Tag Archive "ganda-singh"

ਮੁਲਤਾਨ ਦੀ ਲੜਾਈ

ਉਹਨਾਂ ਦੇ ਜੀਵਨ ਦਾ ਸਭ ਤੋਂ ਪਹਿਲਾਂ ਪ੍ਰਸਿੱਧ ਕਾਰਨਾਮਾ ਜੋ ਇਤਿਹਾਸ ਵਿੱਚ ਆਇਆ ਹੈ ਉਹ ਸੰਨ 1818 ਦੀ ਮੁਲਤਾਨ ਦੀ ਆਖਰੀ ਲੜਾਈ ਸੀ। ਇਸ ਤੋਂ ਪਹਿਲਾਂ ਮੁਲਤਾਨ ਪੁਰ ਤਿੰਨ ਵਾਰ ਚੜਾਈ ਕੀਤੀ ਗਈ ਸੀ ਪਰ ਕਬਜ਼ਾ ਨਹੀਂ ਸੀ ਕੀਤਾ ਗਿਆ। ਪਹਿਲੀ ਮੁਹਿੰਮ 1810 ਵਿੱਚ ਮੁਲਤਾਨ ਗਈ ਜਦ ਕਿ ਮਹਾਰਾਜਾ ਢਾਈ ਲੱਖ ਰੁਪਿਆ ਤੇ ਵੀਹ ਘੋੜੇ ਨਜ਼ਰਾਨਾ ਅਤੇ ਲੜਾਈ ਵੇਲੇ ਇੱਕ ਫੌਜੀ ਦਸਤੇ ਦੀ ਸਹਾਇਤਾ ਦਾ ਵਹਿਦਾ ਲੈ ਕੇ ਮੁੜਿਆ ਸੀ। ਦੂਸਰੀ ਵਾਰੀ 1816 ਵਿੱਚ ਇੱਕ ਲੱਖ ਵੀਹ ਹਜ਼ਾਰ ਨਜ਼ਰਾਨਾ ਮੁਕੱਰਰ ਹੋਇਆ