇ ਭਾਰਤੀ ਸੁਪਰੀਮ ਕੋਰਟ ਨੇ ਇੱਕ ਵਾਰ ਰੋਕ ਲਾ ਦਿੱਤੀ ਹੈ।

ਮੌਤ ਦੀ ਸਜ਼ਾ ਦੇ ਕੇਸਾਂ ਵਿੱਚ ਨਜ਼ਰਸ਼ਾਨੀ ਅਪੀਲਾਂ ‘ਤੇ ਖੁੱਲੀ ਅਦਾਲਤ ਵਿੱਚ ਸੁਣਵਾਈ ਹੋਵੇ: ਭਾਰਤੀ ਸੁਪਰੀਮ ਕੋਰਟ

ਭਾਰਤੀ ਸੁਪਰੀਮ ਕੋਰਟ ਨੇ ਲਾਲ ਕਿਲੇ ’ਤੇ ਹਮਲੇ ਦੇ ਕੇਸ ’ਚ ਦੋਸ਼ੀ ਮੁਹੰਮਦ ਆਰਿਫ਼ ਅਤੇ 1993 ਦੇ ਬੰਬਈ ਹਮਲਿਆਂ ਦੇ ਕੇਸ ਦੇ ਦੋਸ਼ੀ ਯਾਕੂਬ ਅਬਦੁਲ ਰਜ਼ਾਕ ਮੈਮਨ ਸਮੇਤ ਸਜ਼ਾ-ਏ-ਮੌਤ ਦੇ ਛੇ ਦੋਸ਼ੀਆਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਫੈਸਲਾ ਸੁਣਾਉਦਿਆਂ ਕਿਹਾ ਹੈ ਕਿ ਮੌਤ ਦੀ ਸਜ਼ਾ ਦੇ ਕੇਸਾਂ ਦੀਆਂ ਰਿਵਿਊ ਅਪੀਲਾਂ ‘ਤੇ ਸੁਣਵਾਈ ਖੁੱਲੀ ਅਦਾਲ ਵਿੱਚ ਕਰਵਾਈ ਜਾਵੇ

ਭਾਈ ਰਾਜੋਆਣਾ ਦੀ ਫਾਂਸੀ ਸਬੰਧੀ ਪੰਜਾਬ ਸਰਕਾਰ ਨੇ ਕੀ ਕੀਤਾ ਹੈ, ਜਾਨਣ ਲਈ ਸੂਚਨਾ ਐਕਟ ਤਹਿਤ ਮੰਗੀ ਜਾਣਕਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਾਲ ਕਾਂਡ ਵਿੱਚ ਫਾਂਸੀ ਦਾ ਸਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੇ ਮਾਮਲੇ ਵਿੱਚ ਭਾਰਤ ਦੀ ਕੇਂਦਰ ਸਰਕਾਰ ਨੇ ਸਮੇਂ ਸਮੇਂ ਪੰਜਾਬ ਸਰਕਾਰ ਕੋਲੋਂ ਭਾਈ ਰਾਜੋਆਣਾ ਦੀ ਫਾਂਸੀ ਦੇ ਕੇਸ ਨਾਲ ਸਬੰਧਿਤ ਪੱਖ ਜਾਨਣ ਲਈ ਕੀਤੇ ਪੱਤਰ ਵਿਹਾਰ ਅਤੇ ਕੇਂਦਰ ਸਰਕਾਰ ਦੇ ਇਨਾਂ ਪੱਤਰਾਂ ਦਾ ਪੰਜਾਬ ਸਰਕਾਰ ਨੇ ਕੀ ਉੱਤਰ ਦਿੱਤਾ, ਇਹ ਜਾਨਣ ਲਈ ਭਾਈ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੇ ਸੂਚਨਾ ਐਕਟ ਰਾਹੀਂ ਜਾਣਕਾਰੀ ਲੈਣ ਦਾ ਫੈਸਲਾ ਕੀਤਾ ਹੈ।

‘ਮੌਤ ਦੀ ਸਜ਼ਾ’ ਦੀ ਉਚਿਤਤਾ ਬਾਰੇ ਘੋਖ ਕਰੇਗਾ ਭਾਰਤ ਦਾ ਕਾਨੂੰਨ ਕਮਿਸ਼ਨ

ਭਾਰਤ ਦਾ ਕਾਨੂੰਨ ਕਮਿਸ਼ਨ ਨੂੰ ਮੌਤ ਦੀ ਸਜ਼ਾ ਦੇ ਤਰਕਸੰਗਤ ਹੋਣ ਜਾਂ ਨਾ ਹੋਣ ਬਾਰੇ ਗਹਿਰ ਗੰਭੀਰ ਅਧਿਐਨ ਤੇ ਕੰਮ ਕਰੇਗਾ। ਕੰਮ ਲਾਇਆ ਗਿਆ ਹੈ। ਕਮਿਸ਼ਨ ਵੱਲੋਂ ਇਸ ਕੰਮ ਲਈ ਇਸ ਕਾਰਜ ਦੌਰਾਨ 40 ਤੋਂ ਵੱਧ ਪਹਿਲੂਆਂ ਉਤੇ ਿਵਚਾਰ ਕੀਤੀ ਜਾਵੇਗੀ ਜਿਸ ਵਿੱਚ ਅਤਿਵਾਦ, ਬਲਾਤਕਾਰ ਜਿਹੇ ਗੁਨਾਹ ਦਾ ਦੁਹਰਾਓ, ਉਮਰ ਕੈਦੀਆਂ ਨੂੰ ਜੇਲ੍ਹ ਵਿੱਚ ਰੱਖਣ ਦੀ ਲਾਗਤ, ਦੋਸ਼ੀਆਂ ਦੇ ਨਿਰਦੋਸ਼ ਪਰਿਵਾਰਾਂ ਦਾ ਦਰਦ ਤੇ ਅੱਖ ਦੇ ਬਦਲੇ ਅੱਖ ਮੰਗਣ ਦੇ ਜੁਆਬੀ ਨਿਆਂਇਕ ਢੰਗ-ਤਰੀਕਿਆਂ ਦੀ ਸੰਵਿਧਾਨਕ ਉਚਿਤਤਾ ਸ਼ਾਮਲ ਹਨ।

« Previous Page