ਚੋਣਵੀਆਂ ਵੀਡੀਓ » ਵੀਡੀਓ » ਸਿੱਖ ਖਬਰਾਂ

ਪੰਜਾਬੀ ਯੂਨੀਵਰਸਿਟੀ ‘ਚ ਸਿੱਖ ਕਤਲੇਆਮ 1984 ਵਿਸ਼ੇ ‘ਤੇ ਹੋਏ ਸੈਮੀਨਾਰ ‘ਚ ਡਾ. ਜਸਪਾਲ ਸਿੰਘ (ਵੀਡੀਓ)

November 18, 2016 | By

ਪਟਿਆਲਾ: ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ ‘ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ “ਸਿੱਖ ਕਤਲੇਆਮ 1984” ਨਾਂ ਦਾ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ‘ਚ ਸੀਨੀਅਰ ਪੱਤਰਕਾਰ ਅਤੇ ਕਿਤਾਬ “ਗੁਜਰਾਤ ਫਾਈਲਸ” ਦੀ ਲੇਖਿਕਾ ਰਾਣਾ ਅੱਯੂਬ, ਸਿੱਖ ਵਿਦਵਾਨ ਅਤੇ ਇਤਿਹਾਸਕਾਰ ਭਾਈ ਅਜਮੇਰ ਸਿੰਘ ਅਤੇ ਸਿੱਖ ਸਿਆਸਤ ਨਿਊਜ਼ (SSN) ਦੇ ਸੰਪਾਦਕ ਪਰਮਜੀਤ ਸਿੰਘ ਮੁੱਖ ਬੁਲਾਰੇ ਸਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਨਵੰਬਰ 1984 ਦਾ ਆਪਣੇ ਤਜਰਬਾ ਸਾਂਝਾ ਕੀਤਾ। ਕਿ ਕਿਵੇਂ ਉਨ੍ਹਾਂ ਨੇ ਆਪਣੇ ਸੜਦੇ ਹੋਏ ਘਰ ਵਿਚੋਂ ਆਪਣੀ ਪਤਨੀ ਅਤੇ 6 ਮਹੀਨੇ ਦੀ ਆਪਣੀ ਧੀ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਜਿਹੜੇ ਉਹਨਾਂ ਦੇ ਘਰ ‘ਤੇ ਹਮਲਾਵਰ ਬਣ ਕੇ ਆਏ ਸਨ ਉਨ੍ਹਾਂ ਵਿਚੋਂ ਕਈ ਜਾਣੇ ਪਛਾਣੇ ਚਿਹਰੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜਿਹੜੇ ਉਨ੍ਹਾਂ ਦਾ ਘਰ ਸਾੜਨ ਅਤੇ ਉਨ੍ਹਾਂ ਨੂੰ ਮਾਰਨ ਆਏ ਸਨ ਉਨ੍ਹਾਂ ਨਾਲ ਦੋਸਤਾਨਾ ਸੰਬੰਧ ਸਨ।

ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਵੰਬਰ 1984 ਦੇ ਦੁਖਾਂਤ ਨੂੰ ਦਸਤਾਵੇਜ਼ ਦੇ ਰੂਪ ਵਿਚ ਸੰਭਾਲਣ ਦਾ ਯਤਨ ਕਰ ਰਹੀ ਹੈ। ਇਸ ਸੰਬੰਧ ‘ਚ ਇਤਿਹਾਸ ਵਿਭਾਗ ਇੰਟਰਵਿਊ ਅਤੇ ਲੋਕਾਂ ਦੇ ਤਜਰਬੇ ਰਿਕਾਰਡ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,