Tag Archive "dr-amarjeet-singh-washington"

ਨਿਊਯਾਰਕ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ ਗਿਆ

ਸਥਾਨਕ ਰਿਚਮੰਡ ਹਿੱਲ ਸਥਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦੋਆਬਾ ਸਿੱਖ ਐਸੋਸੀਏਸ਼ਨ ਵਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਦੀਵਾਨ ਸਜਾਏ ਗਏ। ਗੁਰੂਘਰ ਕਮੇਟੀ ਅਤੇ ਸਥਾਨਕ ਸੰਗਤ ਵਿੱਚ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਵਸ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਸਿੱਖ ਵਫਦ ਨੇ ਅਮਰੀਕਾ ਦੇ ਧਾਰਮਿਕ ਅਜ਼ਾਦੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

ਪੰਜਾਬ ਵਿੱਚ ਵੱਖ-ਵੱਖ ਥਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਸ਼ਾਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਪੰਜਾਬ ਦੇ ਮੌਜੂਦਾ ਹਾਲਾਤ, ਜਿਹੜੇ ਸਿੱਖ ਕੌਮ ਦੇ ਹੱਕਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ, ਸਬੰਧੀ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਇਕ ਵਫ਼ਦ ਵੱਲੋਂ ਯੂ. ਐਸ. ਸਟੇਟ ਡਿਪਾਰਟਮੈਂਟ ਅਤੇ ਯੂ. ਐਸ. ਕਮਿਸ਼ਨਰ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ ।

ਅਜ਼ਾਦ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਡਾ. ਅਮਰਜੀਤ ਸਿੰਘ ਨਾਲ ਕੀਤੀ ਮੁਲਾਕਾਤ

ਕਸ਼ਮੀਰੀਆਂ ਅਤੇ ਸਿੱਖ ਭਾਈਚਾਰੇ ਵਿਚਾਲੇ ਸਾਂਝ ਨੂੰ ਵਧਾਉਣ ਦੇ ਮੰਤਵ ਨਾਲ ਇੱਥੇ ਨਿਊਯਾਰਕ ਵਿਖੇ ਅਜ਼ਾਦ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੌਜੂਦਾ ਐਮ. ਐਲ. ਏ ਬੈਰਿਸਟਰ ਸੁਲਤਾਨ ਮਹਿਮੂਦ ਚੌਧਰੀ ਦੀ ਪ੍ਰਧਾਨਗੀ ਹੇਠ ਕਸ਼ਮੀਰੀ ਵਫਦ ਨੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ, ਜਿਨਾਂ ਨਾਲ ਸਿੱਖ ਯੂਥ ਆਫ ਅਮਰੀਕਾ ਦੇ ਜਨਰਲ ਸਕੱਤਰ ਡਾ. ਰਣਜੀਤ ਸਿੰਘ ਮੌਜੂਦ ਸਨ, ਨਾਲ ਇੱਕ ਖਾਸ ਮੁਲਾਕਾਤ ਕੀਤੀ।

ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਬੈਲਿੰਗਮ ਵਿੱਚ ਹੋਇਆ ਸੈਮੀਨਾਰ

ਮੌਜੂਦਾ ਸਮੇਂ ਵਿੱਚ ਸਿੱਖੀ ਨੇ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਇੱਕ ਵਿਸ਼ੇਸ਼ ਸੈਮੀਨਾਰ ਕੈਨੇਡਾ-ਅਮਰੀਕਾ ਸਰਹੱਦ 'ਤੇ ਸਥਿਤ ਸ਼ਹਿਰ ਬੈਲਿੰਗਹੈਮ ਦੇ ਵਾਟਕਮ ਕਮਿਊਨਟੀ ਕਾਲਜ ਵਿਖੇ ਹੋਇਆ।

‘ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ – ਡਾ. ਅਮਰਜੀਤ ਸਿੰਘ

3 ਮਈ, 2015 ਦਾ ਦਿਨ ਇੱਕ ਇਤਿਹਾਸਕ ਦਿਨ ਹੋ ਨਿੱਬੜਿਆ ਜਦੋਂ ਕਿ ਖਾਲਿਸਤਾਨੀ ਸੰਘਰਸ਼ ਦੀਆਂ ਦੋ ਪ੍ਰਮੁੱਖ ਸ਼ਖਸੀਅਤਾਂ ਡਾ. ਗੁਰਮੀਤ ਸਿੰਘ ਔਲਖ ਅਤੇ ਡਾ. ਅਮਰਜੀਤ ਸਿੰਘ ਨਾ-ਸਿਰਫ ਸ਼ਲਾਘਾ ਭਰਪੂਰ ਅੰਦਾਜ਼ ਵਿੱਚ ਇੱਕ ਮੰਚ ’ਤੇ ਇੱਕਠੇ ਹੋਏ ਬਲਕਿ ਵਾਸ਼ਿੰਗਟਨ ਡੀ. ਸੀ. ਦੀਆਂ ਸਿੱਖ ਸੰਗਤਾਂ ਵਲੋਂ ਡਾਕਟਰ ਅਮਰਜੀਤ ਸਿੰਘ ਨੇ ਡਾਕਟਰ ਔਲਖ ਨੂੰ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਬਦਲੇ ਇੱਕ ਤਿੰਨ ਫੁੱਟੀ ਸਿਰੀ ਸਾਹਿਬ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ। ਖਾਲਿਸਤਾਨ ਦੇ ਸੰਘਰਸ਼ ਵਿੱਚ ਦੋ ਦਹਾਕਿਆਂ ਤੋਂ ਵੱਧ ਸਮਾਂ ਯੋਗਦਾਨ ਪਾਉਣ ਵਾਲੇ ਅਤੇ ਲਗਭਗ ਦੋ

ਯੂ. ਐਨ. ਵਲੋਂ ਐਲਾਨੇ ‘ਕੌਮਾਂਤਰੀ ਮਾਂ-ਬੋਲੀ ਦਿਵਸ’ (21 ਫਰਵਰੀ) ’ਤੇ ਵਿਸ਼ੇਸ਼: ‘ਪੰਜਾਬ ਵਿੱਚੋਂ ਪੰਜਾਬੀ ਨੂੰ ਦੇਸ਼-ਨਿਕਾਲਾ’

ਡਾ. ਅਮਰਜੀਤ ਸਿੰਘ ਵਾਸ਼ਿੰਗਟਨ
21 ਫਰਵਰੀ ਦਾ ਦਿਨ, ਸਿੱਖ ਮਾਨਸਿਕਤਾ ਵਿੱਚ ਸਿੱਖ ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਨਾਲ ਜੁੜਿਆ ਹੋਇਆ ਹੈ। 21 ਫਰਵਰੀ, 1921 ਨੂੰ ਮਹੰਤ ਨਰੈਣੂ ਨੇ, ਬ੍ਰਿਟਿਸ਼ ਸਰਕਾਰ ਦੀ ਸ਼ਹਿ ’ਤੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ 130 ਤੋਂ ਜ਼ਿਆਦਾ ਸਿੰਘਾਂ ਨੂੰ ਬੜੀ ਬੇ-ਰਹਿਮੀ ਨਾਲ ਸ਼ਹੀਦ ਕੀਤਾ ਸੀ - ਜਿਸ ਸਾਕੇ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਹੋਰ ਵੀ ਪ੍ਰਚੰਡ ਕੀਤਾ।

ਸੁਪਰੀਮ ਕੋਰਟ ਵਲੋਂ ਬਹੁਤ ਜਲਦੀ ਸਤਿਲੁਜ-ਯਮੁਨਾ ਲਿੰਕ ਨਹਿਰ ਸਬੰਧੀ ਪੰਜਾਬ ਦੇ ਖਿਲਾਫ ਫੈਸਲਾ ਸੁਣਾਇਆ ਜਾਵੇਗਾ!

ਹਾਲ ਹੀ ਵਿੱਚ ਭਾਰਤੀ ਸੁਪਰੀਮ ਕੋਰਟ ਵਲੋਂ ਕੇਰਲਾ ਤੇ ਤਾਮਿਲਨਾਡੂ ਵਿਚਕਾਰ ‘ਮੂਲਾਪਰੀਆਰ ਡੈਮ’ ਦੇ ਝਗੜੇ ਵਿੱਚ ਦਿੱਤਾ ਗਿਆ ਫੈਸਲਾ ਸਪੱਸ਼ਟ ਕਰਦਾ ਹੈ ਕਿ ਪੰਜਾਬ-ਹਰਿਆਣੇ ਵਿਚਾਲੇ ਸਤਿਲੁਜ-ਯਮਨਾ ਲਿੰਕ ਨਹਿਰ ਦਾ ਫੈਸਲਾ ਵੀ ਇਸੇ ਤਰਜ਼ ’ਤੇ ਹੋਵੇਗਾ ਅਤੇ ਪੰਜਾਬ ਦੇ ਵਿਰੁੱਧ ਜਾਏਗਾ। ਸਾਲ 2006 ਵਿੱਚ ਸੁਪਰੀਮ ਕੋਰਟ ਨੇ ਤਾਮਿਲਨਾਡੂ ਨੂੰ ਇਜਾਜ਼ਤ ਦਿੱਤੀ ਸੀ ਕਿ ਉਹ ‘ਮੂਲਾਪਰੀਆਰ ਡੈਮ’ ਦੀ ਉਚਾਈ ਨੂੰ 136 ਫੁੱਟ ਤੋਂ 142 ਫੁੱਟ ਕਰ ਸਕਦਾ ਹੈ।

ਕੀ ਸਿੱਖ ਕੌਮ, ਕੁਲਦੀਪ ਨਈਅਰ ਦੇ ‘ਮਾਫੀ ਜਾਲ’ ਵਿੱਚ ਫਸੇਗੀ? – ਡਾ. ਅਮਰਜੀਤ ਸਿੰਘ

ਸਿੱਖ ਕੌਮ ਵਿੱਚ ਅਜੇ ਕੁਲਦੀਪ ਨਈਅਰ ਦੀ 18 ਜੂਨ ਦੀ ਲਿਖਤ ਸਬੰਧੀ ਰੋਸ ਅਤੇ ਅਤੇ ਅਫਸੋਸ ਦਾ ਦੌਰ ਚੱਲ ਹੀ ਰਿਹਾ ਸੀ ਕਿ ਉਸ ਦੀ ਸੱਜਰੀ ਪ੍ਰਕਾਸ਼ਤ ਪੁਸਤਕ ‘ਬਿਟਵੀਨ ਦੀ ਲਾਈਨਜ਼’ ਨੇ, ਸਿੱਖ ਰੋਸ ਨੂੰ ਇੱਕ ਤੂਫਾਨ ਵਿੱਚ ਪ੍ਰਚੰਡ ਕਰ ਦਿੱਤਾ ਹੈ। ਇਸ ਪੁਸਤਕ ਵਿੱਚ, ਜਿਸਨੂੰ ਨਈਅਰ ਆਪਣੀ ‘ਸ੍ਵੈ-ਜੀਵਨੀ’ ਕਹਿੰਦਾ ਹੈ, ਪੰਜਾਬ ਮਸਲੇ ਤੇ ਸਿੱਖ ਸ਼ਖਸੀਅਤਾਂ ਸਬੰਧੀ ਬਹੁਤ ਗਲਤ ਬਿਆਨੀਆਂ ਕੀਤੀਆਂ ਗਈਆਂ ਹਨ।

‘ਸਿੱਖ ਨਸਲਕੁਸ਼ੀ ਬਨਾਮ ਭਾਰਤੀ ਸੁਪਰੀਮ ਕੋਰਟ ਅਤੇ ਅਕਾਲੀ ਸਰਕਾਰ’ – (ਡਾ. ਅਮਰਜੀਤ ਸਿੰਘ)

ਜੂਨ-1984 ਦੇ ਭਾਰਤੀ ਫੌਜੀ ਹਮਲੇ ਨਾਲ, ਸਿੱਖ ਕੌਮ ਦੇ ਖਿਲਾਫ, ਭਾਰਤੀ ਹਾਕਮਾਂ ਵਲੋਂ ਆਰੰਭੀ ਗਈ ‘ਟੋਟਲ ਵਾਰ’, ਇਸ ਵੇਲੇ 28ਵੇਂ ਵਰ੍ਹੇ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਅਜੇ ਵੀ ਇਹ ਲਗਾਤਾਰਤਾ ਨਾਲ ਜਾਰੀ ਹੈ। ਬੀਤੇ ਹਫ਼ਤੇ ਵਿਚਲੀਆਂ ਦੋ ਪ੍ਰਮੁੱਖ ਖਬਰਾਂ, ਇਸ ‘ਜਾਰੀ ਜੰਗ’ ਦੀ ਨਿਸ਼ਾਨਦੇਹੀ ਕਰਦੀਆਂ ਹਨ।

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਵਿਸ਼ੇਸ਼: ਜੰਗ ਹਿੰਦ-ਪੰਜਾਬ ਜਾਰੀ ਹੈ…

ਅੱਜ (29 ਜੂਨ ਨੂੰ) ਦੁਨੀਆ ਭਰ ਵਿੱਚ ਬੈਠੀ 28 ਮਿਲੀਅਨ ਸਿੱਖ ਕੌਮ, ਆਪਣੀ ਗਵਾਚੀ ਬਾਦਸ਼ਾਹੀ ਦੀ ਯਾਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਕਿਉਂਕਿ ਇਸ ਦਿਨ 29 ਜੂਨ, 1839 ਨੂੰ ਸ਼ੇਰ-ਏ-ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ’ਤੇ ਆਪਣਾ ਅਖੀਰਲਾ ਸਾਹ ਲਿਆ ਸੀ।

« Previous PageNext Page »