Tag Archive "hond-chilar-massacre"

ਹੋਂਦ ਚਿੱਲੜ ਸਿੱਖ ਕਤਲੇਆਮ ਦੇ ਸਬੂਤ ਮਿਟਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰੇ ਖੱਟਰ ਸਰਕਾਰ: ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਹੋਂਦ ਚਿੱਲੜ ਸਿੱਖ ਕਤਲੇਆਮ (ਨਵੰਬਰ 1984) ਵਿਚ ਸ਼ਾਮਲ ਪੁਲਿਸ ਮੁਲਾਜ਼ਮਾਂ ’ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ 34 ਸਾਲ ਬੀਤਣ ਤੋਂ ਬਾਅਦ ਵੀ ਹੋਂਦ ਚਿੱਲੜ ਕੇਸ ਨੂੰ ਛਪਾਉਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਹਰਿਆਣਾ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਜਸਟਿਸ ਟੀ.ਪੀ. ਗਰਗ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਸੀ।

ਮਾਮਲਾ ਹੋਦ ਚਿੱਲੜ ਸਿੱਖ ਕਤਲੇਆਮ ਦਾ: ਪੁਲੀਸ ਅਧਿਕਾਰੀਆਂ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੇ ਹੁਕਮ

ਨਵੰਬਰ 1984 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਦ ਚਿੱਲੜ (ਹਰਿਆਣਾ) ਵਿੱਚ ਕਤਲੇਆਮ ਕੀਤੇ ਗਏ 32 ਸਿੱਖਾਂ ਦੇ ਕੇਸ ਦੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਸਟਿਸ ਹਰੀਪਾਲ ਵਰਮਾ ਦੀ ਅਦਾਲਤ ਵਿੱਚ ਲਗਭਗ 10 ਘੰਟੇ ਬਹਿਸ ਚੱਲਦੀ ਰਹੀ ।ਉਸ ਸਮੇਂ ਪੁਲੀਸ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਸੀ। ਪੁਲੀਸ ਘਟਨਾ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਹੋਣ ਦੇ ਬਾਵਜੂਦ 24 ਘੰਟਿਆਂ ਤੋਂ ਬਾਅਦ ਪਹੁੰਚੀ ਅਤੇ ਪੁਲੀਸ ਅਫਸਰਾਂ ਵੱਲੋਂ ਮਾਸੂਮ ਸਿੱਖਾਂ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਸਗੋਂ ਕਤਲੇਆਮ ਨੂੰ ਛੁਪਾਉਣ ਅਤੇ ਰਫਾ-ਦਫਾ ਕਰਨ ਦੀ ਭੂਮਿਕਾ ਨਿਭਾਈ ਗਈ।

ਸਾਜਿਸ਼ ਤਹਿਤ ਮਟਾਏ ਜਾ ਰਹੇ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਸਬੂਤ

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਨਾਲ ਨਾਲ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿੱਚ ਸਿੱਖ ਦੇ ਹੋਏ ਕਤਲੇਆਮ ਤੋਂ ਬਾਅਦ ਉਨ੍ਹਾਂ ਦੇ ਖੰਡਰ ਬਣੇ ਘਰਾਂ/ ਮਕਾਨਾਂ ਨੂੰ ਸਾਜਿਸ ਅਧੀਨ ਢਾਹ ਕੇ ਕਤਲੇਅਾਮ ਨਾਲ ਸਬੰਧਤ ਸਬੂਤ ਨਸ਼ਟ ਕੀਤੇ ਜਾ ਰਹੇ ਹਨ।

ਹੋਂਦ ਚਿੱਲੜ ਸਿੱਖ ਕਤਲੇਆਮ ਦੇ ਪੀੜਤ ਚੱਲ ਰਹੀ ਜਾਂਚ ਦਾ ਸਮਾਂ ਤੈਅ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਮਿਲਣਗੇ

ਨਵੰਬਰ 1984 ਵਿੱਚ ਦਿੱਲੀ ਸਮੇਤ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਦਾ ਸ਼ਿਕਾਰ ਖੇਡ ਕੇ ਉਨ੍ਹਾਂ ਦੇ ਖੂੁਨ ਕਾਲ ਜਦ ਹੋਲੀ ਖੇਡੀ ਗਈ ਸੀ ਤਾਂ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਜਿਲੇ ਗੁੜਗਾਉਂ ਦੇ ਪਿੰਡ "ਹੋਂਦ ਚਿੱਲੜ" ਵਿੱਚ ਘੁੱਗ ਵੱਸਦੇ ਸਿੱਖ ਪਰਿਵਾਰਾਂ ਦੇ ਕਈ ਮੈਂਬਰਾਂ ਨੂੰ ਵੀ ਬਹੁਗਿਣਤੀ ਾਨਲ ਸਬੰਧਿਤ ਭੀੜ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀਆਂ ਜਾਇਦਾਦਾ ਲੁੱਟ ਲਈਆਂ ਗਈਆਂ ਅਤੇ ਉਹਨਾਂ ਦੇ ਮਹਿਲਾਂ ਵਰਗੇ ਘਰ ਸਾੜ ਕੇ ਸੁਆਹ ਕਰ ਦਿੱਤੇ ਸਨ।

ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਸਾਢੇ ਤਿੰਨ ਸਾਲਾਂ ਵਿੱਚ ਨਹੀਂ ਕੀਤੀ ਜਾਂਚ ਪੂਰੀ: ਅੱਜ ਤੱਤਕਾਲੀਨ ਐੱਸ.ਐੱਸ.ਪੀ ਨਾਰਨੋਲ ਨੇ ਬਿਆਨ ਕਰਵਾਏ ਦਰਜ਼

ਨਵੰਬਰ 1984 ਵਿੱਚ ਭਾਰਤ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਮੇਤ ਸਮੁੱਚੇ ਭਾਰਤ ਵਿੱਚ ਚੱਲੀ ਸਿੱਖ ਨਸਲਕੁਸ਼ੀਨ ਦੀ ਹਨੇਰੀ ਵਿੱਚ ਹਰਿਆਣਾ ਦੇ ਜਿਲ੍ਹਾ ਗੁੜਗਾਉਂ ਦੇ ਪਿੰਡ ਹੋਂਦ ਚਿੱਲੜ ਵਿੱਚ ਸਿੱਖਾਂ ਦਾ ਹਿੰਦੂਵਾਦੀ ਬੁਰਸ਼ਾਗਰਦਾਂ ਵੱਲੋਂ ਸਮੂਜਿਕ ਕਤਲੇਆਮ ਕਰ ਦਿੱਤਾ ਸੀ।

ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਇਸ ਸਾਲ ਨਵੰਬਰ ਵਿੱਚ ਹੋਵੇਗੀ ਪੂਰੀ: ਜਾਂਚ ਕਮਿਸ਼ਨ

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਭਾਰਤ ਭਰ ਵਿੱਚ ਚੱਲੀ ਸਿੱਖ ਨਸਲਕੁਸੀ ਸਮੇਂ ਵਾਪਰੇ ਹਰਿਆਣਾ ਦੇ ਗੁੜਗਾਉਂ ਜਿਲੇ ਦੇ ਪਿੰਡ “ਹੋਂਦ ਚਿੱਲੜ” ਵਿੱਚ ਵਾਪਰੇ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਇੱਕ ਮੈਬਰੀ ਜਾਂਚ ਕਮੀਸਨ ਨੇ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਕੇਸ ਦੀ ਜਾਂਚ ਇਸ ਸਾਲ ਨਵੰਬਰ ਵਿੱਚ ਪੂਰੀ ਹੋ ਜਾਵੇਗੀ।

ਹੋਂਦ ਚਿੱਲੜ ਸਿੱਖ ਕਤਲੇਆਮ ਕੇਸ ਵਿੱਚ ਪੀੜਤ ਸਿੱਖ ਪਰਿਵਾਰ ਦੀ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਰੱਦ

ਅਜੀਤਗੜ੍ਹ,(18ਮਈ 2014):- ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਮੁੱਚੇ ਭਾਰਤ ਵਿੱਚ ਚੱਲੀ ਸਿੱਖ ਨਸਲਕੁਸੀ ਦੀ ਹਨੇਰੀ ਦਾ ਦਿੱਲੀ ਸਮੇਤ ਭਾਰਤ ਵਿੱਚ ਅਨੇਕਾਂ ਹੋਰ ਥਾਵਾਂ ‘ਤੇ ਸਿੱਖ ਸ਼ਿਕਾਰ ਹੋਏ।ਇਸੇ ਹਨੇਰੀ ਦੌਰਾਨ ਹਰਿਆਣਾ ਦੇ ਗੁੜਗਾਉਂ ਜਿਲੇ ਦੇ ਹੋਦ ਚਿੱਲੜ ਪਿੰਡ ਵਿੱਚ ਵੀਂ ਸਿੱਖਾਂ ਨੁੰ ਸ਼ਿਕਾਰ ਹੋਣਾ ਪਿਆ।ਸਿੱਖ ਕਤਲੇਆਮ ਦੇ ਇੰਨੇ ਸਾਲ ਬੀਤ ਜਾਣ ਦੇ ਦਰਮਿਆਨ ਕੇਂਦਰ ਵਿੱਚ ਕਿੰਨੀਆ ਹੀ ਪਾਰਟੀ ਸੱਤਾ ਵਿੱਚ ਆਈਆਂ ਪਰ ਕਿਸੇ ਨੇ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਪੀੜਤ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਜੁਅਰਤ ਨਹੀਂ ਕੀਤੀ।