Tag Archive "indian-economy"

ਕਰੋਨਾ ਸੰਕਟ, ਅਰਥਚਾਰਾ ਅਤੇ ਅਵਾਮ (ਡਾ.ਗਿਆਨ ਸਿੰਘ)

ਕਰੋਨਾ ਦੀ ਮਾਰ ਅਤੇ ਦਹਿਸ਼ਤ ਭਾਵੇਂ ਸਮਾਜ ਦੇ ਸਾਰੇ ਵਰਗਾਂ ਉੱਪਰ ਪੈ ਰਹੀ ਹੈ ਪਰ ਕਿਰਤੀ ਵਰਗਾਂ ਉੱਪਰ ਇਸ ਦੀ ਮਾਰ ਇਸ ਲਈ ਪੈ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਇਹ ਮਜ਼ਦੂਰੀ ਨਹੀਂ ਕਰ ਸਕਦੇ ਅਤੇ ਦੂਜੇ ਪਾਸੇ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ। ਮਜ਼ਦੂਰੀ ਨਾ ਕਰਨ ਕਾਰਨ ਇਨ੍ਹਾਂ ਵਰਗਾਂ ਨੂੰ ਜਿੱਥੇ ਦੋ ਡੰਗ ਦੀ ਰੋਟੀ ਦਾ ਵੀ ਔਖਾ ਹੈ, ਉੱਥੇ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲਾਂ, ਉਨ੍ਹਾਂ ਵਿਚ ਕੰਮ ਕਰਨ ਵਾਲੇ ਡਾਕਟਰਾਂ ਅਤੇ ਹੋਰ ਪੈਰਾਮੈਡੀਕਲ ਸਟਾਫ਼ ਦੀ ਭਾਰੀ ਘਾਟ ਕਾਰਨ ਇਹ ਵਰਗ ਨਿਰਾਸ਼ ਹਨ।

ਆਰਥਿਕ ਮੰਦੀ: ਡਾਲਰ ਦੇ ਮੁਕਾਬਲੇ ਰੁਪੱਈਏ ਦੀ ਕੀਮਤ 72 ਰੁ: ਤੋਂ ਵੀ ਹੇਠਾਂ ਡਿਗੀ

ਭਾਰਤੀ ਉਪ-ਮਹਾਂਦੀਪ ਦਾ ਅਰਥਚਾਰਾ ਇਸ ਵੇਲੇ ਭਾਰੀ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਜਦੋਂ ਕੇ ਕਾਰਾਂ, ਕੱਪੜਿਆਂ ਸਮੇਤ ਹਰ ਰੋਜ਼ ਕੰਮ ਆਉਣ ਵਾਲੀਆਂ ਚੀਜ਼ਾਂ ਤੱਕ ਦੀ ਵਿਕਰੀ ਵੀ ਘੱਟ ਰਹੀ ਹੈ, ਅਤੇ ਕੰਪਨੀਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਕੰਮ ਤੋਂ ਕੱਢਿਆ ਜਾ ਰਿਹਾ ਹੈ।

ਆਰਥਕ ਮੰਦੀ ਦੀ ਮਾਰ: ਪਾਰਲੇ ਜੀ ਦੇ 10,000 ਮੁਲਾਜ਼ਮ ਸਿਰ ਬੇਰੁਜ਼ਗਾਰੀ ਦੀ ਤਲਵਾਰ ਲਮਕੀ

ਭਾਰਤੀ ਅਰਥਚਾਰੇ ਉੱਤੇ ਮੰਦੀ ਦਾ ਆਲਮ ਹੋਰ ਡੁੰਘਾਂ ਹੁੰਦਾ ਜਾ ਰਿਹਾ ਹੈ। ਖਬਰਖਾਨੇ ਚ ਨਿੱਤ ਦਿਨ ਖਬਰਾਂ ਛਪ ਰਹੀਆਂ ਹਨ ਕਿ ਕਿਵੇਂ ਕਾਰਾਂ, ਕੱਪੜਿਆਂ ਤੇ ਇਥੋਂ ਤੱਕ ਕਿ ਨਿਤ-ਦਿਨ ਵਰਤੋਂ ਵਿਚ ਆਉਣ ਵਾਲੀਆਂ ਚੀਜਾਂ ਜਿਵੇਂ ਕਿ ਬਿਸਕੁਟਾਂ ਆਦਿ ਦੀ ਵਿਕਰੀ ਲਗਾਤਾਰ ਡਿੱਗਦੀ ਜਾ ਰਹੀ ਹੈ, ਤੇ ਨਤੀਜੇ ਵੱਜੋਂ ਕੰਪਨੀਆਂ ਨੂੰ ਇਨ੍ਹਾਂ ਚੀਜਾਂ ਦਾ ਉਤਪਾਦਨ ਘਟਾਉਣਾ ਪੈ ਰਿਹਾ ਹੈ।