ਸਿਆਸੀ ਖਬਰਾਂ

ਪੰਜਾਬੀ ਯੂਨੀ. ਦੇ ਵੀ.ਸੀ. ਡਾ. ਜਸਪਾਲ ਸਿੰਘ ਅਤੇ ਜੀਐਨਡੀਯੂ ਦੇ ਵੀ.ਸੀ. ਅਜੈਬ ਸਿੰਘ ਬਰਾੜ ਵਲੋਂ ਅਸਤੀਫਾ

March 15, 2017 | By

ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਅਜੈਬ ਸਿੰਘ ਬਰਾੜ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨਾਲ ਚੰਡੀਗੜ੍ਹ ਵਿਖੇ ਮੰਗਲਵਾਰ ਸ਼ਾਮ ਨੂੰ ਮੁਲਾਕਾਤ ਕਰਕੇ ਆਪਣਾ ਅਸਤੀਫਾ ਦਿੱਤਾ। ਜਦਕਿ ਪ੍ਰੋਫੈਸਰ ਅਜੈਬ ਸਿੰਘ ਬਰਾੜ ਨੇ ਅੱਜ ਆਪਣਾ ਅਸਤੀਫਾ ਦਿੱਤਾ।

ਪ੍ਰੋਫੈਸਰ ਅਜੈਬ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਰਿਵਾਰਕ ਹਾਲਾਤਾਂ ਕਰਕੇ ਉਨ੍ਹਾਂ ਨੇ ਅਸਤੀਫਾ ਦਿੱਤਾ ਹੈ ਅਤੇ ਰਾਜਪਾਲ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ 31 ਮਾਰਚ ਤੋਂ ਛੁੱਟੀ ਦਿੱਤੀ ਜਾਵੇ। ਕਿਉਂਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਸਿਹਤ ਠੀਕ ਨਹੀਂ ਰਹਿੰਦੀ। ਪ੍ਰੋਫੈਸਰ ਬਰਾੜ ਨੂੰ ਜੁਲਾਈ 2018 ਤਕ ਵਾਧਾ (ਐਕਸਟੈਂਸ਼ਨ) ਮਿਲੀ ਹੋਈ ਸੀ।

ਡਾ. ਜਸਪਾਲ ਸਿੰਘ, ਪ੍ਰੋਫੈਸਰ ਅਜੈਬ ਸਿੰਘ ਬਰਾੜ (ਫਾਈਲ ਫੋਟੋ)

ਡਾ. ਜਸਪਾਲ ਸਿੰਘ, ਪ੍ਰੋਫੈਸਰ ਅਜੈਬ ਸਿੰਘ ਬਰਾੜ (ਫਾਈਲ ਫੋਟੋ)

ਡਾ. ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ 11 ਦਸੰਬਰ, 2007 ਨੂੰ ਆਏ ਸੀ, ਉਨ੍ਹਾਂ ਦੀਆਂ ਸੇਵਾਵਾਂ 2010 ‘ਚ 11 ਦਸੰਬਰ, 2013 ਤਕ ਵਧਾ ਦਿੱਤੀਆਂ ਗਈਆਂ ਸਨ। ਸੇਵਾਵਾਂ ‘ਚ ਵਾਧਾ ਫੇਰ 11 ਦਸੰਬਰ, 2015 ਤਕ ਅਤੇ ਇਕ ਵਾਰ ਫੇਰ 2015 ‘ਚ ਸੇਵਾਵਾਂ ਤਿੰਨ ਸਾਲ ਲਈ ਹੋਰ ਵਧਾ ਦਿੱਤੀਆਂ ਗਈਆਂ ਸਨ।

ਡਾ. ਜਸਪਾਲ ਸਿੰਘ ਦੀ ਪ੍ਰਤੀਕ੍ਰਿਆ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਪਤਾ ਲੱਗਿਆ ਕਿ ਉਪ ਕੁਲਪਤੀ ਦਿੱਲੀ ਵੱਲ ਗਏ ਹਨ।

ਪ੍ਰੋਫੈਸਰ ਅਜੈਬ ਸਿੰਘ ਬਰਾੜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿਤਸਰ ‘ਚ ਉਪ ਕੁਲਪਤੀ 15 ਜੁਲਾਈ, 2009 ਤੋਂ ਸਨ। ਇਸ ਤੋਂ ਪਹਿਲਾਂ ਉਹ ਲਖਨਊ ਯੂਨੀਵਰਸਿਟੀ ‘ਚ ਕੁਲਪਤੀ ਸਨ।

ਪ੍ਰੋਫੈਸਰ ਬਰਾੜ ਨੇ ਕੈਟਲਿਸਿਸ, ਮੋਸਬਾਉਰ ਸਪੈਕਟਰੋਸਕੋਪੀ, ਫੋਟੋਕੈਮੈਸਟ੍ਰੀ ਅਤੇ ਐਨ.ਐਮ.ਆਰ. ਸਪੈਕਟਰੋਸਕੋਪੀ ਪਾਲੀਮਰ ਦੇ ਖੇਤਰ ‘ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਇਸ ਖੇਤਰ ਵਿਚ ਕੌਮਾਂਤਰੀ ਮਾਨਤਾ ਹਾਸਲ ਹੈ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀਆਂ ਵਾਂਗ ਹੀ ਉੱਚ ਵਿਦਿਅਕ ਅਹੁਦੇ ਵੀ ਸਿਆਸਤ ਤੋਂ ਪ੍ਰਭਾਵਤ ਹੁੰਦੇ ਜਾ ਰਹੇ ਹਨ। ਦੇਖਿਆ ਗਿਆ ਹੈ ਕਿ ਸੱਤਾ ‘ਚ ਬਦਲਾਅ ਹੁੰਦੇ ਹੀ ਅਸਤੀਫੇ ਦਿੱਤੇ ਜਾਂਦੇ ਹਨ ਜਾਂ ਕਿਸੇ ਤਰੀਕੇ ਅਸਤੀਫੇ ਲੈ ਲਏ ਜਾਂਦੇ ਹਨ।

ਸਿੱਖਿਆ ਸੰਸਥਾਵਾਂ, ਯੂਨੀਵਰਸਿਟੀਆਂ ‘ਚ ਅਜਿਹੇ ਰੁਝਾਨ ਜ਼ਾਹਰਾ ਤੌਰ ‘ਤੇ ਪਰੇਸ਼ਾਨ ਕਰਨ ਵਾਲੇ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Election Results Effect: Punjabi University VC Dr. Jaspal Singh and GNDU VC Prof. Ajaib Singh Brar resign …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,