Tag Archive "dr-jaspal-singh"

ਸਥਾਨਿਕ ਭਾਸ਼ਾਵਾਂ ਦਾ ਕੌਮਾਂਤਰੀ ਵਰ੍ਹਾ-2019

ਜੇਕਰ ਤੁਸੀਂ ਲੋਕਾਂ ਦੀ ਜ਼ੁਬਾਨ ਖ਼ਤਮ ਕਰ ਦਿਓ ਤਾਂ ਉਨ੍ਹਾਂ ਦੀ ਯਾਦਾਸ਼ਤ ਖ਼ਤਮ ਹੋ ਜਾਦੀ ਹੈ ਅਤੇ ਇਸ ਤਰ੍ਹਾਂ ਦੇ ਬਿਨਾਂ ਯਾਦਾਸ਼ਤ ਦੇ ਲੋਕੀਂ ਪਤਵਾਰ-ਹੀਣ ਤੇ ਬੇਲਗਾਮ ਹੋ ਜਾਂਦੇ ਹਨ ਅਤੇ ਆਪਣੇ ਇਤਿਹਾਸ ਦੇ ਸੱਭਿਆਚਾਰ ਤੋਂ ਟੁੱਟ ਜਾਦੇ ਹਨ।

ਦਿੱਲੀ ਕਮੇਟੀ ਨੇ ‘‘ਧਰਮ ਅਤੇ ਸਿਆਸਤ ਦਾ ਸਿੱਖ ਪ੍ਰਸੰਗ’’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਕਰਵਾਏ ਜਾਂਦੇ ਮਹੀਨਾਵਾਰੀ ਸੈਮੀਨਾਰ ਦੀ ਲੜੀ ਤਹਿਤ ਇਸ ਵਾਰ ...

ਪੰਜਾਬੀ ਯੂਨੀ. ਦੇ ਵੀ.ਸੀ. ਡਾ. ਜਸਪਾਲ ਸਿੰਘ ਅਤੇ ਜੀਐਨਡੀਯੂ ਦੇ ਵੀ.ਸੀ. ਅਜੈਬ ਸਿੰਘ ਬਰਾੜ ਵਲੋਂ ਅਸਤੀਫਾ

ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਅਜੈਬ ਸਿੰਘ ਬਰਾੜ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ “ਪੰਜਾਬੀ ਬੋਲੀ ਦਿਹਾੜੇ” ਵੱਜੋਂ ਮਨਾਇਆ ਗਿਆ

ਲੰਘੀ 5 ਦਸੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ ਪੰਜਾਬੀ ਬੋਲੀ ਦਿਹਾੜੇ ਵਜੋਂ ਮਨਾਇਆ ਗਿਆ। ਇਹ ਦਿਨ ਪਿਛਲੇ ਤਿੰਨ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਗਿਆਨੀ ਦਿੱਤ ਸਿੰਘ ਸਿੱਖਿਆ ਸਭਾ, ਭਾਈ ਵੀਰ ਸਿੰਘ ਚੇਅਰ ਅਤੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਸਾਂਝੇ ਰੂਪ ਵਿੱਚ ਮਨਾਇਆ ਗਿਆ।

ਪੰਜਾਬੀ ਯੂਨੀਵਰਸਿਟੀ ‘ਚ ਸਿੱਖ ਕਤਲੇਆਮ 1984 ਵਿਸ਼ੇ ‘ਤੇ ਹੋਏ ਸੈਮੀਨਾਰ ‘ਚ ਡਾ. ਜਸਪਾਲ ਸਿੰਘ (ਵੀਡੀਓ)

ਨਵੰਬਰ 1984 ਦੇ ਸਿੱਖ ਕਤਲੇਆਮ ਦੀ ਯਾਦ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਲੋਂ "ਸਿੱਖ ਕਤਲੇਆਮ 1984" ਨਾਂ ਦਾ ਸੈਮੀਨਾਰ ਕਰਵਾਇਆ ਗਿਆ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ ਸਿੱਖ ਨਸਲਕੁਸ਼ੀ 1984 ਵਿਸ਼ੇ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ

ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ ਸਿੱਖ ਨਸਲਕੁਸ਼ੀ 1984 ਵਿਸ਼ੇ ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਗੁਜਰਾਤ ਵਿਚ ਮੁਸਲਮਾਨ ਕਤਲੇਆਮ ਦੀ ਪੀੜਤ ਪੱਤਰਕਾਰ ਬੀਬੀ ਅਯੂਬ ਰਾਣਾ, ਉੱਘੇ ਸਿੱਖ ਚਿੰਤਕ / ਲੇਖਕ ਸ. ਅਜਮੇਰ ਸਿੰਘ, ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸ਼ਾਮਲ ਸਨ। ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਨਸਲਕੁਸ਼ੀ ਬਾਰੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਬਹੁਗਿਣਤੀ ਕੌਮਾਂ ਵਲੋਂ ਘੱਟਗਿਣਤੀ ਕੌਮਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ। ਜਿਸ ਦੀਆਂ ਮਿਸਾਲਾਂ ਜੂਨ ਅਤੇ ਨਵੰਬਰ 84, ਗੁਜਰਾਤ 2002 ਸੱਭ ਦੇ ਸਾਹਮਣੇ ਹੈ।

1984 ਸਿੱਖ ਕਤਲੇਆਮ ਵਿਸ਼ੇ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੈਮੀਨਾਰ 8 ਨਵੰਬਰ ਨੂੰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 1984 ਦੇ ਸਿੱਖ ਕਤਲੇਆਮ ਦੇ ਸੰਬੰਧ 'ਚ ਇਕ ਸੈਮੀਨਾਰ 8 ਨਵੰਬਰ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸ਼ਾਮਲ ਹੋਣਗੇ।

ਦਿੱਲੀ ਕਮੇਟੀ ਵਲੋਂ “ਸ੍ਰੀ ਗੁਰੂ ਗੋਬਿੰਦ ਸਿੰਘ-ਸੰਤ ਸਿਪਾਹੀ” ਵਿਸ਼ੈ ‘ਤੇ ਸੈਮੀਨਾਰ ਕਰਵਾਇਆ ਗਿਆ

ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਨਮ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਸੈਮੀਨਾਰ ਕਰਵਾਇਆ ਗਿਆ। ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਮਾਤਾ ਸੁੰਦਰੀ ਕਾਲਜ ਦੇ ਔਡੀਟੋਰਿਅਮ ਵਿਖੇ 2 ਦਿਨੀਂ ਉਲੀਕੇ ਗਏ ਇਸ ਸੈਮੀਨਾਰ ਦਾ ਵਿਸ਼ਾ "ਸ੍ਰੀ ਗੁਰੂ ਗੋਬਿੰਦ ਸਿੰਘ-ਸੰਤ ਸਿਪਾਹੀ" ਸੀ। ਸੈਮੀਨਾਰ ਦਾ ਉਦਘਾਟਨ ਸਾਬਕਾ ਕੇਂਦਰੀ ਮੰਤਰੀ ਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਰਦੇ ਹੋਏ ਸਿੱਖ ਵਿੱਦਿਵਾਨਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਢੀਂਡਸਾ ਨੇ ਕਿਹਾ ਕਿ ਆਪਣੇ ਇਤਿਹਾਸ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣ ਵਾਸਤੇ ਅਜਿਹੇ ਸੈਮੀਨਾਰ ਉਪਯੋਗੀ ਸਾਬਿਤ ਹੁੰਦੇ ਹਨ।

ਭਾਈ ਕਾਨ੍ਹ ਸਿੰਘ ਨਾਭਾ ਦਾ ਸਾਹਿਤ ਸਦੀਆਂ ਤੱਕ ਸਮਾਜ ਨੂੰ ਸੇਧ ਦੇਣ ਦੇ ਸਮਰੱਥ: ਡਾ. ਜਸਪਾਲ ਸਿੰਘ

ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਅਤੇ ਸਿੱਖ ਦਰਸ਼ਨ ਦੀ ਪ੍ਰਫੁੱਲਤਾ ਲਈ ਜੋ ਯੋਗਦਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਪਾਇਆ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਉਨ੍ਹਾਂ ਵਲੋਂ ਰਚਿਆ ਸਾਹਿਤ ਸਦੀਆਂ ਤੱਕ ਸਮਾਜ ਨੂੰ ਸੇਧ ਦੇਣ ਦੇ ਸਮਰੱਥ ਹੈ। ਇਹ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਸਾਂਝੀਆਂ ਕੀਤੀਆਂ।