Tag Archive "guru-nanak-dev-university-amritsar"

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਕੀਤੀ ਗਈ ਅਸੱਭਿਅਕ ਕਾਰਵਾਈ ਦਾ ਵਿਰੋਧ

ਦਿੱਲੀ ਪੁਲਿਸ ਹੱਥੋਂ ਵਿਦਿਆਰਥੀਆਂ ਦੀ ਕਰਵਾਈ ਕੁੱਟਮਾਰ ਨੂੰ ਮੰਦਭਾਗਾ ਦੱਸਿਆ ਅਤੇ ਦੋਸ਼ੀਆਂ ਦੇ ਨਾਮ ਨਸ਼ਰ ਕਰਨ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।

ਮੁਸਲਿਮ ਯੂਨੀਵਰਸਿਟੀਆਂ ‘ਤੇ ਪੁਲਿਸ ਹਮਲੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਯੂਨੀਵਰਸਿਟੀ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ

ਮੰਡ ਨੇ ਕਿਹਾ ਕਿ ਭਾਰਤ ਵਿੱਚ ਅੱਜ ਜਿਹੜਾ ਮਾਹੌਲ ਹੈ, ਵਿਦਿਆਰਥੀ ਉੱਥੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ, "ਵਿਦਿਆਰਥੀਆਂ ਨੂੰ ਲਗਦਾ ਹੈ ਕਿ ਕਿਸੇ ਵੀ ਥਾਂ ਉਹਨਾਂ 'ਤੇ ਹਮਲਾ ਹੋ ਸਕਦਾ ਹੈ। ਜੇ ਅਸੀਂ ਆਪਣੇ ਹੱਕਾਂ ਲਈ ਖੜ੍ਹੇ ਨਾ ਹੋਏ ਤਾਂ ਸਾਡੀ ਪੜ੍ਹਾਈ ਦਾ ਕੀ ਫਾਇਦਾ।"

ਗੁਰੂ ਨਾਨਕ ਦੇਵ ਯੁਨੀ ਵਿਚ ਹੋ ਰਹੇ ਪੱਖਪਾਤ ਵਿਰੁੱਧ ਲੜਾਈ ਵਿਚ ਵਿਦਿਆਰਥੀ ਹੋਏ ਸਫਲ

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫੈਸਲਾ ਸੁਣਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦਿਅਕ ਸ਼ੈਸ਼ਨ 2018-19 ਲਈ ਐਮ.ਫਿਲ. ਧਾਰਮਿਕ ਅਧਿਐਨ ਲਈ ਲਏ ਦਾਖਲਾ ਟੈਸਟ ਨੂੰ ਤਰੁੱਟੀਆਂ ਭਰਪੂਰ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ।

ਪੰਜਾਬੀ ਦੀ ਪੜ੍ਹਾਈ ਲਈ ਘਾਤਕ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਫ਼ੈਸਲਾ

ਯੂਨੀਵਰਸਿਟੀ ਵਲੋਂ ਦੂਸਰੀ ਕਮਾਲ ਇਹ ਕੀਤੀ ਗਈ ਹੈ ਕਿ ਇਹ ਨੋਟੀਫਿਕੇਸ਼ਨ ਜਨਤਕ ਕਰਨ ਤੋਂ ਬਿਨਾਂ ਹੀ ਚੁੱਪ-ਚੁਪੀਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਨੇ ਅੱਗੇ ਇਸ ਨੂੰ ਸਟਾਫ਼ ਵਿਚ ਘੁੰਮਾ ਦਿੱਤਾ ਅਤੇ ਜਿਹੜੇ ਵਿਦਿਆਰਥੀ ਦਸਵੀਂ ਤੱਕ ਪੰਜਾਬੀ ਨਾ ਪੜ੍ਹੇ ਹੋਣ ਦੀ ਸੂਰਤ ਵਿਚ 'ਮੁਢਲੀ ਪੰਜਾਬੀ' ਦਾ ਵਿਸ਼ਾ ਜੁਲਾਈ ਵਿਚ ਵੀ ਚੁਣ ਚੁੱਕੇ ਸਨ, ਉਨ੍ਹਾਂ ਨੂੰ ਵੀ ਨਵੰਬਰ ਵਿਚ ਆ ਕੇ ਵਿਸ਼ਾ ਬਦਲ ਲੈਣ ਦੀ ਖੁੱਲ੍ਹ ਦੇ ਦਿੱਤੀ ਗਈ ਅਤੇ ਨਵੰਬਰ ਦੇ ਸ਼ੁਰੂ ਵਿਚ ਹੋਣ ਵਾਲੇ ਹਾਊਸ ਟੈਸਟਾਂ ਤੋਂ ਵੀ ਛੋਟ ਦੇ ਕੇ ਨਵੰਬਰ ਵਿਚ ਹੋਣ ਵਾਲੇ ਸਮਿਸਟਰ (ਛਿਮਾਹੀ ਇਮਤਿਹਾਨ ਪ੍ਰਣਾਲੀ) ਲਈ ਦੁਬਾਰਾ ਦਾਖ਼ਲਾ ਫਾਰਮ ਭਰਵਾ ਲਏ ਗਏ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 23ਵੀਂ ਵਾਰ ਜਿੱਤੀ “ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ”

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਖੇਡਾਂ ਦੇ ਖੇਤਰ ਵਿਚ ਸਰਵਪੱਖੀ ਤੇ ਵਧੀਆ ਕਾਰਗੁਜ਼ਾਰੀ ਲਈ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ...

ਪ੍ਰੋ.ਬੀ.ਐਸ. ਘੁੰਮਣ ਪੰਜਾਬੀ ਯੂਨੀ., ਡਾ.ਜਸਪਾਲ ਸਿੰਘ ਸੰਧੂ ਗੁਰੂ ਨਾਨਕ ਦੇਵ ਯੂਨੀ. ਦੇ ਵਾਈਸ ਚਾਂਸਲਰ ਬਣੇ

ਪੰਜਾਬ ਸਰਕਾਰ ਵੱਲੋਂ ਭੇਜੀਆਂ ਸਿਫਾਰਸ਼ਾਂ ਤੋਂ ਬਾਅਦ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਪ੍ਰੋਫੈਸਰ ਬੀ.ਐਸ. ਘੁੰਮਣ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੁਲਪਤੀ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਜਸਪਾਲ ਸਿੰਘ ਸੰਧੂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਵਜੋਂ ਨਿਯੁਕਤੀ ਨੂੰ ਵੀ ਹਰੀ ਝੰਡੀ ਵਿਖਾ ਦਿੱਤੀ ਹੈ।

ਪੰਜਾਬੀ ਯੂਨੀ. ਦੇ ਵੀ.ਸੀ. ਡਾ. ਜਸਪਾਲ ਸਿੰਘ ਅਤੇ ਜੀਐਨਡੀਯੂ ਦੇ ਵੀ.ਸੀ. ਅਜੈਬ ਸਿੰਘ ਬਰਾੜ ਵਲੋਂ ਅਸਤੀਫਾ

ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਅਜੈਬ ਸਿੰਘ ਬਰਾੜ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।