Tag Archive "gurtej-singh-former-ias"

ਜਿਸ “ਆਨੰਦ ਮੈਰਿਜ ਐਕਟ” ਨੂੰ ਲਾਗੂ ਕਰਵਾਇਆਂ ਜਾ ਰਿਹਾ ਹੈ, ਉਸ ਵਿੱਚ ਕੀ ਹੈ? (ਖਾਸ ਚਰਚਾ)

ਇਨ੍ਹੀਂ ਦਿਨੀਂ ਕੁਝ ਸਿਆਸੀ ਪਾਰਟੀਆਂ ਇਸ ਗੱਲ ਲਈ ਆਪਣੀ ਪਿੱਠ ਆਪੇ ਹੀ ਥਾਪੜ ਰਹੀਆਂ ਹਨ ਕਿ ਉਨਹਾਂ "ਆਨੰਦ ਮੈਰਿਜ ਐਕਟ" ਵੱਖ-ਵੱਖ ਥਾਈਂ ਲਾਗੂ ਕਰਵਾ ਦਿੱਤਾ ਹੈ। ਸਾਲ 2012 ਵਿੱਚ ਜਦੋਂ 1909 ਵਾਲੇ ਆਨੰਦ ਮੈਰਿਜ ਐਕਟ ਵਿੱਚ ਤਸਬਦੀਲੀ ਕਰਕੇ ਵਿਆਹ ਦਰਜ਼ ਕਰਵਾਉਣ ਦੀ ਮੱਦ ਪਾਈ ਗਈ ਸੀ ਤਾਂ ਉਦੋਂ ਸਿੱਖ ਸਿਆਸਤ ਵੱਲੋਂ ਇਸ ਮਾਮਲੇ 'ਤੇ ਸਿੱਖ ਵਿਚਾਰਵਾਨਾਂ ਤੇ ਕਾਨੂੰਨ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਸੀ

ਪੁਸਤਕ “ਬ੍ਰਾਹਮਣਵਾਦ ਤੋਂ ਹਿੰਦੂਵਾਦ” ਸਬੰਧੀ ਇੱਕ ਪੜਚੋਲ

ਪ੍ਰੋਫ਼ੈਸਰ ਗੁਰਮੀਤ ਸਿੰਘ ਸਿੱਧੂ ਦੀ ਨਵੇਂ ਸਾਲ ਵਿੱਚ (3 ਜਨਵਰੀ 2018 ਨੂੰ) ਆਈ ਨਵੀਂ ਕਿਤਾਬ, ਬ੍ਰਾਹਮਣਵਾਦ ਤੋਂ ਹਿੰਦੂਵਾਦ, ਵਿੱਚ ਇੱਕ ਨਵਾਂ-ਨਵੇਲਾ ਅਤੇ ਅਸੀਮ ਸੰਭਾਵਨਾਵਾਂ ਵਾਲਾ ਸਿਆਸੀ ਸੰਵਾਦ ਸਿਰਜਣ ਦੀ ਸਮਰੱਥਾ ਹੈ।

“ਬ੍ਰਾਹਮਣਵਾਦ ਤੋਂ ਹਿੰਦੂਵਾਦ: ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ” ਕਿਤਾਬ ਅਜੋਕੇ ਸਮੇਂ ਦੇ ਭਖਵੇਂ ਵਿਸ਼ੇ ‘ਤੇ ਚਰਚਾ ਦੀ ਪਹਿਲਕਦਮੀ: ਸਿੱਖ ਵਿਦਵਾਨ

ਅੱਜ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਵਿਖੇ ਸਿੱਖ ਵਿਦਵਾਨ ਡਾ. ਗੁਰਮੀਤ ਸਿੰਘਦੀ ਨਵੀਂ ਕਿਤਾਬ “ਬ੍ਰਾਹਮਣਵਾਦ ਤੋਂ ਹਿੰਦੂਵਾਦ: ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ" ਜਾਰੀ ਕੀਤੀ ਗਈ।

ਸਿੱਖ ਚਿੰਤਕਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉਤੇ ਹਮਲੇ ਦੀ ਨਿਖੇਧੀ ਕੀਤੀ

ਚੰਡੀਗੜ੍ਹ ਦੇ ਸੈਕਟਰ 28 ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕੇਂਦਰ ਵਿਖੇ ਪੰਥਕ ਵਿਦਵਾਨਾਂ ਅਤੇ ਪੰਥ ਦਰਦੀਆਂ ਦੀ ਅਹਿਮ ਇਕੱਤਰਤਾ ਹੋਈ, ਜਿਸ ਵਿਚ ਉੱਘੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਬੀਤੇ ਦਿਨੀਂ ਲੁਧਿਆਣਾ ਵਿਖੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।

ਮੈਲਬੋਰਨ ਸੈਮੀਨਰ ਵਿਚ ਕੌਮੀ ਅਜ਼ਾਦੀ ਦੇ ਵੱਖ- ਵੱਖ ਸੰਕਲਪ ਪੇਸ਼ ਕਰਨ ਨਾਲ ਸਿੱਖ ਕੌਮ ਵਿੱਚ ਦੁਬਿਧਾ ਦਾ ਮਾਹੌਲ ਪੈਦਾ ਹੋਇਆ: ਅਕਾਲੀ ਦਲ ਅੰਮ੍ਰਿਤਸਰ

ਮੈਲਬੋਰਨ (ਆਸਟ੍ਰੇਲੀਆ) ਵਿਖੇ ਸਿੱਖ ਕੌਮ ਦੀ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਦੇ ਵਿਸ਼ੇ ਉਤੇ ਕੌਮਾਂਤਰੀ ਪੱਧਰ ਦੀਆਂ ਸਖਸ਼ੀਅਤਾਂ, ਵਿਦਵਾਨਾਂ ਅਤੇ ਕੌਮਾਂਤਰੀ ਸਿਆਸਤ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਸਿੱਖ ਸਿਆਸਤਦਾਨਾਂ ਵੱਲੋਂ ਸੈਮੀਨਾਰ ਦੌਰਾਨ ਭਾਰਤ ਦੇ ਅੰਦਰ ਰਹਿਕੇ ਹੀ ਆਜ਼ਾਦ ਸਿੱਖ ਸਟੇਟ ਕਾਇਮ ਕਰਨ ਅਤੇ “ਸੰਪੂਰਨ ਬਾਦਸ਼ਾਹੀ ਸਿੱਖ ਰਾਜ" ਦੇ ਵੱਖ- ਵੱਖ ਸੰਕਲਪ ਪੇਸ਼ ਕਰਨ ਨਾਲ ਸਿੱਖ ਕੌਮ ਵਿੱਚ ਦੁਬਿਧਾ ਦਾ ਮਾਹੌਲ ਪੈਦਾ ਹੋਇਆ ਹੈ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਅਕਾਲੀ ਦਲ ਦੇ ਆਗੂਆਂ ਨੇ ਭੇਜੇ ਪ੍ਰੈਸ ਬਿਆਨ ਵਿੱਚ ਕੀਤਾ ।

ਮੈਲਬਰਨ ‘ਚ ਚਾਰ ਦਿਨਾ ਵਰਲਡ ਸਿੱਖ ਕਾਨਫਰੰਸ 10 ਮਾਰਚ ਤੋਂ

ਮੈਲਬਰਨ: ਸਿੱਖ ਭਾਈਚਾਰੇ ਦੇ ਧਾਰਮਿਕ ਰਾਜਨੀਤਿਕ ਅਤੇ ਸਿਆਸੀ ਭਵਿੱਖ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਸਥਾਨਕ ਸਿੱਖ ਜਥੇਬੰਦੀਆਂ ਅਤੇ ਸੰਗਤ ਦੇ ਸਾਂਝੇ ਸਹਿਯੋਗ ਨਾਲ ਮੈਲਬਰਨ ਸ਼ਹਿਰ ਵਿੱਚ ਵਰਲਡ ਸਿੱਖ ਕਾਨਫਰੰਸ 10 ਤੋ 13 ਮਾਰਚ ਤੱਕ ਕੀਤੀ ਜਾ ਰਹੀ ਹੈ ਜਿਸ ਵਿੱਚ ਦੁਨੀਆਂ ਭਰ ਤੋਂ ਸਿੱਖ ਵਿਦਵਾਨ, ਚਿੰਤਕ ਅਤੇ ਵੱਖ ਵੱਖ ਧਾਰਮਿਕ, ਸਿਆਸੀ , ਵਿਦਿਅਕ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਆਗੂ ਅਤੇ ਬੁਲਾਰੇ ਹਿੱਸਾ ਲੈਣਗੇ।

ਅੱਜ ਜਨਮ ਦਿਨ (2 ਮਾਰਚ) ‘ਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ

ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤੇ ਅਨਿੰਨ ਸ਼ਰਧਾ ਦਾ ਲੇਪ ਕਰ ਕੇ ਐਸਾ ਪੁਤਲਾ ਗੁਰੂ ਨੇ ਸਾਜਿਆ ਜੋ ਸਿੱਖੀ ਦਾ ਮਹਾਨ ਥੰਮ੍ਹ ਅਤੇ ਮਨੁੱਖਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ। ਓਸ ਨੇ ਇੱਕ ਹੱਥੀਂ ਵਾਹੀ ਕਰਦੇ ਮੱਧਵਰਗੀ ਪਰਿਵਾਰ ਵਿੱਚੋਂ ਸ਼ੁਰੂ ਕਰ ਕੇ ਆਈ. ਸੀ. ਐਸ. ਅਤੇ ਸੰਸਦ ਮੈਂਬਰ ਤੱਕ ਦਾ ਰੰਗੀਨ ਸਫ਼ਰ ਬੜੀ ਸਜ-ਧਜ ਨਾਲ, ਪੂਰਣ ਸੰਜੀਦਗੀ ਨਾਲ ਸੰਪੰਨ ਕੀਤਾ। ਹਿੱਸੇ ਆਈ ਗੁੰਮਨਾਮੀ ਅਤੇ ਇਕੱਲ ਨੂੰ ਵੀ ਬੜੇ ਸਹਿਜ ਨਾਲ, ਬੜੇ ਧੀਰਜ ਨਾਲ, ਪੂਰਨ ਸਿਦਕ ਨਾਲ ਹੰਢਾਇਆ। ਆਖ਼ਰ ਉਹ ਸਿੱਖ ਸੋਚਵਾਨਾਂ ਲਈ ਵੱਡਾ ਉਤਸ਼ਾਹ ਦਾ ਸੋਮਾ ਬਣ ਗਿਆ।

ਸਰਬੱਤ ਖਾਲਸਾ ਸੰਸਥਾ ਦੇ ਸਿਧਾਂਤ ਬਾਰੇ ਸਿੱਖ ਵਿਦਵਾਨ ਸ੍ਰ. ਗੁਰਤੇਜ ਸਿੰਘ ਨਾਲ ਕੀਤੀ ਗੱਲਬਾਤ (ਵੇਖੋਵੀਡੀਓੁ, ਭਾਗ-1)

ਸਰਬੱਤ ਖਾਲਸਾ ਦੇ ਸਿਧਾਂਤ ਅਤੇ 10 ਨਵੰਬਰ ਨੂੰ ਅੰਮ੍ਰਿਤਸਰ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ(2015) ਸਬੰਧੀ ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਸਿੱਖ ਵਿਦਵਾਨ ਸ੍ਰ. ਗੁਰਤੇਜ ਸਿੰਘ ਨਾਲ ਗੱਲਬਾਤ ਕੀਤੀ ਗਈ ।ਇੰਟਰਵਿਓੂ ਦੇ ਇਸ ਹਿੱਸੇ ਵਿੱਚ ਸ੍ਰ. ਗੁਰਤੇਜ ਸਿੰਘ ਨੇ ਸਰਬੱਤ ਖਾਲਸਾ ਸੰਸਥਾ ਬਾਰੇ ਅਤੇ ਮੌਜੂਦਾ ਸਮੇਂ ਇਸਨੂੰ ਕਿਵੇਂ ਸੁਰਜੀਤ ਕੀਤਾ ਜਾਵੇ, ਬਾਰੇ ਆਪਣੇ ਵਿਚਾਰ ਦੱਸੇ।

ਪੰਥਕ ਏਕਤਾ ਲਈ ਸਿੱਖ ਵਿਦਵਾਨਾਂ ਅਤੇ ਆਗੂਆਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ

ਸਿੱਖ ਵਿਦਵਾਨਾਂ ਅਤੇ ਸਿੱਖ ਕਾਰਕੂਨਾਂ ਵੱਲੋਂ ਵੱਖ-ਵੱਖ ਸਿੱਖ ਜੱਥੇਬੰਦੀਆਂ ਨੂੰ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਆਉਣ ਵਾਲੀਆਂ ਚੋਣਾਂ ਲਈ ਇੱਕ ਮੁਹਾਜ਼ 'ਤੇ ਇਕੱਠੇ ਕਰਨ ਲਈ ਇੱਕ ਮੀਟਿੰਗ ਕੀਤੀ ਗਈ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਵੱਧ ਬੱਚੇ ਪੈਦਾ ਕਰਨ ਦਾ ਬਿਆਨ: ਮਹੱਤਵਪੂਰਨ ਗਿਣਤੀ ਨਹੀਂ, ਸਗੋਂ ਗੁਣ ਹੈ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਸਿੱਖਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੇ ਦਿੱਤੇ ਜਾ ਰਹੇ ਅਖ਼ਬਾਰੀ ਬਿਆਨਾਂ ਨੂੰ ਲੈ ਕੇ ਉੱਘੇ ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਸਿੱਖ ਤਖ਼ਤਾਂ ਦੇ ਸਾਬਕਾ ਜਥੇਦਾਰਾਂ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ । ਕੋਈ ਵੀ ਸਿੱਖ ਵਿਦਵਾਨ ਉਨ੍ਹਾਂ ਦੇ ਇਸ ਬਿਆਨ ਨਾਲ ਸਹਿਮਤ ਹੋਣ ਨੂੰ ਤਿਆਰ ਨਹੀਂ, ਸਗੋਂ ਬਹੁਤਿਆਂ ਦਾ ਕਹਿਣਾ ਹੈ ਕਿ ਅਜਿਹੀ ਬਿਆਨਬਾਜ਼ੀ ਉੱਚ ਰੁਤਬੇ ਵਾਲੇ ਧਾਰਮਿਕ ਆਗੂ ਦੇ ਮੂੰਹੋਂ ਸ਼ੋਭਦੀ ਨਹੀਂ ।

« Previous PageNext Page »