ਸਿਆਸੀ ਖਬਰਾਂ

‘ਅਜ਼ਾਦ ਕਸ਼ਮੀਰ’ ਨੂੰ ਪਾਕਿਸਤਾਨ ਦਾ ਹਿੱਸਾ ਦੱਸਣ ‘ਤੇ ਫ਼ਾਰੂਕ ਅਬਦੁੱਲਾ ਖਿਲਾਫ ਸ਼ਿਕਾਇਤ ਦਰਜ

November 18, 2017 | By

ਜੰਮੂ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਅਜ਼ਾਦ ਕਸ਼ਮੀਰ) ਦੇ ਬਾਰੇ ‘ਚ ਬਿਆਨ ਕਰਨ ਦੇ ਮਾਮਲੇ ‘ਚ ਹਿੰਦੀ ਫ਼ਿਲਮ ਅਦਾਕਾਰ ਰਿਸ਼ੀ ਕਪੂਰ ਅਤੇ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਖਿਲਾਫ ਜੰਮੂ ਦੇ ਰਹਿਣ ਵਾਲੇ ਇਕ ਹਿੰਦੂ ਨੇ ਅਦਾਲਤ ‘ਚ ਸ਼ਿਕਾਇਤ ਦਰਜ ਕਰਾਈ ਹੈ।

Kashmir

ਕਸ਼ਮੀਰ ਦੀ ਮੌਜੂਦਾ ਸਥਿਤੀ: ਹਰੇ ਰੰਗ ਵਾਲਾ ਹਿੱਸਾ ਪਾਕਿਸਤਾਨ ਦੇ ਕਬਜ਼ੇ ‘ਚ, ਕੇਸਰੀ ਰੰਗ ਵਾਲਾ ਹਿੱਸਾ ਭਾਰਤ ਦੇ ਕਬਜ਼ੇ ‘ਚ, ਲਾਲ ਰੰਗ ਵਾਲਾ ਹਿੱਸਾ ਚੀਨ ਦੇ ਕਬਜ਼ੇ ‘ਚ

ਸੁਕੇਸ਼ ਖ਼ਜੂਰੀਆ ਨੇ ਧਾਰਾ 196 ਦਾ ਹਵਾਲਾ ਦਿੰਦਿਆਂ ਇਨ੍ਹਾਂ ਦੋਵਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਅਜ਼ਾਦ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਪ੍ਰਚਾਰਨ ਲਈ ਰਿਸ਼ੀ ਕਪੂਰ ਅਤੇ ਫਾਰੁਕ ਅਬਦੁੱਲਾ ‘ਤੇ ‘ਦੇਸ਼ਧ੍ਰੋਹ’ ਦਾ ਮਾਮਲਾ ਬਣਦਾ ਹੈ। ਜ਼ਿਕਰਯੋਗ ਹੈ ਕਿ ਫਾਰੁਕ ਅਬਦੁੱਲਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪਾਕਿਸਤਾਨ ਕਮਜ਼ੋਰ ਮੁਲਕ ਨਹੀਂ ਕਿ ਭਾਰਤ ਉਸਤੋਂ ਉਸਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਖੋਹ ਸਕੇ ਅਤੇ ਹੁਣ ਇਸਨੂੰ ਪਾਕਿਸਤਾਨ ਦਾ ਹਿੱਸਾ ਹੀ ਮੰਨਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,