Tag Archive "enforcement-directorate"

ਨਸ਼ਾ ਵਪਾਰ ਵਿਚ ਮਜੀਠੀਆ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੇ ਨਿਰੰਜਣ ਸਿੰਘ ਨੂੰ ਈਡੀ ਦੀ ਧਮਕੀ

ਚੰਡੀਗੜ੍ਹ: ਜਿੱਥੇ ਇਕ ਪਾਸੇ ਪੰਜਾਬ ਵਿਚ ਨਸ਼ੇ ਦੇ ਕੇਸਾਂ ਵਿਚ ਜਾਂਚ ਦਾ ਸਾਹਮਣਾ ਕਰ ਰਹੇ ਬਿਕਰਮ ਸਿੰਘ ਮਜੀਠੀਆ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ...

ਵਿਦੇਸ਼ਾਂ ਵਿਚ ਪੈਸਾ ਭੇਜਣ ਦਾ ਮਾਮਲਾ: ਤੀਜੀ ਵਾਰ ਸੰਮਨ ਜਾਰੀ ਹੋਣ ‘ਤੇ ਈ.ਡੀ. ਦਫਤਰ ਪੇਸ਼ ਹੋਏ ਰਣਇੰਦਰ ਸਿੰਘ

ਵਿਦੇਸ਼ੀ ਮੁਦਰਾ ਕਾਨੂੰਨ ਦੀ ਉਲੰਘਣਾ ਦੇ ਇਕ ਮਾਮਲੇ 'ਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਤੋਂ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਕੋਲ ਪੇਸ਼ ਹੋ ਕੇ ਜਾਂਚ ਵਿਚ ਸ਼ਾਮਿਲ ਹੋਏ, ਜਿਥੇ ਕਿ ਉਨ੍ਹਾਂ ਤੋਂ 4 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ। ਵਿਦੇਸ਼ੀ ਮੁਦਰਾ ਕਾਨੂੰਨੀ ਦੀ ਉਲੰਘਣਾ ਦੇ ਮਾਮਲੇ ਵਿਚ ਤੀਜੀ ਵਾਰ ਈ. ਡੀ. ਵੱਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਰਣਇੰਦਰ ਕੂਲ ਰੋਡ ਸਥਿਤ ਈ. ਡੀ. ਦਫ਼ਤਰ ਵਿਚ ਬਾਅਦ ਦੁਪਹਿਰ 3 ਵਜੇ ਪੇਸ਼ ਹੋਏ। ਜਾਂਚ ਵਿਚ ਸ਼ਾਮਿਲ ਹੋਣ ਤੋਂ ਬਾਅਦ ਰਣਇੰਦਰ ਸਿੰਘ ਪੌਣੇ ਸੱਤ ਵਜੇ ਦੇ ਕਰੀਬ ਈ. ਡੀ. ਦਫ਼ਤਰ ਤੋਂ ਬਾਹਰ ਆਏ। ਇਸ ਤੋਂ ਪਹਿਲਾਂ ਰਣਇੰਦਰ ਸਿੰਘ ਨੂੰ 16 ਜੂਨ, 14 ਜੁਲਾਈ ਨੂੰ ਪੇਸ਼ ਹੋਣ ਲਈ ਵੀ ਸੰਮਨ ਜਾਰੀ ਹੋਏ ਸਨ। ਰਣਇੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਵਕੀਲ ਜੈ ਵੀਰ ਸ਼ੇਰਗਿੱਲ, ਸਾਬਕਾ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਸਨ। ਰਣਇੰਦਰ ਸਿੰਘ ਜਦੋਂ ਈ. ਡੀ. ਦਫ਼ਤਰ ਵਿਚ ਗਏ ਸਨ, ਤਾਂ ਉਹ ਮੀਡੀਆ ਕਰਮੀਆਂ ਨਾਲ ਬਿਨਾਂ ਕੋਈ ਗੱਲ ਕੀਤੇ ਦਫ਼ਤਰ ਵਿਚ ਚਲੇ ਗਏ।