Tag Archive "gurmeet-pinki"

ਪਿੰਕੀ ਵੱਲੋਂ ਮਨੁੱਖੀ ਹੱਕਾਂ ਦੇ ਘਾਣ ਬਾਰੇ ਨਸ਼ਰ ਕੀਤੇ ਤੱਥਾਂ ਨੂੰ ਸੰਯੁਕਤ ਰਾਸ਼ਟਰ ਕੋਲ ਭੇਜਾਂਗੇ: ਦਲ ਖਾਲਸਾ

ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਪੁਲਿਸ ਅਫਸਰ ਸੁਮੇਧ ਸੈਣੀ ਉਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਬੇਤਹਾਸ਼ਾ ਵਿਸ਼ਵਾਸ ਕਰਨ ‘ਤੇ ਦਲ਼ ਖਾਲਸਾ ਨੇ ਬਾਦਲਾਂ ਨੂੰ ਕਰੜੇ ਹੱਥੀਂ ਲੈਦਿਆਂ ਕਿਹਾ ਕਿ ਪੁਲਿਸ ਕੈਟ ਗੁਰਮੀਤ ਪਿੰਕੀ ਵੱਲੌਂ ਆਪਣੇ ਸਾਬਕਾ ਮਾਲਕਾਂ ਦੀਆਂ ਕਰਤੂਤਾਂ ਦਾ ਜੋ ਪਰਦਾਫਾਸ਼ ਕੀਤਾ ਹੈ, ਉਸ ਬਾਰੇ ਬਾਦਲਾਂ ਸਮੇਤ ਪੰਜਾਬ ਦਾ ਹਰ ਬਸ਼ਿੰਦਾ ਜਾਣਦਾ ਹੈ।

ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਸਚਾਈ ਕਮਿਸ਼ਨ ਬਣਾਇਆ ਜਾਵੇ: ਪੀਰ ਮੁਹੰਮਦ

ਪੁਲਿਸ ਕੈਟ ਗੁਰਮੀਤ ਪਿੰਕੀ ਵੱਲੋਂ ਪੰਜਾਬ 'ਚ ਪੁਲਿਸ ਵੱਲੋਂ ਬਣਾਏ ਝੂਠੇ ਮੁਕਾਬਲਿਆਂ ਦਾ ਪਰਦਾਫਾਸ਼ ਕੀਤੇ ਜਾਣ ‘ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੰਗ ਕੀਤੀ ਕਿ ਇਨ੍ਹਾਂ ਝੂਠੇ ਪੁਲਿਸ ਮੁਕਾਬਲ਼ਿਆਂ ਦੀ ਜਾਂਚ ਲਈ ਸਚਾਈ ਕਮਿਸ਼ਨ (ਟਰੁਥ ਕਮਿਸ਼ਨ) ਬਣਾਇਆ ਜਾਵੇ ।

ਕੈਟ ਪਿੰਕੀ ਵੱਲੋਂ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦੇ ਲਏ ਦੋਸ਼ਾਂ ਦੀ ਜਾਂਚ ਹੋਵੇ: ਕੈਪਟਨ

ਪੰਜਾਬ ਪੁਲਿਸ ਕੈਟ ਗੁਰਮੀਤ ਪਿੰਕੀ ਵੱਲੋਂ ਪੰਜਾਬ ਦੇ ਸਾਬਕਾ ਡੀਜੀਪੀ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ‘ਤੇ ਸਿੱਖ ਨੋਜਵਾਨਾਂ ਨੂੰ ਖਾੜਕੂਵਾਦ ਦੌਰਾਨ ਝੂਠੇ ਮੁਕਾਬਲ਼ਿਆਂ ਵਿੱਚ ਮਾਰਨ ਦੇ ਲਾਏ ਦੋਸ਼ਾਂ ਨੂੰ ਗੰਭੀਰ ਆਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਨਾਂ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਹੋਣੀ ਚਾਹੀਦੀ ਹੈ ।

ਗੁਰਮੀਤ ਪਿੰਕੀ ਨੇ ਸੁਮੇਧ ਸੈਣੀ ਅਤੇ ਪੁਲਿਸ ਵੱਲੋਂ ਬਣਾਏ ਝੂਠੇ ਪੁਲਿਸ ਮੁਕਾਬਲਿਆਂ ਦਾ ਕੀਤਾ ਪਰਦਾਫਾਸ਼

ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਸਮੇਧ ਸੈਣੀ ਦੇ ਲੁਧਿਆਣਾ ਦਾ ਐੱਸਐੱਸਪੀ ਹੁੰਦਿਆਂ ਪੁਲਿਸ ਵੱਲੋਂ ਕੀਤੇ ਗੈਰਕਾਨੂੰਨੀ ਕਤਲਾਂ ਦਾ ਪਰਦਾਫਾਸ਼ ਕੀਤਾ ਹੈ। ਯੂ-ਟਿਊਬ ‘ਤੇ ਪੱਤਰਕਾਰ ਕੰਵਰ ਸੰਧੂ ਵੱਲੋਂ ਪਾਈ ਵੀਡੀਓੁ ਵਿੱਚ ਪਿੰਕੀ ਨੇ ਦੱਸਿਆ ਕਿ ਉਹ ਪੁਲਿਸ ਵੱਲੋਂ ਕੀਤੇ 50 ਝੂਠੇ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਹੈ।

ਪੰਜਾਬ ਪੁਲਿਸ ਵਿੱਚ ਬਹਾਲੀ ਲਈ ਗੁਰਮੀਤ ਪਿੰਕੀ ਨੇ 50 ਲੱਖ ਰੁਪਏ ਰਿਸ਼ਵਤ ਦੇਣ ਦਾ ਕੀਤਾ ਦਾਅਵਾ

ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਦਾਅਵਾ ਕੀਤਾ ਕਿ ਉਸਨੇ ਪੰਜਾਬ ਵਿੱਚ ਆਪਣੀ ਬਹਾਲੀ ਲਈ 50 ਲੱਖ ਰੁਪਏ ਦੀ ਵੱਡੀ ਰਕਮ ਰਿਸ਼ਵਤ ਵਜੋਂ ਦਿੱਤੀ ਸੀ। ਪੱਤਰਕਾਰ ਕੰਵਰ ਸੰਧੂ ਨਾਲ ਇੱਕ ਇੰਟਰਵਿਓੂ ਦੌਰਾਨ ਪਿੰਕੀ ਨੇ ਕਿਹਾ ਕਿ ਉਸਨੇ 50 ਲੱਖ ਰੁਪਏ ਅਮਨਦੀਪ ਉਰਫ ਸਕੋਡਾ ਨੂੰ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਵਜੋਂ ਬਹਾਲੀ ਲਈ ਦਿੱਤਾ ਸੀ।

ਬਦਨਾਮ ਪੁਲਿਸ ਕੈਟ ਪਿੰਕੀ ਨੌਕਰੀ ਬਹਾਲੀ ਲਈ ਹਾਈਕੋਰਟ ਪੁਜਿਆ

ਚੰਡੀਗੜ (29 ਜੂਨ 2015): ਕਤਲ ਕੇਸ ਵਿੱਚ ਸਜ਼ਾ ਭੁਗਤ ਚੁੱਕਾ ਬਦਨਾਮ ਪੁਲਿਸ ਕੈਟ ਅਤੇ ਬਰਖਾਸਤ ਇੰਸਪੈਟਰ ਗੁਰਮੀਤ ਪਿੰਕੀ ਨੇ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਬਹਾਲੀ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ।

ਪੁਲਿਸ ਕੈਟ ਪਿੰਕੀ ਬਹਾਲੀ ਮਾਮਲਾ: ਦਲ ਖਾਲਸਾ ਨੇ ਸੁਖਬੀਰ ਬਾਦਲ ਅਤੇ ਪੰਜਾਬ ਪੁਲਿਸ ਦੀ ਕੀਤੀ ਆਲੋਚਨਾ

ਸਿੱਖ ਹਿੱਤਾਂ ਕਈ ਤੱਤਪਰ ਸਿੱਖ ਰਾਜਸੀ ਜੱਥੇਬੰਦੀ ਦਲ ਖਾਲਸਾ ਨੇ ਪੁਲਿਸ ਕੈਟ ਅਤੇ ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਪਿੰਕੀ ਦੀ ਵਿਵਾਦਤ ਨੌਕਰੀ 'ਤੇ ਬਹਾਲੀ ਤੇ ਪੰਜਾਬ ਦੀ ਸੱਤਾਧਾਰੀ ਧਿਰ ਅਤੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਆਪਾ ਵਿਰੋਧੀ ਬਿਆਨ ਜਾਰੀ ਕਰਨ ਅਤੇ ਇਸ ਮਸਲੇ 'ਤੇ ਜਾਣ ਬੁੱਝਕੇ ਚੁੱਪ ਸਾਧ ਕੇ ਜਨਤਾ ਨੂੰ ਧੋਖਾ ਦੇਣ 'ਤੇ ਡੂੰਘੇ ਦੁੱਖ ਅਤੇ ਚਿਂੰਤਾ ਦਾ ਪ੍ਰਗਟਾਵਾ ਕੀਤਾ ਹੈ।

ਬਦਨਾਮ ਪੁਲਿਸ ਕੈਟ ਗੁਰਮੀਤ ਪਿੰਕੀ

ਪੁਲਿਸ ਕੈਟ ਗੁਰਮੀਤ ਪਿੰਕੀ ਦੀ ਅਪੀਲ ਬਾਰੇ ਸਰਕਾਰ ਨੂੰ ਸੀ ਪੂਰੀ ਜਾਣਕਾਰੀ

ਪੰਜਾਬ ਪੁਲੀਸ ਦੇ ਸਾਬਕਾ ਵਿਵਾਦਗ੍ਰਸਤ ਮੁਲਾਜ਼ਮ ਅਤੇ ਪੁਲਿਸ ਕੈਟ ਗੁਰਮੀਤ ‘ਪਿੰਕੀ’ ਦੀ ਬਹਾਲੀ ਦੇ ਹੁਕਮਾਂ ਬਾਰੇ ਪੰਜਾਬ ਸਰਕਾਰ ਨੂੰ ਕੋੲੀ ਜਾਣਕਾਰੀ ਨਾ ਹੋਣ ਦੇ ਦਾਅਵਿਅਾਂ ਦੇ ੳੁਲਟ, ਹੁਣ ੲਿਹ ਗੱਲ ਸਾਹਮਣੇ ਅਾੲੀ ਹੈ ਕਿ ਪਿੰਕੀ ਵੱਲੋਂ ਅਾਪਣੀ ਬਹਾਲੀ ਲੲੀ ਦਾੲਿਰ ਕੀਤੀ ਅਪੀਲ ਬਾਰੇ ਪੰਜਾਬ ਪੁਲੀਸ ਦੇ ਸਿਖਰਲੇ ਅਫ਼ਸਰਾਂ ਅਤੇ ਗ੍ਰਹਿ ਵਿਭਾਗ ਤੱਕ ਨੂੰ ਪੂਰੀ ਜਾਣਕਾਰੀ ਸੀ।

ਬਦਨਾਮ ਪੁਲਿਸ ਕੈਟ ਗੁਰਮੀਤ ਪਿੰਕੀ

ਹਾਂ ਮੈਂ ਲੋਕਾਂ ਨਾਲ ਜ਼ਿਆਦਤੀਆਂ ਕੀਤੀਆਂ ਹਨ: ਪੁਲਿਸ ਕੈਟ ਪਿੰਕੀ

ਪੁਲਿਸ ਕੈਟ ਤੋਂ ਪੁਲਿਸ ਅਧਿਕਾਰੀ ਬਣਨ ਵਾਲੇ ਗੁਰਮੀਤ ਪਿੰਕੀ ਨੇ ਇੱਕ ਮੀਡੀਆ ਮੁਲਾਕਾਤ ਦੌਰਾਨ ਲੋਕਾਂ ਨਾਲ ਜ਼ਿਆਦਤੀਆਂ ਕਰਨ ਨੂੰ ਕਬੂਲ ਕਰਦਿਆਂ ਉਸ ਨੇ ਕਿਹਾ ਕਿ ਹਾਂ, ਮੈ ਨੇ ਜ਼ਿਆਦਤੀਆਂ ਕੀਤੀਆਂ ਹਨ।

ਪਿੰਕੀ ਕੈਟ ਨੂੰ ਬਹਾਲ ਕਰਨ ਵਾਲੇ ਡੀ.ਆਈ.ਜੀ ਵੱਲੋਂ ਲਏ ਗਏ ਫੈਸਲ਼ਿਆਂ ਦੀ ਹੋਵੇਗੀ ਪੜਤਾਲ

ਪੁਲਿਸ ਕੈਟ ਗੁਰਮੀਤ ਪਿੰਕੀ ਮਾਮਲਾ ਭਾਵੇਂ ਸ਼ੁਰੂ ਵਿਚ ਪ੍ਰਸ਼ਾਸਨਿਕ ਮਾਮਲਾ ਹੀ ਲੱਗਦਾ ਸੀ ਪਰ ਹੁਣ ਸਿਆਸੀ ਮਾਹਿਰਾਂ ਨੂੰ ਇਸ ਵਿਚ ਸਿਆਸੀ ਪੇਚ ਵੀ ਫਸੇ ਨਜ਼ਰ ਆ ਰਹੇ ਹਨ ਕਿਉਂਕਿ ਪੰਜਾਬ ਵਿਚ ਖਾੜਕੂਵਾਦ ਦੌਰਾਨ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀ ਜਿਥੇ ਮਨੁੱਖੀ ਅਧਿਕਾਰਵਾਦੀ ਜਥੇਬੰਦੀਆਂ ਦੇ ਨਿਸ਼ਾਨੇ 'ਤੇ ਰਹੇ ਹਨ ਉਥੇ ਕੁਝ ਸਿਆਸੀ ਆਗੂ ਅਤੇ ਸਿਆਸੀ ਪਾਰਟੀਆਂ ਅਜਿਹੇ ਪੁਲਿਸ ਅਧਿਕਾਰੀਆਂ ਦੀ ਖੁੱਲ ਕੇ ਹਮਾਇਤ ਕਰਦੀਆਂ ਹਨ ।

« Previous PageNext Page »