Tag Archive "drugs-abuse-and-drugs-trafficking-in-punjab"

ਕੈਂਸਰ ਤੇ ਨਸ਼ਿਆਂ ਤੋਂ ਬਾਅਦ ਪੰਜਾਬੀਆਂ ਨੂੰ ਘੋਰ ਉਦਾਸੀ ਨੇ ਘੇਰਿਆ

ਚੰਡੀਗੜ੍ਹ ਦੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੀ ਇੱਕ ਰਿਪੋਰਟ ਤੋਂ ਪੰਜਾਬ ਬਾਰੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਕੈਂਸਰ ਅਤੇ ਨਸ਼ਿਆਂ ਤੋਂ ਬਾਅਦ ਪੰਜਾਬੀਆਂ ਨੂੰ ਘੋਰ ਉਦਾਸੀ (ਡਿਪਰੈਸ਼ਨ) ਨੇ ਘੇਰ ਲਿਆ ਹੈ। ਹਰ ਅੱਠਵਾਂ ਪੰਜਾਬੀ ਡਿਪਰੈਸ਼ਨ ਦਾ ਸ਼ਿਕਾਰ ਹੈ। ਡਿਪਰੈਸ਼ਨ ਤੋਂ ਪੀੜਤ 80 ਫ਼ੀਸਦ ਵਿਅਕਤੀਆਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ। ਇਲਾਜ ਨਾ ਹੋਣ ਕਰਕੇ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਇਹ ਰਿਪੋਰਟ ਇੱਕ ਸਰਵੇ ’ਤੇ ਆਧਾਰਿਤ ਹੈ, ਜੋ ਅਗਸਤ 2016 ਵਿੱਚ ਕਰਾਇਆ ਗਿਆ ਸੀ। ਇਸ ਨੂੰ ਅੱਜ ਵਿਸ਼ਵ ਸਿਹਤ ਦਿਵਸ ਮੌਕੇ ਰਿਲੀਜ਼ ਕੀਤਾ ਗਿਆ ਹੈ।

ਨਸ਼ਿਆਂ ਦੀ ਸਮੱਸਿਆ ਬਾਰੇ ਡਾ. ਗਾਂਧੀ ਦੀ ਅਗਵਾਈ ਵਿੱਚ ਵਫਦ ਮੁੱਖ ਮੰਤਰੀ ਨੂੰ ਮਿਲਿਆ

ਡਾ. ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਡਾ. ਗਾਂਧੀ ਦੀ ਅਗਵਾਈ 'ਚ ਪੰਜਾਬ ਫਰੰਟ ਦੇ ਆਗੂਆਂ ਦਾ ਇੱਕ ਵਫਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕੱਲ੍ਹ (ਬੁੱਧਵਾਰ) ਉਹਨਾਂ ਦੀ ਰਿਹਾਇਸ਼ 'ਤੇ ਮਿਲਿਆ ਅਤੇ ਮੰਗ ਕੀਤੀ ਕਿ ਸਰਕਾਰ ਨਸ਼ਿਆਂ ਦੀ ਸਮੱਸਿਆ ਦੀ ਸਿਰਫ ਸਪਲਾਈ ਪੱਖ 'ਤੇ ਹੀ ਜ਼ੋਰ ਦੇਣ ਦੀ ਬਜਾਏ ਨਸ਼ਿਆਂ ਦੀ ਮੰਗ ਦੀ ਪੂਰਤੀ ਵੱਲ ਵੀ ਬਰਾਬਰ ਧਿਆਨ ਦੇਵੇ।

ਨਸ਼ਾ ਤਸਕਰੀ: ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਸਣੇ 13 ਲੋਕਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ

ਜਗਦੀਸ਼ ਭੋਲਾ ਨਸ਼ਾ ਤਸਕਰੀ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪਹਿਲੀ ਵਾਰ ਰਾਜਸੀ ਆਗੂਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਈਡੀ ਨੇ ਬਾਦਲ ਦਲ ਦੇ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਪੁੱਤਰ ਦਮਨਬੀਰ ਸਿੰਘ ਅਤੇ ਸਾਬਕਾ ਅਕਾਲੀ ਦਲ ਬਾਦਲ ਵਿਧਾਇਕ ਅਵਿਨਾਸ਼ ਚੰਦਰ ਸਮੇਤ 13 ਜਣਿਆਂ ਦੀਆਂ 61 ਕਰੋੜ 62 ਲੱਖ ਦੀਆਂ ਜਾਇਦਾਦਾਂ ਕੁਰਕ ਕਰਨ ਦਾ ਆਦੇਸ਼ ਦਿੱਤਾ ਹੈ। ਕੁਰਕ ਹੋਣ ਵਾਲੀਆਂ ਜਾਇਦਾਦਾਂ ’ਚ ਦੋਵੇਂ ਸਾਬਕਾ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਮਕਾਨ ਵੀ ਸ਼ਾਮਲ ਹਨ। ਇਸ ਮਾਮਲੇ ਵਿੱਚ ਈਡੀ ਨੇ ਵਿਦੇਸ਼ੀ ਰਹਿੰਦੇ ਅਤੇ ਚਾਰ ਵੱਡੇ ਕਾਰੋਬਾਰੀ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਇਸ ਮਾਮਲੇ ਦੀ ਜਾਂਚ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਕਰ ਰਹੇ ਹਨ।

ਮੀਡੀਆ ਰਿਪੋਰਟ:ਨਸ਼ੇ ਦੇ ਕੇਸਾਂ ‘ਚ ‘ਲੁੜੀਂਦਿਆਂ’ ਨੂੰ ਵਿਦੇਸ਼ਾਂ ਤੋਂ ਲਿਆਉਣ ਲਈ ਪੁਲਿਸ ਦੀ ਚਾਰਾਜੋਈ ਸ਼ੁਰੂ

ਖਡੂਰ ਸਾਹਿਰ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਹਲਕੇ ਵਿੱਚ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢ ਦਿੱਤੀ ਹੈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸਿੱਕੀ ਨੇ ਆਪਣੇ ਹਲਕੇ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜਾਂ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਜੁੜੇ ਬੰਦਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੇ ਧੰਦੇ ਬੰਦ ਕਰਕੇ ਕੋਈ ਸਾਫ਼ ਸੁਥਰਾ ਕਾਰੋਬਾਰ ਸ਼ੁਰੂ ਕਰ ਲੈਣ ਨਹੀਂ ਤਾਂ ਫੜੇ ਜਾਣ ’ਤੇ ਉਨ੍ਹਾਂ ਦੀ ਮਦਦ ਲਈ ਕੋਈ ਵੀ ਅੱਗੇ ਨਹੀਂ ਆਵੇਗਾ। ਇਸ ਸਬੰਧੀ ਉਨ੍ਹਾਂ ਆਪਣੇ ਹਲਕੇ ਦੇ ਗੁਰਦੁਆਰਿਆਂ ਤੋਂ ਮੁਨਾਦੀ ਵੀ ਕਰਾਈ ਹੈ। ਮੁਨਾਦੀ 'ਚ ਕਿਹਾ ਗਿਆ ਹੈ ਕਿ ਨਸ਼ਿਆਂ ਦੇ ਧੰਦੇ ਵਿੱਚ ਗ੍ਰਿਫਤਾਰ ਹੋਣ ਵਾਲੇ ਦੀ ਹਲਕੇ ਦਾ ਕੋਈ ਵੀ ਵਿਅਕਤੀ ਮਦਦ ਨਾ ਕਰੇ।

ਚੋਣ ਮਨੋਰਥ ਪੱਤਰ ਦੇ ਵਾਅਦੇ ਮੁਤਾਬਕ ਨਸ਼ੇ ਦੇ ਕਾਰੋਬਾਰੀਆਂ ਦੀਆਂ ਜਾਇਦਾਦਾਂ ਜ਼ਬਤ ਕਰਾਂਗੇ: ਮਨਪ੍ਰੀਤ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨੂੰ ਦੱਸਿਆ ਹੈ ਕਿ ਪੰਜਾਬ ਵਿਚ ਨਸ਼ਿਆਂ ਨੂੰ ਨੱਥ ਪਾਉਣ ਲਈ ਇਕ ਕਨੂੰਨ ਘੜਿਆ ਜਾ ਰਿਹਾ ਹੈ।

ਨਸ਼ਿਆਂ ਦੇ ਮੁੱਦੇ ‘ਤੇ ਹਮਾਇਤ ਨਾ ਮਿਲਣ ‘ਤੇ ਸ਼ਸ਼ੀਕਾਂਤ ਨਿਰਾਸ਼; ਕਿਸੇ ਹੋਰ ਸੂਬੇ ‘ਚ ਕੰਮ ਕਰਨ ਦੇ ਚਾਹਵਾਨ

ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਨੇ ਕਿਹਾ ਕਿ ਉਹ ਪੰਜਾਬ ਦੀ ਥਾਂ ਹੋਰ ਕਿਸੇ ਸੂਬੇ ਵਿਚ ਨਸ਼ਿਆਂ ਦੇ ਮੁੱਦੇ 'ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਅਤੇ ਪੰਜਾਬੀਆਂ ਕੋਲੋਂ ‘ਭਰਵਾਂ ਸਮਰਥਨ ਨਾ ਮਿਲਣ’ ਕਾਰਨ ਉਹ ਨਿਰਾਸ਼ ਹਨ। ਸ਼ਸ਼ੀ ਕਾਂਤ ਨੇ ਪੰਜਾਬ ਦੀ ਥਾਂ ਹੋਰ ਸੂਬਿਆਂ ਜੰਮੂ ਕਸ਼ਮੀਰ ਤੇ ਬਿਹਾਰ ਆਦਿ ਵਿੱਚ ਅਜਿਹੇ ਮੁੱਦਿਆਂ ਵਾਸਤੇ ਕੰਮ ਕਰਨ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਹੈ।

ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਨੇ ਮਜੀਠਾ ਰੈਲੀ ਦੌਰਾਨ ਇਕ ਵਾਰ ਵੀ ਮਜੀਠੀਆ ਦਾ ਨਾਮ ਨਹੀਂ ਲਿਆ: ‘ਆਪ’

ਆਮ ਆਦਮੀ ਪਾਰਟੀ ਦੇ ਮਜੀਠਾ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਜੀਠਾ ਵਿਖੇ ਕਾਂਗਰਸ ਰੈਲੀ ਦੌਰਾਨ ਬਿਕਰਮ ਮਜੀਠੀਆ ਦਾ ਨਾਮ ਇਕ ਵਾਰ ਵੀ ਨਾ ਲੈਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਤੋਂ ਕਾਂਗਰਸੀਆਂ ਅਤੇ ਅਕਾਲੀਆਂ ਦੀ ਮਿਲੀਭੁਗਤ ਜਗਜਾਹਿਰ ਹੁੰਦੀ ਹੈ।

ਮਜੀਠੀਆ ਨੂੰ ਜੇਲ੍ਹ ‘ਚ ਸੁੱਟਣ ਲਈ ਸਾਡੇ ਕੋਲ ਕਾਫੀ ਸਬੂਤ; ਸਰਕਾਰ ਬਣਨ ‘ਤੇ ਪਹਿਲਾ ਕੰਮ ਇਹੀ ਹੋਵੇਗਾ: ਆਪ

ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਮੁਖੀ ਅਤੇ ਹਲਕਾ ਮਜੀਠਾ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਅੰਮ੍ਰਿਤਸਰ ਵਿਖੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਿਕਰਮ ਮਜੀਠੀਆਂ ਦੀਆਂ ਕੌਮਾਂਤਰੀ ਡਰੱਗ ਸਰਗਨਾ ਸਤਪ੍ਰੀਤ ਸਿੰਘ ਸੱਤਾ ਨਾਲ ਤਸਵੀਰਾਂ ਜਾਰੀ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਕਹਿੰਦੀ ਆਈ ਹੈ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ ਇਨ੍ਹਾਂ ਤਸਵੀਰਾਂ ਨੇ ਇਸ ਗੱਲ੍ਹ ਨੂੰ ਸਹੀ ਸਾਬਿਤ ਕੀਤਾ ਹੈ।

ਮਾਣਹਾਨੀ ਕੇਸ ‘ਚ ‘ਆਪ’ ਆਗੂਆਂ ‘ਤੇ ਦੋਸ਼ ਆਇਦ; ਅਗਲੀ ਤਰੀਕ 4 ਜਨਵਰੀ 2017 ਪਈ

ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ 'ਆਪ' ਆਗੂਆਂ ਦੇ ਖਿਲਾਫ ਪਾਏ ਮਾਣਹਾਨੀ ਕੇਸ 'ਚ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ, 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਕਮਿਸ਼ਨ ਦੇ ਚੇਅਰਮੈਨ ਆਸ਼ੀਸ਼ ਖੇਤਾਨ ਖਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਇਸ ਨੂੰ ਇਕ ਵੱਡੀ ਜਿੱਤ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਹ ਕੇਜਰੀਵਾਲ ਅਤੇ 'ਆਪ' ਦੇ ਹੋਰ ਆਗੂਆਂ ਨੂੰ ਜੇਲ੍ਹ ਪਹੁੰਚਾ ਕੇ ਹੀ ਦਮ ਲੈਣਗੇ। ਇਹ ਮਾਮਲਾ ਇਥੇ ਰਵੀਇੰਦਰ ਕੌਰ ਜੇ.ਐਮ.ਆਈ.ਸੀ. ਦੀ ਅਦਾਲਤ ਦੇ ਵਿਚਾਰ ਅਧੀਨ ਹੈ ਜੋ ਕਿ ਬੀਤੀ 20 ਮਈ ਨੂੰ ਮਜੀਠੀਆ ਵੱਲੋਂ ਉਕਤ 'ਆਪ' ਆਗੂਆਂ ਖਿਲਾਫ ਇਹ ਕਹਿੰਦਿਆਂ ਦਰਜ ਕਰਵਾਇਆ ਸੀ ਕਿ ਇਹ ਆਗੂ ਉਨ੍ਹਾਂ ਦਾ ਨਾਂਅ ਨਸ਼ਿਆਂ 'ਚ ਬੇ-ਵਜ੍ਹਾ ਘੜੀਸ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ।

ਸਾਰੀ ਦੁਨੀਆ ਜਾਣਦੀ ਹੈ ਕਿ 1 ਨਵੰਬਰ ਨੂੰ ਸਿੱਖ ਕਤਲੇਆਮ ਹੋਇਆ ਸੀ; ਪਰ ਅਕਾਲੀ ਜਸ਼ਨ ਮਨਾ ਰਹੇ ਹਨ: ‘ਆਪ’

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੈ ਸਿੰਘ ਤੇ ਅਸ਼ੀਸ਼ ਖੇਤਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਕੇਸ ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ੀ ਭੁਗਤੀ। ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਬਹਿਸ ਹੋਈ। ਬਹਿਸ ਦੌਰਾਨ ਮੀਡੀਆ ਨੂੰ ਅਦਾਲਤ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਵਧੀਕ ਚੀਫ ਜੁਡੀਸ਼ਲ ਮੈਜਿਸਟਰੇਟ ਰਵੀਇੰਦਰ ਕੌਰ ਦੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 18 ਨਵੰਬਰ ਤੈਅ ਕੀਤੀ ਹੈ। ਅਦਾਲਤੀ ਕਾਰਵਾਈ ਬਾਅਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਦੇ ਹਰੇਕ ਵਿਅਕਤੀ ਇਥੋਂ ਤਕ ਕਿ ਜੁਆਕ ਵੀ ਜਾਣਦੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕੌਣ ਕਰ ਰਿਹਾ ਹੈ। ਜੋ ਹਰੇਕ ਵਿਅਕਤੀ ਕਹਿ ਰਿਹਾ ਹੈ, ਉਹੀ ਗੱਲ ਉਹ ਵੀ ਕਹਿ ਰਹੇ ਹਨ ਅਤੇ ਹਾਕਮ ਧਿਰ ਅਦਾਲਤ ਦਾ ਡਰਾਵਾ ਦੇ ਕੇ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ।

« Previous PageNext Page »