Tag Archive "farooq-abdullah"

ਦਿੱਲੀ ਸਲਤਨਤ ਵੱਲੋਂ ਕਸ਼ਮੀਰ ਵਿੱਚ ਕਾਲੇ ਕਾਨੂੰਨਾਂ ਦੀ ਵਰਤੋਂ ਦੀ ਪੀ.ਯੂ.ਡੈ.ਰਾ ਵੱਲੋਂ ਸਖਤ ਨਿਖੇਧੀ

ਅੱਜ ਜਾਰੀ ਕੀਤੇ ਇਕ ਲਿਖਤੀ ਬਿਆਨ ਵਿੱਚ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ.ਯੂ.ਡੈ.ਰਾ) ਵੱਲੋਂ ਜੰਮੂ ਅਤੇ ਕਸ਼ਮੀਰ ਵਿੱਚ ਪਬਲਿਕ ਸੇਫਟੀ ਐਕਟ (ਪ.ਸੇ.ਐ.) ਨਾਮੀ ਕਾਲੇ ਕਾਨੂੰਨ ਦੀ ਵਰਤੋਂ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।

‘ਅਜ਼ਾਦ ਕਸ਼ਮੀਰ’ ਨੂੰ ਪਾਕਿਸਤਾਨ ਦਾ ਹਿੱਸਾ ਦੱਸਣ ‘ਤੇ ਫ਼ਾਰੂਕ ਅਬਦੁੱਲਾ ਖਿਲਾਫ ਸ਼ਿਕਾਇਤ ਦਰਜ

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਅਜ਼ਾਦ ਕਸ਼ਮੀਰ) ਦੇ ਬਾਰੇ 'ਚ ਬਿਆਨ ਕਰਨ ਦੇ ਮਾਮਲੇ 'ਚ ਹਿੰਦੀ ਫ਼ਿਲਮ ਅਦਾਕਾਰ ਰਿਸ਼ੀ ਕਪੂਰ ਅਤੇ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਖਿਲਾਫ ਜੰਮੂ ਦੇ ਰਹਿਣ ਵਾਲੇ ਇਕ ਹਿੰਦੂ ਨੇ ਅਦਾਲਤ 'ਚ ਸ਼ਿਕਾਇਤ ਦਰਜ ਕਰਾਈ ਹੈ।

ਕਸ਼ਮੀਰੀ ਨੌਜਵਾਨ “ਸੈਰ-ਸਪਾਟੇ” ਲਈ ਨਹੀਂ ਸਗੋਂ ਆਜ਼ਾਦੀ ਲਈ ਪਥਰਾਅ ਕਰ ਕੇ ਜਾਨਾਂ ਦੇ ਰਹੇ ਹਨ: ਫਾਰੂਕ ਅਬਦੁੱਲਾ

ਸਾਬਕਾ ਕੇਂਦਰੀ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ: ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕਸ਼ਮੀਰੀ ਨੌਜਵਾਨ ਕਸ਼ਮੀਰ ਮਸਲੇ ਨੂੰ ਉਜਾਗਰ ਕਰਨ ਲਈ ਸੁਰੱਖਿਆ ਬਲਾਂ 'ਤੇ ਪਥਰਾਅ ਕਰਕੇ ਆਪਣੀਆਂ ਜਾਨਾਂ ਦੇ ਰਹੇ ਹਨ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ 2 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੇਨਾਨੀ-ਨਾਸ਼ਰੀ ਸੁਰੰਗ ਦਾ ਉਦਘਾਟਨ ਕਰਨ ਮੌਕੇ ਦਿੱਤੇ ਬਿਆਨ ਕਿ ਕਸ਼ਮੀਰੀ ਨੌਜਵਾਨਾਂ ਨੂੰ "ਅੱਤਵਾਦ ਜਾਂ ਸੈਰ-ਸਪਾਟੇ" 'ਚੋਂ ਇਕ ਦੀ ਚੋਣ ਕਰਨੀ ਹੋਵੇਗੀ 'ਤੇ ਪ੍ਰਤੀਕਿਰਿਆ ਦੇ ਰਹੇ ਸਨ।