Tag Archive "haryana"

ਪੰਜਾਬ ਵਿਚੋਂ ਦਹਾਕਿਆਂ ਤੋਂ ਹੋਰ ਰਹੀ ਹੈ ਅਰਬਾਂ-ਖਰਬਾਂ ਦੀ ਲੁੱਟ

ਸਿੱਖ ਯੂਥ ਆਫ ਪੰਜਾਬ ਵੱਲੋਂ ਹੁਸ਼ਿਆਰਪੁਰ ਵਿਖੇ 3 ਅਗਸਤ, 2019 ਨੂੰ ਕਰਵਾਈ ਗਈ ਇਕ ਵਿਚਾਰ-ਚਰਚਾ ਵਿਚ ਇਸ ਜਥੇਬੰਦੀ ਦੇ ਮੁਖੀ ਸ. ਪਰਮਜੀਤ ਸਿੰਘ ਮੰਡ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੇ ਪੰਜਾਬ ਦੀ ਆਰਥਿਕਤਾ ਉੱਤੇ ਪੈ ਰਹੇ ਅਸਰ ਅਤੇ ਦਰਿਆਈ ਪਾਣੀਆਂ ਦੀ ਵਰਤੋਂ ਪੰਜਾਬ ਵਿਚ ਹੀ ਕਰਨ ਨਾਲ ਪੰਜਾਬ ਨੂੰ ਹੋਣ ਵਾਲੇ ਆਰਥਿਕ ਫਾਇਦਿਆਂ ਬਾਰੇ ਅੰਕੜਿਆਂ ਸਹਿਤ ਜਾਣਕਾਰੀ ਭਰਪੂਰ ਤਕਰੀਰ ਕੀਤੀ ਸੀ।

ਹਰਿਆਣੇ ਚ ਮੁਸਲਿਮਾਂ ਨੂੰ ਘਰ ਵੜ ਕੇ ਕੁੱਟਿਆ; ਦ੍ਰਿਸ਼ ਬਿਜਾਲ ਉੱਤੇ ਜੰਗਲ ਦੀ ਅੱਗ ਵਾਙ ਫੈਲੇ; 6 ਗ੍ਰਿਫਤਾਰ

ਹਰਿਆਣੇ ਦੇ ਗੁੜਗਾਓਂ ਜਿਲ੍ਹੇ ਵਿਚ ਹੋਲੀ ਵਾਲੇ ਦਿਨ ਇਕ ਮੁਸਲਮਾਨ ਪਰਵਾਰ ਦੀ ਘਰ ਅੰਦਰ ਵੜ ਕੇ ਕੁੱਟਮਾਰ ਕੀਤੇ ਜਾਣ ਦੇ ਦ੍ਰਿਸ਼ ਬਿਜਾਲ (ਇੰਟਰਨੈਟ) ਉੱਤੇ ਜੰਗਲ ਦੀ ਅੱਗ ਵਾਙ ਫੈਲੇ ਹਨ।

ਹਰਿਆਣਾ ਦੇ ਕਾਲਜਾਂ ਨੂੰ ਦੁਬਾਰਾ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦਾ ਵਿਰੋਧ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ਸਰਕਾਰ ਵੱਲੋਂ ਦੁਬਾਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਆਪਣੇ ਸੂਬੇ ...

ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਰਿਆਣਾ ਅੰਦਰ ਅਗਲੀਆਂ ਸਾਰੀਆਂ ਚੋਣਾਂ ਆਪਣੇ ਚੋਣ ਨਿਸ਼ਾਨ ‘ਤੇ ਲੜਨ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ (ਬਾਦਲ) ਹਰਿਆਣਾ ਅੰਦਰ ਅਗਲੀਆਂ ਸਾਰੀਆਂ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜੇਗਾ। ਇਸ ਦੀ ਸ਼ੁਰੂਆਤ ਅੰਬਾਲਾ ਅਤੇ ਰੋਹਤਕ ਦੀਆਂ ਆ ਰਹੀਆਂ ਨਗਰ ਨਿਗਮ ਚੋਣਾਂ ਤੋਂ ਕੀਤੀ ਜਾਵੇਗੀ।

ਡੇਰਾ ਸਿਰਸਾ ਨੇ ਪਿੰਡ ਬੇਗੂ ਅਤੇ ਨੇਜੀਆ ਦੀ ਖੇਤੀਯੋਗ ਜ਼ਮੀਨ ਕੌਡੀਆਂ ਦੇ ਭਾਅ ਖਰੀਦੀ

ਬਲਾਤਕਾਰੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਡੇਰੇ ਵੱਲੋਂ ਕੀਤੇ ਨਵੇਂ ਕਾਰਨਾਮੇ ਸਾਮਣੇ ਆ ਰਹੇ ਹਨ। ਡੇਰੇ ’ਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਪਿੰਡ ਵਾਸੀਆਂ ਨੂੰ ਖੇਤੀ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਜਬਰੀ ਵੇਚਣ ਲਈ ਮਜਬੂਰ ਕੀਤਾ। ਸਿਰਸਾ ਡੇਰੇ ਦੇ ਦੋ ਪਾਸਿਆਂ ’ਤੇ ਪੈਂਦੇ ਬੇਗੂ ਅਤੇ ਨੇਜੀਆ ਪਿੰਡਾਂ ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਬਾਜ਼ਾਰੀ ਮੁੱਲ ਤੋਂ ਕਿਤੇ ਘੱਟ ਉਨ੍ਹਾਂ ਤੋਂ ਧੱਕੇ ਨਾਲ ਜ਼ਮੀਨ ਖ਼ਰੀਦੀ ਗਈ ਸੀ। ਇਕ ਮੋਟੇ ਅੰਦਾਜ਼ੇ ਮੁਤਾਬਕ ਡੇਰੇ ਕੋਲ ਸਿਰਸਾ ’ਚ ਕਰੀਬ 975 ਏਕੜ ਜ਼ਮੀਨ ਹੈ ਜੋ ਮਾਲੀਆ ਰਿਕਾਰਡ ਮੁਤਾਬਕ ਬੇਗੂ ਅਤੇ ਨੇਜੀਆ ਪਿੰਡਾਂ ਦੇ ਨਾਂ ਬੋਲਦੀ ਹੈ। ਇਸ ਜ਼ਮੀਨ ਦਾ ਅੰਦਾਜ਼ਨ ਮੁੱਲ 1500 ਕਰੋੜ ਰੁਪਏ ਬਣਦਾ ਹੈ।

ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਮੁਖੀ ਨੂੰ ਰੋਹਤਕ ਜੇਲ੍ਹ ਵਿਚ ਅੱਜ ਸੁਣਾਈ ਜਾਣੀ ਹੈ ਸਜ਼ਾ

ਪਿੰਡ ਸੁਨਾਰੀਆ ’ਚ ਪੈਂਦੀ ਜ਼ਿਲ੍ਹਾ ਜੇਲ੍ਹ ਰੋਹਤਕ ’ਚ ਪ੍ਰਸ਼ਾਸਨ ਨੇ ਸੀਬੀਆਈ ਦੀ ਆਰਜ਼ੀ ਅਦਾਲਤ ਬਣਾ ਦਿੱਤੀ ਹੈ। ਜੱਜ ਤੋਂ ਇਲਾਵਾ ਅਮਲੇ ਦੇ ਹੋਰ ਮੁਲਾਜ਼ਮ ਹੈਲੀਕਾਪਟਰ ਰਾਹੀਂ ਸੋਮਵਾਰ ਨੂੰ ਇਥੇ ਪੁਜਣਗੇ। ਅਦਾਲਤ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੁ ਹੋ ਜਾਵੇਗੀ ਅਤੇ ਦੁਪਹਿਰ ਬਾਅਦ ਰਾਮ ਰਹੀਮ ਦੀ ਸਜ਼ਾ ’ਤੇ ਫ਼ੈਸਲਾ ਸੁਣਾਇਆ ਜਾਣਾ ਹੈ। ਆਈਜੀ ਨਵਦੀਪ ਸਿੰਘ ਵਿਰਕ ਨੇ ਤਸਦੀਕ ਕੀਤੀ ਹੈ ਕਿ ਸਜ਼ਾ ਬਾਰੇ ਫ਼ੈਸਲਾ ਦੁਪਹਿਰ ਬਾਅਦ ਹੀ ਆਏਗਾ।

ਡੇਰਾ ਪ੍ਰੇਮੀਆਂ ਦੀ ਗੁੰਡਾਗਰਦੀ ਤੋਂ ਆਪਣੀ ਹਿਫਾਜ਼ਤ ਲਈ ਪੰਜਾਬ ਦੇ ਲੋਕ ਤਿਆਰ ਰਹਿਣ: ਦਲ ਖ਼ਾਲਸਾ

ਦਲ ਖਾਲਸਾ ਨੇ ਸਿਰਸਾ ਡੇਰੇ ਦੇ ਮੁਖੀ ਦੀ 25 ਅਗਸਤ ਨੂੰ ਪੰਚਕੂਲਾ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਕਿਸੇ ਸੰਭਾਵਿਤ ਹਿੰਸਾ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਆਪਣੀ ਹਿਫਾਜ਼ਤ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।

ਐਸ.ਵਾਈ.ਐਲ: ਸੁਪਰੀਮ ਕੋਰਟ ਦੇ ਹੁਕਮ ਦਾ ਚਾਅ ਕਿਉਂ ਚੜ੍ਹਿਆ ਮੁੱਖ ਮੰਤਰੀ ਨੂੰ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਸਤਲੁਜ ਨਹਿਰ ਬਾਬਤ 11 ਜੁਲਾਈ ਨੂੰ ਸੁਣਾਏ ਫੈਸਲੇ ਦਾ ਸੁਆਗਤ ਇਹ ਕਹਿ ਕੇ ਕੀਤਾ ਹੈ ਕਿ ਕੋਰਟ ਨੇ ਦੋਵਾਂ ਧਿਰਾਂ ਨੂੰ ਮੇਜ਼ 'ਤੇ ਬੈਠ ਕੇ ਗੱਲਬਾਤ ਕਰਨ ਦੀ ਖਾਤਰ 57 ਦਿਨਾਂ ਦਾ ਸਮਾਂ ਦਿੱਤਾ ਹੈ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਇਹ ਕਹਿੰਦਿਆਂ ਸੁਆਗਤ ਕੀਤਾ ਹੈ ਕਿ ਕੋਰਟ ਨੇ ਪੰਜਾਬ ਨੂੰ ਸਾਫ ਲਫਜ਼ਾਂ ਵਿੱਚ ਆਖ ਦਿੱਤਾ ਹੈ ਕਿ ਤੁਹਾਨੂੰ ਨਹਿਰ ਹਰ ਹਾਲਤ ਵਿੱਚ ਜਲਦ ਤੋਂ ਜਲਦ ਪੁੱਟਣੀ ਪੈਣੀ ਹੈ ਤੇ ਤੁਸੀਂ ਹੁਣ ਇਸ ਮਾਮਲੇ ਨੂੰ ਹੋਰ ਨਹੀਂ ਲਮਕਾ ਸਕਦੇ।

ਹਿਸਾਰ:ਮੁਸਲਮਾਨ ਵਲੋਂ ‘ਭਾਰਤ ਮਾਤਾ’ ਦਾ ਨਾਅਰਾ ਨਾ ਲਾਉਣ ਕਰਕੇ ਬਜਰੰਗ ਦਲ ਦੇ ਕਾਰਜਕਰਤਾ ਨੇ ਮਾਰਿਆ ਥੱਪੜ

ਹਿੰਦੂਵਾਦੀ ਜਥੇਬੰਦੀ ਬਜਰੰਗ ਦਲ ਦੇ ਕਾਰਜਕਰਤਾ ਵਲੋਂ ਇਕ ਮੁਸਲਮਾਨ ਨੌਜਵਾਨ ਨੂੰ ਮਨੋਕਲਪਤ 'ਭਾਰਤ ਮਾਤਾ' ਦੀ 'ਜੈ' ਦਾ ਨਾਅਰਾ ਨਾ ਲਾਉਣ ਕਰਕੇ ਥੱਪੜ ਮਾਰਿਆ ਗਿਆ। ਇਸ ਘਟਨਾ ਤੋਂ ਬਾਅਦ ਹਿਸਾਰ 'ਚ ਸਥਿਤੀ ਤਣਾਅਪੂਰਨ ਹੋ ਗਈ।

ਪੰਜਾਬ-ਹਰਿਆਣਾ ਸਰਹੱਦ ‘ਤੇ ਸੁਰੱਖਿਆ ਵਧਾਈ; ਪੀ.ਆਰ.ਟੀ.ਸੀ. ਦੀਆਂ ਬੱਸਾਂ ਕੱਲ ਹਰਿਆਣੇ ਨਹੀਂ ਜਾਣਗੀਆਂ

ਹਰਿਆਣਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਨੇ ਅੱਜ ਕਿਹਾ ਹੈ ਕਿ ਇਸ ਵੱਲੋਂ ਸੋਮਵਾਰ ਨੂੰ ਸਤਲੁਜ-ਯਮੁਨਾ ਲਿੰਕ ਮਾਮਲੇ ਸਬੰਧੀ ਕੀਤੇ ਜਾਣ ਵਾਲੇ ਮੁਜ਼ਾਹਰੇ ਦੌਰਾਨ ਪੰਜਾਬ ਤੋਂ ਕੋਈ ਵੀ ਵਾਹਨ ਸੂਬੇ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ, ਭਾਵੇਂ ਇਸ ਲਈ ਗੋਲੀਆਂ ਅਤੇ ਡਾਗਾਂ ਖਾਣੀਆਂ ਪੈਣ।

« Previous PageNext Page »