Tag Archive "gurmeet-pinki"

ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗਵਾਹੀ ਦੇਣ ਲਈ ਪਿੰਕੀ ਨੇ ਦਿੱਤਾ ਹਲਫੀਆ ਬਿਆਨ

ਪਿਛਲੇ ਦਿਨੀ ਪੱਤਰਕਾਰ ਕੰਵਰ ਸੰਧੂ ਨਾਲ ਵਿਸ਼ੇਸ਼ ਇੰਟਰਵਿਓੂ ਤੋਂ ਬਾਅਦ ਖਾਸ ਚਰਚਾ ਵਿੱਚ ਆਏ ਪੰਜਾਬ ਪੁਲਿਸ ਦੇ ਸਾਬਕਾ ਕੈਟ ਅਤੇ ਇੰਸਪੈਕਟਰ ਗੁਰਮੀਤ ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਹਾਈਕੋਰਟ ਵਿੱਚ ਗਵਾਹੀ ਦੇਣ ਲਈ ਪਿੰਕੀ ਨੇ ਪ੍ਰਗਟਾਈ ਇੱਛਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹਲਫੀਆ ਬਿਆਨ ਦਾਖਲ ਕਰਕੇ ਉਸਦੇ ਸਾਹਮਣੇ ਹੋਏ ਪੁਲਿਸ ਮੁਕਾਬਲਿਆਂ ਦੇ ਕੇਸ ਵਿੱਚ ਗਵਾਹੀ ਦੇਣ ਦੀ ਇੱਛਾ ਪ੍ਰਗਟਾਈ ਹੈ।

ਪਿੰਕੀ ਕੈਟ ਵੱਲੋਂ ਨਸ਼ਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਮੁੱਦਾ ਸੰਯੁਕਤ ਰਾਸ਼ਟਰ ਅਤੇ ਯੂਰਪ ਪਾਰਲੀਮੈਂਟ ਵਿੱਚ ਪਹੁੰਚਿਆ

ਸਿੱਖ ਜੱਥੇਬੰਦੀ ਦਲ ਖਾਲਸਾ ਨੇ ਪੁਲਿਸ ਦੇ ਸਾਬਕਾ ਕੈਟ ਗੁਰਮੀਤ ਪਿੰਕੀ ਵੱਲੋਂ 1984 ਤੋਂ ਲੈਕੇ ਸਿੱਖਾਂ ਦੀਆਂ ਪੁਲਿਸ ਹਿਰਾਸਤ ਵਿੱਚ ਹੋਈਆਂ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲ਼ਿਆਂ ਵਿੱਚ ਮਾਰਨ ਦੇ ਕੀਤੇ ਇਕਬਾਲ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਅਤੇ ਯੂਰਪ ਪਾਰਲੀਮੈਂਟ ਤੱਕ ਪਹੂੰਚ ਕਰਕੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਸਲ ਦੀ ਨਿਗ੍ਹਾ ਹੇਠ ਇੱਕ ਅੰਤਰਰਾਸ਼ਟਰੀ ਕਮਿਸ਼ਨ ਕਾਇਮ ਕੀਤਾ ਜਾਵੇ।

ਗੁਰਮੀਤ ਪਿੰਕੀ ਅਤੇ ਕੰਵਰ ਸੰਧੂ ਵੱਲੋਂ ਸਰਕਾਰੀ ਇਸ਼ਾਰੇ ਤੇ ਮੈਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਸਾਜਿਸ਼-ਭਾਈ ਰਾਜੋਆਣਾ

ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਭਾਈ ਰਾਜੋਆਣਾ ਦੀ ਇੱਕ ਹੱਥਲਿਖਤ ਚਿੱਠੀ ਜਾਰੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਕਿਹਾ ਕਿ ਗੁਰਮੀਤ ਪਿੰਕੀ ਅਤੇ ਕੰਵਰ ਸੰਧੂ ਵੱਲੋਂ ਸਰਕਾਰੀ ਇਸ਼ਾਰੇ ਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜੇਲ ਵਿੱਚ ਇੰਟਰਵਿਊ ਲੈਣ ਗਏ ਕੰਵਰ ਸੰਧੂ ਦੀ ਕੀਤੀ ਗਈ ਕੁੱਟਮਾਰ

ਬੇਅੰਤ ਕਤਲ ਕਾਂਢ ਵਿੱਚ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੇ ਪਟਿਆਲਾ ਜੇਲ ਵਿੱਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਅੱਜ ਜੇਲ ਵਿੱਚ ਉਨ੍ਹਾਂ ਨੂੰ ਮਿਲਣ ਗਏ ਪੱਤਰਕਾਰ ਕੰਵਰ ਸੰਧੂ ਦੀ ਕੁੱਟਮਾਰ ਕੀਤੀ ਗਈ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੌਰਾਨ ਮੌਕੇ ਤੇ ਸਾਬਕਾ ਪੁਲਿਸ ਅਫਸਰ ਅਤੇ ਕੈਟ ਗੁਰਮੀਤ ਪਿੰਕੀ ਵੀ ਮੋਜੂਦ ਸੀ।

ਪੰਜਾਬ ਵਿੱਚ ਹੋਏ ਮਨੁੱਖ ਅਧਿਕਾਰਾਂ ਦੇ ਘਾਣ ਦਾ ਮਸਲਾ ਯੂਰਪੀਅਨ ਪਾਰਲੀਮੈਂਟ ਅਤੇ ਸੰਯੁਕਤ ਰਾਸ਼ਟਰ ਵਿੱਚ ਪਹੁੰਚਿਆ

ਸੱਚ ਨੂੰ ਉਜਾਗਰ ਕਰਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਮੰਤਵ ਨਾਲ, ਦਲ ਖਾਲਸਾ ਨੇ ਯੂਰਪੀਅਨ ਪਾਰਲੀਅਮੈਂਟ ਅਤੇ ਸੰਯੁਕਤ ਰਾਸ਼ਟਰ ਨੂੰ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਦਾ ਗਠਨ ਕਰਨ ਤਾਂ ਜੋ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਵਲੋਂ ਕੀਤੇ ਗਏ ਖੁਲਾਸਿਆਂ ਦੀ ਰੌਸ਼ਨੀ ਵਿੱਚ ਪੁਲਿਸ ਅਤੇ ਸੁਰਖਿਆ ਦਸਤਿਆਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਤਸ਼ਦਦ ਤੋਂ ਬਾਅਦ ਫਰਜੀ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖਾਂ ਦੀ ਕੌੜੀ ਸੱਚਾਈ ਸਾਹਮਣੇ ਆ ਸੱਕੇ।

ਚੰਡੀਗੜ੍ਹ ਤੋਂ ਮੇਜਰ ਸਿੰਘ ਦੀ ਵਿਸ਼ੇਸ਼ ਰਿਪੋਰਟ: ਪਿੰਕੀ ਕੈਟ ਦੇ ਖੁਲਾਸੇ ਵੱਡੇ ਵਰਤਾਰੀ ਦੀ ਛੋਟੀ ਜਿਹੀ ਕੜੀ ਹਨ

ਪੰਜਾਬ ਵਿਚ ਇਕ ਪਿੰਕੀ ਕੈਟ ਹੀ ਨਹੀਂ ਸਗੋਂ ਅਜਿਹੇ ਸੈਂਕੜਿਆਂ ਕੈਟਾਂ ਨੇ ਪੁਲਿਸ ਅਫ਼ਸਰਸ਼ਾਹੀ ਹੇਠ ਸਰਕਾਰੀ ਦਹਿਸ਼ਤਵਾਦ ਰਾਹੀਂ ਹਜ਼ਾਰਾ ਬੇ ਦੋਸ਼ੇ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ। ਭਾਵੇਂ ਕਿ ਪਿੰਕੀ ਕੈਟ ਦੇ ਸਾਹਮਣੇ ਆਊਣ ਨਾਲ ਉਸ ਵਲੋਂ ਕੀਤੇ ਖੁਲਾਸਿਆਂ ਨੇ ਸਿੱਖਾਂ ਦੇ ਦਿਲਾਂ ਨੂੰ ਹਲੂਣ ਕੇ ਰਖ ਦਿਤਾ ਹੈ ਪਰ ਖਾੜਕੂਵਾਦ ਦੋਰਾਨ ਪੰਜਾਬ ਵਿਚ ਹੋਈਆਂ ਸਰਕਾਰੀ ਦਹਿਸ਼ਤਵਾਦ ਕਾਰਨ ਅਨੇਕਾਂ ਅਣਸੁਖਾਂਵੀਆਂ ਘਟਨਾਵਾਂ ਦੇ ਖੁਲਸੇ ਮਨੁੱਖੀ ਅਧਿਕਾਰਾਂ ਦੇ ਦੋ ਵਕੀਲਾਂ ਤੇਜਿੰਦਰ ਸਿੰਘ ਸੂਦਨ ਅਤੇ ਅਰੁਨਜੀਵ ਸਿੰਘ ਵਾਲੀਆ ਨੇ ਸਾਲ 2001 ਵਿਚ ਚੰਡੀਗੜ੍ਹ 'ਚ ਲੋਕ ਅਰਪਣ ਕੀਤੀ ਆਪਣੀ ਕਿਤਾਬ ''ਜੈਨਿਸਿਸ ਆਫ਼ ਸਟੇਟ ਟੈਰੋਰੀਜ਼ਮ ਇਨ ਪੰਜਾਬ'' ਵਿਚ ਕੀਤੇ ਹੋਏ ਹਨ ।

ਸੁਮੇਧ ਸੈਣੀ ਖਿਲਾਫ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਪਿੰਕੀ ਨੇ ਕੀਤੀ ਪੁਲਿਸ ਸ਼ਿਕਾਇਤ

ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਿੱਖ ਨੌਜਾਵਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਪਰਦਾਫਾਸ਼ ਕਰਨ ਵਾਲੇ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ 'ਤੇ ਨੌਕਰੀ ਬਹਾਲੀ ਲਈ 50 ਲੱਖ ਰੁਪਏ ਦੀ ਰਿਸ਼ਵਾਤ ਲੈਣ ਦੇ ਦੋਸ਼ ਲਾਉਦਿਆਂ ਸਪੀਡ ਪੋਸਟ ਰਾਹੀਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ।

ਕੈਟ ਤੋਂ ਪੁਲਿਸ ਇੰਸਪੈਕਟਰ ਬਣੇ ਗੁਰਮੀਤ ਪਿੰਕੀ ਵੱਲੋਂ ਕੀਤੇ ਖੁਲਾਸਿਆਂ ਬਾਰੇ ਸੀਨੀਅਰ ਪੱਤਰਕਾਰ ਦੇ ਵੀਚਾਰ ਸੁਣੋ

ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਵੱਲੋਂ ਪੰਜਾਬ ਵਿੱਚ 1980-90 ਦੌਰਾਨ ਹੋਏ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਕੈਟ ਤੋਂ ਪੁਲਿਸ ਇੰਸਪੈਕਟਰ ਬਣੇ ਗੁਰਮੀਤ ਪਿੰਕੀ ਵੱਲੋਂ ਕੀਤੇ ...

ਗੁਰਮੀਤ ਸਿੰਘ ਪਿੰਕੀ ਕੈਟ ਵੱਲੋਂ ਕੀਤੇ ਖੁਲਾਸਿਆਂ ਤੇ ਬੋਲੇ ਕੰਵਰ ਸੰਧੂ; ਵੀਡੀਓ ਵੇਖੋ

ਚੰਡੀਗੜ੍ਹ ਦੇ ਮੱਖਣ ਸ਼ਾਹ ਲੁਬਾਣਾ ਹਾਲ ਵਿੱਚ ਵਿਸ਼ਵ ਮਨੁੱਖੀ ਅਧਿਕਾਰ ਦਿਹਾੜੇ ਤੇ ਬੋਲਦਿਆਂ ਗੁਰਮੀਤ ਪਿੰਕੀ ਵੱਲੋਂ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਖੁਲਾਸਿਆਂ ਬਾਰੇ ਬੋਲਦਿਆਂ ਕੀ ...

ਭਗਵੰਤ ਮਾਨ ਨੇ ਗੁਰਮੀਤ ਪਿੰਕੀ ਵੱਲੋਂ ਕੀਤੇ ਇੰਕਸਾਫ ਦਾ ਮਾਮਲਾ ਲੋਕ ਸਭਾ ਵਿੱਚ ਉਠਾਇਆ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੇ ਪੁਲਿਸ ਕੈਟ ਗੁਰਮੀਤ ਪਿੰਕੀ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲੇ ‘ਤੇ ਵਿਚਾਰ ਕਰਨ ਲੋਕ ਸਭਾ ਵਿੱਚ ਕੰਮ ਰੋਕੂ ਮਤਾ ਪੇਸ਼ ਕੀਤਾ ਜਿਸਨੂੰ ਸਪੀਕਰ ਸੁਮੀਤਾ ਮਹਾਜਨ ਨੇ ਰੱਦ ਕਰ ਦਿੱਤਾ।

« Previous PageNext Page »