Tag Archive "former-panj-pyare-of-akal-takht-shaib"

ਮੌਜੂਦਾ ਪੰਥਕ ਸੰਕਟ ਦੇ ਹੱਲ ਲਈ 10 ਜਨਵਰੀ ਨੂੰ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਹੋ ਕੇ ਅਰਦਾਸ ਕਰਨ ਦੀ ਅਪੀਲ਼

ਸਿੱਖ ਕੌਮ ਦੇ ਮੌਜੂਦਾ ਅੰਦਰੂਨੀ ਸੰਕਟ ਦੇ ਹੱਲ ਲਈ ਇਕੱਤਰ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਲਈ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ 10 ਜਨਵਰੀ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਤੇ ਗੁਰੂ ਚਰਨਾਂ ਵਿਚ ਅਰਦਾਸ ਕਰਨ ਦੀ ਅਪੀਲ ਕੀਤੀ ਹੈ।

ਪੰਜ ਪਿਆਰਿਆ ਵਲੋਂ ਤਖਤਾਂ ਦੇ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਪ੍ਰਵਾਨ : ਦਲ ਖਾਲਸਾ

ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਪੰਜ ਪਿਆਰਿਆ ਵਲੋਂ ਤਖਤਾਂ ਦੇ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਕਿਹਾ ਹੈ ਕਿ ਇਹ ਸੱਦਾ ਪੰਥਕ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਦਾ ਹੈ। ਕੰਵਰਪਾਲ ਸਿੰਘ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ, ਪੰਜ ਪਿਆਰਿਆਂ ਦੇ ਸੰਦੇਸ਼ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ। ਉਹਨਾਂ ਕਿਹਾ ਕਿ ਦਾਗੀ ਅਤੇ ਵਿਵਾਦਿਤ ਜਥੇਦਾਰਾਂ ਕੋਲ ਅਹੁਦੇ ਛੱਡਣ ਤੋਂ ਇਲਾਵਾ ਹੁਣ ਹੋਰ ਕੋਈ ਰਾਹ ਨਹੀਂ ਹੈ।

ਪੁਲਿਸ ਤੇ ਕਮੇਟੀ ਪ੍ਰਬੰਧਕ ਪੰਜ ਪਿਆਰਿਆਂ ਨੂੰ ਰੋਕਣ ਲਈ ਰਹੇ ਤਾਇਨਾਤ; ਪੰਜ ਪਿਆਰਿਆਂ ਨੇ ਬਾਰ ਬਾਰ ਦਿੱਤੀ ਝਕਾਨੀ

ਪੰਜ ਪਿਆਰਿਆਂ ਵਲੋਂ ਲਏ ਜਾਣ ਵਾਲੇ ਕਿਸੇ ਵੀ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਵਿਖੇ ਲਏ ਜਾਣ ਤੋਂ ਰੋਕਣ ਲਈ ਜਿਲ੍ਹਾ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਚੌਗਿਰਦੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ ।

ਪੰਜ ਪਿਆਰੇ ਸਿੰਘਾਂ ਨੇ ਦਿੱਤਾ ਜਥੇਦਾਰਾਂ ਦੇ ਸੋਸ਼ਲ ਬਾਈਕਾਟ ਦਾ ਸੱਦਾ; ਮੱਕੜ ਅਤੇ ਹਰਚਰਨ ਸਿੰਘ ਵੀ ਦਿੱਤੇ ਦੋਸ਼ੀ ਕਰਾਰ

ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਿੰਘਾਂ ਨੇ ਪੰਥਕ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਨਿਰਾਦਰ ਕਰਨ ਦੇ ਦੋਸ਼ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਦੇ ਸ਼ੋਸ਼ਲ ਬਾਈਕਾਟ ਦਾ ਸੱਦਾ ਦਿੱਤਾ ਹੈ।

ਪੰਜ ਪਿਆਰਿਆਂ ਵੱਲੋਂ ਖਾਲਸਾ ਪੰਥ ਨੂੰ ਦਿੱਤਾ ਗਿਆ ਸੰਦੇਸ਼; ਜਥੇਦਾਰਾਂ ਦਾ ਕੀਤਾ ਜਾਵੇ ਬਾਈਕਾਟ

ਅੱਜ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਖਾਲਸਾ ਪੰਥ ਦੇ ਨਾਮ ਸੰਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਖਾਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜ ਪਿਆਰਿਆਂ ਵੱਲੋਂ ਸੰਦੇਸ਼ ਜਾਰੀ ਕਰਕੇ ਕਿਹਗਾ ਗਿਆ ਹੈ ਕਿ ਇਹ ਜਥੇਦਾਰ ਖਾਲਸਾ ਪੰਥ ਨੂੰ ਪ੍ਰਵਾਨ ਨਹੀਂ ਹਨ, ਇਸ ਲਈ ਸਿੱਖ ਕੌਮ ਇਨ੍ਹਾਂ ਦਾ ਬਾਈਕਾਟ ਕਰੇ।

ਪੰਜ ਪਿਆਰਿਆਂ ਦੀ ਬਰਖਾਸਤਗੀ ਦੇ ਫੈਂਸਲੇ ਦੀ ਹਮਾਇਤ ਕਰਨ ਵਾਲੇ ਮੈਂਬਰ ਪੰਜੋਲੀ ਨੇ ਮੰਗੀ ਪੰਥ ਤੋਂ ਮੁਆਫੀ

ਬੀਤੇ ਕੱਲ੍ਹ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸ਼ਰੋਮਣੀ ਕਮੇਟੀ ਦੀ ਮੀਟਿੰਗ ਵਿੱਚ ਪੰਜ ਪਿਆਰਿਆਂ ਦੀ ਬਰਖਾਸਤਗੀ ਦੀ ਹਮਾਇਤ ਕਰਨ ਵਾਲੇ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇਂ ਉਸ ਫੈਂਸਲੇ ਦੀ ਹਮਾਇਤ ਕਰਨ ਨੂੰ ਆਪਣੀ ਗਲਤੀ ਮੰਨਦੇ ਹੋਏ ਖਾਲਸਾ ਪੰਥ ਤੋਂ ਮੁਆਫੀ ਮੰਗੀ ਹੈ।

ਪੰਜ ਪਿਆਰਿਆਂ ਨੂੰ ਸਿੱਖ ਨੋਜਵਾਨਾ ਨੇ ਪੁਲਿਸ ਦੇ ਘੇਰੇ ਵਿੱਚੋਂ ਕੱਢਿਆ; ਸ਼ਾਮ 4 ਵਜੇ ਜਾਰੀ ਕਰਨਗੇ ਸੰਦੇਸ਼

ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਪੰਜ ਪਿਆਰਿਆਂ ਨੂੰ ਪੰਜਾਬ ਪੁਲਿਸ ਵੱਲੋਂ ਮਾਨਾ ਵਾਲੇ ਚੌਂਕ ਕੋਲ ਮਾਤਾ ਨਾਨਕੀ ਨਿਵਾਸ ਵਿੱਚ ਰੋਕ ਲੈਣ ਤੋਂ ਬਾਅਦ ਇਕੱਠੇ ਹੋਏ ਸਿੱਖ ਨੋਜਵਾਨਾ ਵੱਲੋਂ ਉਨ੍ਹਾਂ ਨੂੰ ਪੁਲਿਸ ਦੇ ਘੇਰੇ ਵਿੱਚੋਂ ਕੱਢ ਲੈਣ ਦੀ ਖਬਰ ਹੈ।

ਅਕਾਲ ਤਖ਼ਤ ਸਾਹਿਬ ਤੇ ਜਾ ਰਹੇ ਪੰਜ ਪਿਆਰਿਆਂ ਨੂੰ ਪੁਲਿਸ ਨੇ ਰੋਕਿਆ

ਪੰਜ ਪਿਆਰਿਆਂ ਨੂੰ ਨੌਜਵਾਨਾ ਨੇ ਪੁਲਿਸ ਦੇ ਘੇਰੇ ਵਿੱਚੋਂ ਕੱਢਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਪੰਜ ਪਿਆਰਿਆਂ ਨੂੰ ਪੰਜਾਬ ਪੁਲਿਸ ਵੱਲੋਂ ਮਾਨਾ ਵਾਲੇ ਚੌਂਕ ਕੋਲ ਮਾਤਾ ਨਾਨਕੀ ਨਿਵਾਸ ਵਿੱਚ ਰੋਕ ਲਿਆ ਗਿਆ ਹੈ।

ਸ਼ਰੋਮਣੀ ਕਮੇਟੀ ਦਾ ਪੰਜ ਪਿਆਰਿਆਂ ਨੂੰ ਬਰਖਾਸਤ ਕਰਨਾ ਸਿੱਖ ਫਲਸਫੇ ਦੇ ਬਿਲਕੁਲ ਉਲਟ: ਭਾਈ ਪੰਥਪ੍ਰੀਤ ਸਿੰਘ

ਸ਼ਰੋਮਣੀ ਕਮੇਟੀ ਦੇ ਕਾਰਜਕਾਰਨੀ ਵੱਲੋਂ ਕੱਲ੍ਹ ਬਰਖਾਸਤ ਕੀਤੇ ਗਏ ਚਾਰ ਪਿਆਰਿਆਂ ਦੀ ਬਰਖਾਸਤਗੀ ਨੂੰ ਸਿੱਖ ਫਲਸਫੇ ਦੇ ਵਿਰੁੱਧ ਕਰਾਰ ਦਿੰਦਿਆਂ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇਂ ਕਿਹਾ ਹੈ ਕਿ ਜਿਨ੍ਹਾਂ ਪੰਜ ਪਿਆਰਿਆਂ ਦੇ ਆਦੇਸ਼ ਗੁਰੂ ਸਾਹਿਬ ਨੇਂ ਮੰਨ ਕਿ ਪੰਚ ਪ੍ਰਧਾਨੀ ਦਾ ਸਿਧਾਂਤ ਖਾਲਸਾ ਪੰਥ ਨੂੰ ਦ੍ਰਿੜ ਕਰਵਾਇਆ ਸੀ ਅੱਜ ਸ਼ਰੋਮਣੀ ਕਮੇਟੀ ਨੇਂ ਉਸ ਸਿਧਾਂਤ ਨੂੰ ਵੀ ਢਾਹ ਲਗਾ ਦਿੱਤੀ ਹੈ।

ਸਿੱਖ ਕੌਮ ਪੰਜਾਂ ਪਿਆਰਿਆਂ ਦਾ ਸਾਥ ਦੇਵੇ: ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥਕ ਹਿੱਤਾਂ ਨੂੰ ਦਰਕਿਨਾਰ ਕਰਕੇ ਪੰਜਾਂ ਪਿਆਰਿਆਂ ਨੂੰ ਸੇਵਾ ਮੁਕਤ ਕਰਨ ਦੀ ਕਾਰਵਾਈ ਦੀ ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਨੇ ਸਖਤ ਨਿਖੇਧੀ ਕੀਤੀ ਹੈ।

« Previous PageNext Page »