Tag Archive "iron-lady-of-manipur"

16 ਸਾਲ ਸੰਘਰਸ਼ ਕਰਨ ਤੋਂ ਬਾਅਦ ਭੁੱਖ ਹੜਤਾਲ ਤੋੜੇਗੀ ਇਰੋਮ ਸ਼ਰਮੀਲਾ

ਮਨੀਪੁਰ ਦੀ ‘ਲੋਹ ਔਰਤ’ ਇਰੋਮ ਚਾਨੂ ਸ਼ਰਮੀਲਾ ਵੱਲੋਂ ਫੌ਼ਜ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਕਾਨੂੰਨ ਅਫਸਪਾ ਖ਼ਿਲਾਫ਼ 16 ਸਾਲ ਪਹਿਲਾਂ ਵਿੱਢਿਆ ਸੰਘਰਸ਼ ਬਿਨਾਂ ਅਸਫਪਾ ਹਟਾਉਣ ਦੀ ਮੰਗ ਮੰਨੇ ਮੰਗਲਵਾਰ ਨੂੰ ਸਮਾਪਤ ਕੀਤਾ ਜਾ ਰਿਹਾ ਹੈ। ਸ਼ਰਮੀਲਾ ਦੇ ਭਰਾ ਇਰੋਮ ਸਿੰਘਜੀਤ ਮੁਤਾਬਕ ਹੱਕਾਂ ਲਈ ਜੂਝਣ ਵਾਲੀ 44 ਸਾਲਾ ਕਾਰਕੁਨ, ਜਿਸ ਨੂੰ ਸਾਲ 2000 ਤੋਂ ਜ਼ਿੰਦਾ ਰੱਖਣ ਲਈ ਧੱਕੇ ਨਾਲ ਨੱਕ ਰਾਹੀਂ ਖੁਰਾਕ ਦਿੱਤੀ ਜਾ ਰਹੀ ਹੈ, ਇਥੇ ਸਥਾਨਕ ਅਦਾਲਤ ਵਿੱਚ ਭੁੱਖ ਹੜਤਾਲ ਸਮਾਪਤ ਕਰੇਗੀ।

ਮਨੀਪੁਰ ਦੀ ਬਹਾਦਰ ਧੀ ਇਰੋਮ ਸ਼ਰਮੀਲਾ ਨੂੰ ਦਿੱਲੀ ਦੀ ਅਦਾਲਤ ਨੇ ਖੁਦਕੁਸ਼ੀ ਮਾਮਲੇ ਵਿੱਚੋਂ ਬਰੀ ਕੀਤਾ

ਮਨੀਪੁਰ ਦੀ ਬਹਾਦਰ ਧੀਅ ਵਜੋਂ ਜਾਣੀ ਜਾਂਦੀ ਅਤੇ ਮਨੀਪੁਰ ਦੀ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੂੰ ਇਥੋਂ ਦੀ ਇਕ ਅਦਾਲਤ ਨੇ ਸਾਲ 2006 ਦੇ ਖ਼ੁਦਕੁਸ਼ੀ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਮੈਟਰੋਪਾਲਿਟਨ ਮੈਜਿਸਟਰੇਟ ਹਰਵਿੰਦਰ ਸਿੰਘ ਨੇ ਸ਼ਰਮੀਲਾ ਨੂੰ ਬਰੀ ਕਰ ਦਿੱਤਾ। ਸਾਲ 2006 ਵਿੱਚ ਉਸ ਉਪਰ ਉਦੋਂ ਕੇਸ ਦਰਜ ਕੀਤਾ ਗਿਆ ਸੀ ਜਦੋਂ ਜੰਤਰ ਮੰਤਰ ’ਤੇ ਉਹ ਮਰਨ ਵਰਤ ’ਤੇ ਬੈਠ ਗੲੀ ਸੀ।

ਮਨੁੱਖੀ ਹੱਕਾਂ ਦੀ ਲੜ੍ਹਾਈ ਲੜਨ ਵਾਲੀ ਮਨੀਪੁਰ ਦੀ ਬਹਾਦਰ ਧੀ ਇਰੋਮ ਸ਼ਰਮੀਲਾ ਮੁੜ ਗ੍ਰਿਫਤਾਰ

ਮਨੀਪੁਰ ਦੀ ਬਹਾਦਰ ਧੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੇ ਸੂਬੇ ਵਿੱਚ ਲਾਗੂ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਫ਼ਸਪਾ) ਹਟਾਉਣ ਦੀ ਮੰਗ ਨੂੰ ਲੈ ਕੇ ਇੱਥੇ ਇਤਿਹਾਸਕ ਸ਼ਹੀਦ ਮੀਨਾਰ ਕੋਲ ਅਣਮਿੱਥੇ ਸਮੇਂ ਲਈ ਭੁੱਖ ਹਡ਼ਤਾਲ ਸ਼ੁਰੂ ਕਰਨ ਕਾਰਨ ਫਿਰ ਗ੍ਰਿਫਤਾਰ ਕਰ ਲਿਆ ਹੈ।

ਇਰੋਮ ਸ਼ਰਮੀਲਾ ਨੇ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਕਾਨੂੰਨ ਦੇ ਖਿਲਾਫ ਫਿਰ ਭੁੱਖ ਹੜਤਾਲ ਸ਼ੁਰੂ ਕੀਤੀ

ਮਨੀਪੁਰ ਦੀ ਬਹਾਦਰ ਲੜਕੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੇ ਸੂਬੇ ਵਿੱਚ ਲਾਗੂ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਫ਼ਸਪਾ) ਹਟਾਉਣ ਦੀ ਮੰਗ ਨੂੰ ਲੈ ਕੇ ਇੱਥੇ ਇਤਿਹਾਸਕ ਸ਼ਹੀਦ ਮੀਨਾਰ ਕੋਲ ਅਣਮਿੱਥੇ ਸਮੇਂ ਲਈ ਭੁੱਖ ਹਡ਼ਤਾਲ ਮੁਡ਼ ਸ਼ੁਰੂ ਕਰ ਦਿੱਤੀ ਹੈ। ਸ਼ਰਮੀਲਾ ਨੇ ਇਸ ‘ਅਫਸਪਾ’ ਨੂੰ ਸਖ਼ਤ ਕਾਨੂੰਨ ਦੱਸਦੇ ਹੋਏ ਇਸ ਨੂੰ ਹਟਾੳੁਣ ਲਈ 2002 ਤੋਂ ਅੰਦੋਲਨ ਸ਼ੁਰੂ ਕੀਤਾ ਸੀ।

ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੂੰ ਅਦਾਲਤ ਨੇ ਰਿਹਾਅ ਕਰਨ ਦਾ ਹੁਕਮ ਜਾਰੀ ਕੀਤਾ

ਮਨੀਪੁਰ ਦੀ ਆਇਰਨ ਲੇਡੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਚਾਨੂ ਸ਼ਰਮੀਲਾ ਨੂੰ ਇੱਥੋਂ ਦੀ ਇੱਕ ਅਦਾਲਤ ਨੇ ਰਿਹਾਅ ਕਰਨ ਦਾ ਅੱਜ ਹੁਕਮ ਦੇ ਦਿਤਾ।