Tag Archive "faridkot"

ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਬਾਬਾ ਫਰੀਦ ਸਾਹਿਤ ਸਨਮਾਨ 2018 ਲਈ ਕਿਤਾਬਾਂ ਦੀ ਮੰਗ

ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੇ ਲੇਖਕਾਂ, ਪ੍ਰਕਾਸ਼ਕਾਂ ਕੋਲੋਂ ਬਾਬਾ ਫਰੀਦ ਸਾਹਿਤ ਸਨਮਾਨ ਲਈ ਕਿਤਾਬਾਂ ਦੀ ਮੰਗ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਕੰਵਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕੋਈ ਵੀ ਲੇਖਕ, ਪ੍ਰਕਾਸ਼ਕ ਜਾਂ ਪਾਠਕ ਵੀ ਲੇਖਕ ਦੀ ਸਹਿਮਤੀ ਦੇ ਨਾਲ 15 ਅਪ੍ਰੈਲ 2018 ਤੱਕ ਬਾਬਾ ਫਰੀਦ ਸਾਹਿਤ ਸਨਮਾਨ 2018 ਲਈ ਨਾਮਜ਼ਦਗੀਆਂ ਭੇਜ ਸਕਦਾ ਹੈ।

ਪੰਜਗਰਾਈਆਂ ਤੋਂ ਗ੍ਰਿਫਤਾਰ ਕੀਤੇ ਸਿੱਖ ਭਰਾਵਾਂ ਨੂੰ ਭੇਜਿਆ ਜੇਲ; ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ

ਫ਼ਰੀਦਕੋਟ: ਪਿਛਲੇ ਦਿਨੀਂ ਪਿੰਡ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤੇ ਗਏ ਪਿੰਡ ਪੰਜਗਰਾਈਆਂ ਦੇ ਦੋ ਸਿੱਖ ...

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਕਰਦਿਆਂ ਦੋ ਸਿੰਘ ਹੋਏ ਸ਼ਹੀਦ

ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਰਗਾੜੀ ਵਿਖੇ ਹੋਈ ਬੇਅਦਬੀ ਵਿਰੁੱਧ ਸਿੱਖ ਸੰਗਤਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ, ਤੇ ਇਸ ਰੋਸ ਨੂੰ ਦਬਾਉਣ ...

ਬਰਨਾਲਾ ਤੋਂ ਬਾਅਦ ਹੁਣ ਜੈਤੋ ਵਿੱਚ ਆਰ. ਐੱਸ. ਐੱਸ ਨੇ ਪਿਸਤੌਲਾਂ ਅਤੇ ਬੰਦੂਕਾਂ ਲਹਿਰਾ ਕੇ ਜਲੂਸ ਕੱਢਿਆ

ਬਰਨਾਲਾ ਵਿੱਚ ਆਰ. ਐੱਸ. ਐੱਸ ਵੱਲੋਂ ਹਥਿਆਰਾਂ ਦੇ ਨੰਗੇ ਪ੍ਰਦਰਸ਼ਨ ਤੋਂ ਬਾਅਦ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਜਿਲੇ ਦੇ ਕਸਬੇ ਜੈਤੋ ਵਿੱਚ ਆਰ. ਐੱਸ. ਐੱਸ ਦੇ ਕਾਰਕੂਨਾਂ ਵੱਲੋਂ ਹੱਥਾਂ ਵਿੱਚ ਪਿਸਤੌਲਾਂ ਅਤੇ ਬੰਦੂਕਾਂ ਫੜਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਰਚ ਕੀਤਾ ਗਿਆ।

ਤੀਹਰੀ ਸਵਾਰੀ ਅਤੇ ਕੰਨ ਪਾੜਵੀਂ ਆਵਾਜ਼ ਵਾਲੇ ਹਾਰਨਾ ’ਤੇ ਪਾਬੰਦੀ

ਫ਼ਰੀਦਕੋਟ, 19 ਜੁਲਾਈ (ਗੁਰਭੇਜ ਸਿੰਘ ਚੌਹਾਨ)-ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਡਾ: ਵਿਜੈ ਐੱਨ.ਜ਼ਾਦੇ ਦੇ ਇਹ ਧਿਆਨ ਵਿੱਚ ਆਉਣ ’ਤੇ ਕਿ ਜ਼ਿਲ੍ਹੇ ਅੰਦਰ 18 ਸਾਲ ਤੋਂ ਘੱਟ ਉਮਰ ਦੇ ਚਾਲਕਾਂ ਵੱਲੋਂ ਬਿਨਾ ਨੰਬਰ ਪਲੇਟ ਵਾਲੇ ਦੋ ਪਹੀਆ ਵਾਹਨਾਂ ’ਤੇ ਤੀਹਰੀ ਸਵਾਰੀ ਬਿਠਾਕੇ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਉੱਥੇ ਕੁਝ ਕੁ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਕੀਤੀਆਂ ਜਾ ਰਹੀਆਂ ਹਨ।

ਫਰੀਦਕੋਟ ਸ਼ਹਿਰ ਦੇ ਇਤਿਹਾਸਕ ਘੰਟਾ ਘਰ ਦੀ ਇਸ਼ਤਿਹਾਰੀ ਬੋਰਡਾਂ ਤੋਂ ਖੁਲਾਸੀ

ਫ਼ਰੀਦਕੋਟ, 20 ਜੁਲਾਈ (ਗੁਰਭੇਜ ਸਿੰਘ ਚੌਹਾਨ): ਰਿਆਸਤ ਫਰੀਦਕੋਟ ਵੇਲੇ ਤੋਂ ਹੋਂਦ ਵਿੱਚ ਆਏ ਫਰੀਦਕੋਟ ਦੇ ਘੰਟਾ ਘਰ ਜੋ ਅੱਜ ਵੀ ਤਾਜ਼ਾ ਇਮਾਰਤ ਵਜੋਂ ਵੇਖਿਆ ਜਾ ਸਕਦਾ ਹੈ ਦੀ ਇੱਕ ਇਸ਼ਤਿਹਾਰੀ ਇਮਾਰਤ ਵਜੋਂ ਹੋ ਰਹੀ ਦੁਰਵਰਤੋਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਵਿਜੈ ਐੱਨ.ਜ਼ਾਦੇ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਇਸਨੂੰ ਪੂਰਣ ਤੌਰ ’ਤੇ ਆਜ਼ਾਦ ਕਰਵਾਉਣ ਦਾ ਬੀੜਾ ਚੁੱਕਿਆ ਹੈ ਜਿਸ ਤਹਿਤ ਇਸਦੇ ਆਲੇ ਦੁਆਲੇ ਲੱਗੇ ਲੱਗਪਗ ਸਾਰੇ

ਬੰਦ ਦੇ ਸੱਦੇ ਤੇ ਫਰੀਦਕੋਟ ਤੇ ਆਸ ਪਾਸ ਦੇ ਕਸਬਿਆਂ ਚ ਮੁਕੰਮਲ ਬੰਦ ਰਿਹਾ

ਫਰੀਦਕੋਟ (5 ਜੁਲਾਈ, 2010 – ਗੁਰਭੇਜ ਸਿੰਘ ਚੌਹਾਨ): ਕਾਂਗਰਸ ਸਰਕਾਰ ਦੇ ਸੱਤਾ ਵਿਚ ਹੁੰਦਿਆਂ ਘਟਣ ਦੀ ਬਜਾਏ ਵੱਧ ਰਹੀ ਸਿਰਤੋੜ ਮਹਿੰਗਾਈ ਦੇ ਖਿਲਾਫ ਭਾਰਤੀ ਜਨਤਾ ...

ਭਾਰਤੀ ਲੀਡਰਾਂ ਨੇ ਪ੍ਰਵਾਸੀਆਂ ਨੂੰ ਦੇਸ਼ ਵਿਚ ਨਿਵੇਸ਼ ਕਰਨ ਲਈ ਡੁਗਡਗੀ ਖੜਕਾਈ

ਫਰੀਦਕੋਟ (11 ਜਨਵਰੀ, 2010 - ਗੁਰਭੇਜ ਸਿੰਘ ਚੌਹਾਨ): ਮਦਾਰੀ ਜਦੋਂ ਖੇਡਾ ਪਾਉਣ ਲੱਗਦਾ ਹੈ ਤਾਂ ਪਹਿਲਾਂ ਡੁਗਡੁਗੀ ਖੜਕਾਉਂਦਾ ਹੈ ,ਲੋਕ ਇਕੱਠੇ ਹੁਦੇ ਹਨ ਫੇਰ ਉਹ ਇਕ ਆਦਮੀ ਨੂੰ ਸਾਹਮਣੇ ਬਿਠਾਕੇ ਕਹਿੰਦਾ ਹੈ ਕਿ ਮੰਗ ਜੋ ਮੰਗਦਾ ਹੈਂ। ਉਹ ਜੋ ਵੀ ਮੰਗਦਾ ਹੈ ਮਦਾਰੀ ਉਸ ਲਈ ਹਾਜ਼ਰ ਕਰਦਾ ਹੈ।

ਵਿਦਿਅਕ ਸੰਸਾਰ: ਬੀ ਐੱਡ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਲੁੱਟ

ਫਰੀਦਕੋਟ (19 ਦਸੰਬਰ, 2009) ਚਾਲੂ ਅਕਾਦਮਿਕ ਸ਼ੈਸ਼ਨ ਦੌਰਾਨ ਬੀ ਐੱਡ ਕਾਲਜਾਂ ਵਿੱਚ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਮਾਨਯੋਗ ਹਾਈ ਕੋਰਟ ਵੱਲੋਂ ਮਿਲੀ ਰਾਹਤ ਦਾ ਨਜ਼ਾਇਜ਼ ਫਾਇਦਾ ਉਠਾਉਂਦਿਆਂ ਇਨ੍ਹ੍ਹਾ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਸ਼ਰੇਆਮ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦਾਖਲਾ ਲੈਣ ਲਈ ਪੁੱਜੇ ਹਰ ਵਿਦਿਆਰਥੀ ਤੋਂ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਮੰਗ ਕੀਤੀ ਜਾ ਰਹੀ ਹੈ ਜਦੋਂ ਕਿ ਯੂਨੀਵਰਸਿਟੀ ਵੱਲੋਂ ਨਿਰਧਾਰਤ ਫੀਸ 34 ਹਜ਼ਾਰ ਰੁਪਏ ਦੇ ਲੱਗ ਪਗ ਹੈ।

ਕੈਲਗਿਰੀ ਦੇ ਮੈਕਾਲ ਹਲਕੇ ਦੇ ਵਿਧਾਇਕ ਸ: ਦਰਸ਼ਨ ਸਿੰਘ ਕੰਗ ਦਾ ਪਿੰਡ ਡੋਡ ਪੁੱਜਣ ਤੇ ਨਿੱਘਾ ਸਵਾਗਤ

ਫਰੀਦਕੋਟ (11 ਦਸੰਬਰ 2009): ਵਿਦੇਸ਼ਾਂ ਵਿਚ ਜਾਕੇ ਪੰਜਾਬੀਆਂ ਨੇ ਜਿੱਥੇ ਆਰਥਿਕ ਤੌਰ ਤੇ ਬੇ ਮਿਸਾਲ ਤਰੱਕੀ ਕੀਤੀ ਹੈ,ਉੱਥੇ ਉਨ੍ਹਾ ਨੇ ਰਾਜਨੀਤਕ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ।