Tag Archive "gurtej-singh-former-ias"

ਚੇਤਨਾ ਹੈ ਤੳੁ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ

-ਸ੍ਰ. ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.)
10 ਮੲੀ 2015, ਦਿਨ ਅੈਤਵਾਰ ਨੂੰ ਭਾੲੀ ਸੂਰਤ ਸਿੰਘ ਖ਼ਾਲਸਾ ਦੇ ਪਿੰਡ (ਹਸਨਪੁਰ, ਲੁਧਿਆਣਾ) ਸਮਾਗਮ ਸੀ। ਖ਼ਾਲਸਾ ਪੰਥ ਦੀਆਂ ਸਿਰਮੌਰ ਹਸਤੀਆਂ ਭਾੲੀ ਸੂਰਤ ਸਿੰਘ ਦੇ ਪੰਥਕ ਕਾਜ ਵਿੱਚ ਓਸ ਨਾਲ ਹਮਦਰਦੀ ਜ਼ਾਹਰ ਕਰਨ ਅਤੇ ਹੱਥ ਵਟਾੳੁਣ ਲੲੀ ਜਮ੍ਹਾਂ ਹੋੲੀਆਂ। ਬੜੀਆਂ ਚੜ੍ਹਦੀ ਕਲਾ ਦੀਆਂ ਤਕਰੀਰਾਂ ਹੋੲੀਆਂ, ਜ਼ਬਰਦਸਤ ਅਕਾਸ਼-ਗੂੰਜਾਊ ਨਾਅਰੇ ਲੱਗੇ। ਦੁਸ਼ਾਲਿਆਂ, ਕਿਰਪਾਨਾਂ, ਸ਼ਸਤਰਾਂ ਦੇ ਖ਼ੂਬ ਦਰਸ਼ਨ-ਦੀਦਾਰੇ ਹੋੲੇ। ਬੜਾ ਅਲੌਕਿਕ ਨਜ਼ਾਰਾ ਸੀ। ਕੲੀਆਂ ਨੇ ਸਾਰਥਕ ਗੱਲਾਂ ਆਖੀਆਂ ਪਰ ਕਿਸੇ ਨੇ ਸੁਣੀਆਂ ਨਹੀਂ।

‘ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ!’ (ਮੋਗਾ ਕਾਂਡ ਦੇ ਸੰਦਰਭ ‘ਚ)

-ਸ੍ਰ. ਗੁਰਤੇਜ ਸਿੰਘ ਆਈ. ਏ. ਐੱਸ
ਚਾਰ ਪੰਜ ਦਿਨ ਪਹਿਲਾਂ ਪੰਜਾਬ ਦੀ ਧਰਤੀ ਉੱਤੇ ਉਹ ਹੋਇਆ ਜੋ ਕਿਸੇ ਧਰਤੀ ਉੱਤੇ ਨਹੀਂ ਹੋਣਾ ਚਾਹੀਦਾ ਸੀ। ਮਾਂ ਦੇ ਪਰਛਾਵੇਂ ਬੈਠੀ ਇੱਕ ਗਰੀਬ ਬੱਚੀ ਦੀ ਪਤ ਨੂੰ ਕਿਸੇ ਜ਼ਮੀਰ ਫ਼ਰੋਸ਼, ਕੌਮ ਫ਼ਰੋਸ਼, ਪੱਥਰ-ਦਿਲ ਤਾਨਾਸ਼ਾਹ ਦੇ ਚਾਰ ਗੁੰਡਿਆਂ ਨੇ ਹੱਥ ਪਾਇਆ ਅਤੇ ਆਖਰ ਓਸ ਨੂੰ ਮਾਂ ਸਮੇਤ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਕੇ ਮਾਰ ਦਿੱਤਾ।

ਆਪਣੇ ਵਿੱਦਿਅਕ ਅਦਾਰਿਆਂ ਵੱਲੋਂ ਸਿੱਖ ਸੱਭਿਅਤਾ ਦਾ ਘਾਣ

-ਸ੍ਰ. ਗੁਰਤੇਜ ਸਿੰਘ
ਸਿੱਖ ਧਰਮ ਅਤੇ ਏਸ ਦੀ ਉਪਜ ਪੰਜਾਬੀ ਸੱਭਿਆਚਾਰ, ਅਨੇਕਾਂ ਵਿਦਵਾਨਾਂ ਅਨੁਸਾਰ, ਆਉਣ ਵਾਲੇ ਸਮਿਆਂ ਦੇ ਮਾਨਵ ਪੱਖੀ ਪੁਖਤਾ ਵਿਚਾਰਾਂ ਨੂੰ ਘੜਨ ਲਈ ਭਰਪੂਰ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੇ ਹਨ। ਕਈ ਬੌਣੀਆਂ ਸੱਭਿਅਤਾਵਾਂ ਦੇ ਵਿਦਵਾਨ ਭੁੱਲ ਜਾਂਦੇ ਹਨ ਕਿ ਜਗਤ-ਗੁਰੂ ਮਨੁੱਖ ਮਾਤਰ ਦੀ ਸਰਬਪੱਖੀ ਉੱਨਤੀ ਅਤੇ ਅਧਿਆਤਮਕ ਵਿਕਾਸ ਲਈ ਆਇਆ ਸੀ ਨਾ ਕਿ ਕਿਸੇ ਖ਼ਾਸ ਫ਼ਿਰਕੇ ਦੀ ਅਗਵਾਈ ਕਰ ਕੇ ਆਪਣਾ ਗ੍ਰੋਹ ਬਣਾਉਣ ਲਈ!

ਆਰ.ਡੀ.ਐਕਸ. ਕਾਨੂੰਨ ਦੀ ਨਸਲਘਾਤ ਲਈ ਵਰਤੋਂ

1 ਅਪ੍ਰੈਲ 2015 ਨੂੰ ''ਜਗਤਾਰ ਸਿੰਘ ਹਵਾਰਾ ਬਰੀ'' ਦੀ ਸੁਰਖੀ ਹੇਠ ਖ਼ਬਰ ਛਪੀ। ਖ਼ਬਰ ਇਹ ਸੀ ਕਿ ਲੁਧਿਆਣੇ ਦੇ ਸੈਸ਼ਨ ਜੱਜ ਨੇ 28 ਜਨਵਰੀ 1998 ਦੇ ਪਾਏ ਕੇਸ, ਜਿਸ ਵਿੱਚ ਹਵਾਰਾ ਨੂੰ 7 ਕਿੱਲੋ ਆਰ.ਡੀ.ਐਕਸ. ਅਤੇ 12 ਕਿੱਲੋ ਜੈਲੇਟੀਨ ਨਾਲ ਗ੍ਰਿਫਤਾਰ ਕੀਤਾ ਗਿਆ ਦੱਸਿਆ ਸੀ, ਵਿੱਚੋਂ ਬਰੀ ਕਰ ਦਿੱਤਾ ਹੈ। ਏਸ ਕੇਸ ਵਿੱਚ ਨਿਰਦੋਸ਼ ਹਵਾਰੇ ਨੂੰ 17 ਸਾਲ, ਸੈਂਕੜੇ ਹੋਰਾਂ ਵਾਂਗ, ਉਲਝਾ ਕੇ ਰੱਖਿਆ ਗਿਆ ਸੀ। ਨਰਾਇਣ ਸਿੰਘ ਨੂੰ ਅਜਿਹੇ ਹੀ ਝੂਠੇ ਕੇਸ ਮੜ੍ਹ ਕੇ ਕਈ ਵਾਰ ਖੱਜਲ-ਖੁਆਰ ਕੀਤਾ ਜਾ ਚੁੱਕਿਆ ਹੈ ਅਤੇ ਅੱਜ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਇਹ ਸਾਰੇ ਕੇਸ ਅਸਲ ਲੋਕ-ਆਗੂਆਂ ਨੂੰ ਖੱਜਲ ਕਰਨ ਅਤੇ ਲੋਕਾਂ ਨੂੰ ਸੁਚੱਜੀ ਅਗਵਾਈ ਤੋਂ ਮਹਰੂਮ ਕਰਨ ਲਈ ਹੀ ਪੁਲਸ ਵੱਲੋਂ ਤਿੰਨ-ਚਾਰ ਦਹਾਕਿਆਂ ਤੋਂ ਪਾਏ ਜਾਂਦੇ ਰਹੇ ਹਨ।

ਵਿਸ਼-ਕੰਨਿਆਵਾਂ ਅਤੇ ਜ਼ਹਿਰ ਦੀਆਂ ਗੰਦਲਾਂ

ਰਮਯੁੱਧ ਮੋਰਚਾ ਅਜੇ ਭਖਿਆ ਹੀ ਸੀ ਕਿ ਏਸ ਦੇ ਵਿਰੁੱਧ ਜ਼ਹਿਰੀਲਾ ਪ੍ਰਚਾਰ ਸ਼ੁਰੂ ਹੋ ਗਿਆ। ਮੈਂ ਸੰਤ ਲੌਂਗੋਵਾਲ ਨੂੰ ਬੇਨਤੀ ਕੀਤੀ ਕਿ ਖ਼ਾਸ ਤੌਰ ਉੱਤੇ ਆਨੰਦਪੁਰ ਦੇ ਮਤੇ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਬੇ-ਬੁਨਿਆਦ ਭੰਡੀ-ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਅਕਾਲੀ ਦਲ ਇੱਕ ਜਥਾ ਭੇਜੇ। ਇਹ ਹਰ ਸੂਬੇ ਦੀਆਂ ਪ੍ਰਮੁੱਖ ਸਿਆਸੀ ਜਮਾਤਾਂ ਦੇ ਮੁਖੀਆਂ ਆਦਿ ਨੂੰ ਸੱਚ ਦੱਸੇ। ਸੰਤ ਨੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਕਮੇਟੀ ਬਣਾਈ। ਕਮੇਟੀ ਨੇ ਮੁੱਦੇ ਦੀ ਗੰਭੀਰਤਾ ਨੂੰ ਨਾ ਸਮਝਿਆ। ਓਸ ਨੇ ਇੱਕ ਫੇਰੀ ਬੰਗਾਲ ਦੀ ਪਾਈ। ਓਥੇ ਵੀ ਉਹ ਗੁਰਦਵਾਰਾ ਬੜਾ ਸਿੱਖ ਸੰਗਤ ਜਾ ਕੇ ਬੰਗਾਲ ਦੇ ਸਿੰਘਾਂ ਨਾਲ ਵਿਚਾਰ ਕਰ ਕੇ ਸਿਰੋਪੇ ਹਾਸਲ ਕਰ ਕੇ ਵਾਪਸ ਆ ਗਏ।

ਬੀਬੀ ਸਰਵਿੰਦਰ ਕੌਰ ਤੇ ਸਾਬਕਾ ਆਈਏਐਸ ਗੁਰਤੇਜ ਸਿੰਘ ਨੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੇ ਨਿਸ਼ਾਨਿਆਂ ਨੂੰ ਕੀਤਾ ਸਪੱਸ਼ਟ

ਅੱਜ ਇਥੇ ਚੰਡੀਗੜ੍ਹ ਪ੍ਰੈਸ ਕਲੱਬ ਚ ਬਾਪੂ ਸੂਰਤ ਸਿੰਘ ਦੀ ਸਪੁੱਤਰੀ ਬੀਬੀ ਸਰਵਿੰਦਰ ਕੌਰ ਤੇ ਸਾਬਕਾ ਆਈਏਐਸ ਗੁਰਤੇਜ ਸਿੰਘ ਨੇ ਉਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੀਆਂ ਵੱਖ ਵੱਖ ਜੇਲਾਂ ‘ਚ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦਾ ਭੁੱਖ ਹੜਤਾਲ ਸੰਘਰਸ਼ ਅੱਜ 72ਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ। ਇਹ ਸੰਘਰਸ਼ ਉਨਾਂ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼ੁਰੂ ਕੀਤਾ ਗਿਆ ਜਿਨਾਂ ਦੀਆਂ ਸਜ਼ਾਵਾਂ ਕਾਨੂੰਨ ਦੇ ਮੁਤਾਬਕ ਪੂਰੀਆਂ ਹੋ ਗਈਆਂ ਹਨ।

ਭਗਤ ਸਿੰਘ ਨੂੰ ਫ਼ਾਂਸੀ: ਕਹਾਣੀ ਭਾਈਏ ਤੇ ਸ਼ੇਰ ਦੀ

ਭਾਈਆ ਸਾਡਾ ਬੜਾ ਸ਼ਿਕਾਰੀ। ਓਸ ਦੀ ਬਗਲ ਵਿੱਚ ਚਰਚਲ ਐਂਡ ਚਰਚਲ ਦੀ ਦੋ-ਨਾਲੀ, ਓਸ ਦੇ ਵਿੱਚ ਜ਼ੀਰੋ ਨੰਬਰ ਦੇ ਹਾਥੀ ਮਾਰਨ ਵਾਲੇ ਕਾਰਤੂਸ। ਸਾਹਮਣਿਓਂ ਆ ਗਿਆ ਸ਼ੇਰ। ਭਾਈਏ ਨੇ ਸ਼ੇਰ ਨੂੰ ਵੇਖ ਲਿਆ, ਸ਼ੇਰ ਨੇ ਭਾਈਏ ਨੂੰ। ਭਾਈਆ ਬੰਦੂਕ ਤਾਣ ਕੇ ਅੱਗੇ ਵਧਣ ਲੱਗਾ, ਸ਼ੇਰ ਵੀ। ਇੱਕ ਕਦਮ ਭਾਈਆ ਅੱਗੇ ਇੱਕ ਕਦਮ ਸ਼ੇਰ। ਭਾਈਆ ਅੱਗੇ ..... ਸ਼ੇਰ ਅੱਗੇ; ਭਾਈਆ..... ਸ਼ੇਰ। ਸਮਾਂ ਆ ਗਿਆ। ਭਾਈਏ ਦੀ ਬੰਦੂਕ ਦੀ ਨਾਲ ਸ਼ੇਰ ਦੇ ਨੱਕ ਨਾਲ ਲੱਗਣ ਵਾਲੀ ਹੋ ਗਈ। ਭਾਈਏ ਉਂਗਲ ਘੋੜੇ ਉੱਤੇ ਰੱਖੀ। ਘੋੜਾ ਵਰ੍ਨ ਹੀ ਵਾਲਾ ਸੀ ਕਿ ਅਚਨਚੇਤ ਸ਼ੇਰ ਏਧਰ ਨੂੰ ਮੁੜ ਗਿਆ ਅਤੇ ਭਾਈਆ ਓਧਰ ਨੂੰ। ਦੇਵਨੇਤ ਨਾਲ ਭਾਈਆ ਤੇ ਸ਼ੇਰ ਦੋਨੋਂ ਵਾਲ-ਵਾਲ ਬਚ ਗਏ।

ਜਾਤ-ਪਾਤ ਅਤੇ ਜਾਤ-ਪਾਤੀ ਪ੍ਰਬੰਧ

-ਸ੍ਰ. ਗੁਰਤੇਜ ਸਿੰਘ ਆਈ. ਏ. ਐੱਸ
ਸਿੱਖ ਪੰਥ ਦੀਆਂ ਅਨੇਕਾਂ ਮਾਇਆਨਾਜ਼ ਹਸਤੀਆਂ ਦੀ ਨੇੜਤਾ ਮੈਨੂੰ ਹਾਸਲ ਹੋਈ ਹੈ। ਇਹ ਮੇਰੀ ਜ਼ਿੰਦਗੀ ਦਾ ਵੱਡਾ ਸਰਮਾਇਆ ਹੈ। ਮੈਨੂੰ ਗੁਰੂ ਮਿਹਰ ਦੁਆਰਾ ਅਜਿਹੇ ਸੂਰਮਿਆਂ, ਮਹਾਤਮਾਵਾਂ, ਆਪਾ-ਵਾਰੂ ਜੁਝਾਰੂਆਂ, ਮਹਾਂ-ਕਵੀਆਂ, ਦਾਰਸ਼ਨਿਕਾਂ, ਸਾਧੂਆਂ ਅਤੇ ਮਹਾਂ-ਮਾਨਵਾਂ ਦੇ ਦਰਸ਼ਨ ਹੋਏ ਹਨ ਜਿਨ੍ਹਾਂ ਦੇ ਅਸਲ ਆਤਮਕ ਸਰੂਪ (ਵਿਰਾਟ ਰੂਪ) ਨੂੰ ਵੇਖਣਾ ਹੋਵੇ ਤਾਂ ਪੱਗ ਉੱਤੇ ਹੱਥ ਰੱਖ ਕੇ ਅਸਮਾਨੀਂ ਲੱਗੇ ਸਿਰਾਂ ਤੱਕ ਨਜ਼ਰ ਪਹੁੰਚਾਉਣੀ ਪੈਂਦੀ ਹੈ। ਇਤਫ਼ਾਕ ਨਾਲ ਸਾਰੇ ਦੇ ਸਾਰੇ ਜ਼ੱਰਾ-ਨਿਵਾਜ, ਆਪਣੇ ਗੁਰੂ ਵਾਂਙੂੰ ਹੀ ਮਿਹਰਬਾਨ ਸਨ। ਏਸ ਲਈ ਮੇਰੀ ਉਹਨਾਂ ਨਾਲ ਚੰਗੀ ਬਣੀ। ਇੱਕਾ-ਦੁੱਕਾ ਹਾਣੀਆਂ ਨੂੰ ਛੱਡ ਕੇ ਬਾਕੀ ਸਾਰੇ ਬਜ਼ੁਰਗ ਸਨ। ਇਹਨਾਂ ਵਿੱਚੋਂ ਇੱਕ ਸੀ ਲਾਸਾਨੀ ਸਮਾਜ-ਵਿਗਿਆਨੀ ਅਤੇ ਲਾਸਾਨੀ ਇਤਿਹਾਸਕਾਰ ਸਿੱਖ ਇਨਕਲਾਬ ਵਾਲਾ ਜਗਜੀਤ ਸਿੰਘ।

ਗ਼ੱਦਾਰ ਕੌਣ? ਵਫ਼ਾਦਾਰ ਕੌਣ?

-ਸ੍ਰ. ਗੁਰਤੇਜ ਸਿੰਘ
ਰਬਿੰਦਰ ਨਾਥ ਟੈਗੋਰ ਦੇ ਪੁਰਖੇ ਮੁਸਲਮਾਨ ਸ਼ਾਸਕਾਂ ਦੇ ਏਸ ਹੱਦ ਤੱਕ ਵਫ਼ਾਦਾਰ ਸਨ ਕਿ ਉਹਨਾਂ ਨੂੰ ਇਸਲਾਮੀਆਂ ਬ੍ਰਾਹਮਣ ਕਰਕੇ ਹੀ ਜਾਣਿਆ ਜਾਂਦਾ ਸੀ। ਸਰਕਾਰੇ ਦਰਬਾਰੇ ਬੜੀ ਕਦਰ ਦੱਸੀਦੀ ਸੀ। ਰਾਜ ਪਲਟਿਆ, ਅੰਗ੍ਰੇਜ਼ ਆਏ ਤਾਂ ਏਸ ਪ੍ਰਵਾਰ ਦੀ ਵਫ਼ਾਦਾਰੀ ਉੱਤੇ ਓਸ ਨੂੰ ਵੀ ਕੋਈ ਸ਼ੱਕ ਨਾ ਰਿਹਾ।

ਭਾਈ ਸੂਰਤ ਸਿੰਘ ਖ਼ਾਲਸਾ ਦਾ ਮਰਨ ਵਰਤ

ਲੇਖਕ: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.)
ਸੂਰਤ ਸਿੰਘ ਖ਼ਾਲਸਾ ਨੂੰ ਮੈਂ 1977 ਤੋਂ ਜਾਣਦਾ ਹਾਂ। ਇਹ ਸਫ਼ਲ ਅਧਿਆਪਕ, ਸਫ਼ਲ ਗ੍ਰਹਿਸਥੀ ਹੋਣ ਦੇ ਨਾਲ-ਨਾਲ ਆਪਣੀਆਂ ਪੰਥਕ, ਸਮਾਜਕ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਆਪਣੇ-ਆਪ ਨੂੰ ਸਮਾਜ ਅਤੇ ਗੁਰੂ ਦੀਆਂ ਨਜ਼ਰਾਂ ਵਿੱਚ ਸੁਰਖ਼ਰੂ ਕਰ ਚੁੱਕੇ ਹਨ। ਸਿਆਸਤ ਵਿੱਚ ਵੀ ਇਹਨਾਂ ਭਰਪੂਰ ਹਿੱਸਾ ਲਿਆ ਹੈ।
ਪੂਰੀ ਲਿਖਤ ਪੜ੍ਹੋ ...

« Previous PageNext Page »